27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-11-2026

ਭਗਵਾਨ ਖਾਟੂ ਸ਼ਿਆਮ ਜੀ ਦੀ ਨਿਸ਼ਾਨ ਯਾਤਰਾ ’ਚ ਸੁੱਖੀ ਸ਼ਰਮਾ ਨੇ ਕੀਤੀ ਸ਼ਿਰਕਤ

ਮਾਛੀਵਾੜਾ ਸਾਹਿਬ, 27 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਖਾਟੂ ਸ਼ਿਆਮ ਪਰਿਵਾਰ ਵਲੋਂ ਅੱਜ ਨਿਸ਼ਾਨ ਯਾਤਰਾ ਕੱਢੀ ਗਈ। ਸਥਾਨਕ ਦੁਸਹਿਰਾ ਮੈਦਾਨ ਤੋਂ ਸ਼ੁਰੂ ਹੋਈ ਇਹ ਨਿਸ਼ਾਨ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਸਮਾਪਤ ਹੋਈ।

Ad Position 21
No active advertisement
ਅਜੀਤ ਡੈਸਕ 28-11-2026
ਮਾਛੀਵਾੜਾ ਸਾਹਿਬ, 27 ਨਵੰਬਰ (ਰਾਜਦੀਪ ਸਿੰਘ ਅਲਬੇਲਾ, ਮਨੋਜ ਕੁਮਾਰ)-ਖਾਟੂ ਸ਼ਿਆਮ ਪਰਿਵਾਰ ਵਲੋਂ ਅੱਜ ਨਿਸ਼ਾਨ ਯਾਤਰਾ ਕੱਢੀ ਗਈ। ਸਥਾਨਕ ਦੁਸਹਿਰਾ ਮੈਦਾਨ ਤੋਂ ਸ਼ੁਰੂ ਹੋਈ ਇਹ ਨਿਸ਼ਾਨ ਯਾਤਰਾ ਸਾਰੇ ਸ਼ਹਿਰ ਦੀ ਪਰਿਕਰਮਾ ਕਰਨ ਉਪਰੰਤ ਸਮਾਪਤ ਹੋਈ। ਇਸ ਨਿਸ਼ਾਨ ਯਾਤਰਾ ਵਿਚ ਸ਼ਰਧਾਲੂਆਂ ਵਲੋਂ ਹੱਥਾਂ ’ਚ ਭਗਵਾਨ ਖਾਟੂ ਸ਼ਿਆਮ ਜੀ ਦੇ ਝੰਡੇ ਚੁੱਕ ਕੇ ਉਨ੍ਹਾਂ ਦੀ ਮਹਿਮਾ ਦਾ ਗੁਣਗਾਨ ਕੀਤਾ। ਇਸ ਮੌਕੇ ਵਿਸ਼ੇਸ਼ ਤੌਰ ’ਤੇ ਭਾਜਪਾ ਦੇ ਜ਼ਿਲ੍ਹਾ ਉਪ ਪ੍ਰਧਾਨ ਸੁਖਵਿੰਦਰ ਲਾਲ ਸੁੱਖੀ ਸ਼ਰਮਾ, ਸੰਜੀਵ ਲੀਹਲ ਸਮੇਤ ਹੋਰ ਆਗੂਆਂ ਨੇ ਵੀ ਸ਼ਮੂਲੀਅਤ ਕੀਤੀ। ਨਿਸ਼ਾਨ ਯਾਤਰਾ ਦਾ ਹੋਰ ਵੱਖ ਵੱਖ ਥਾਵਾਂ ’ਤੇ ਸਵਾਗਤ ਵੀ ਕੀਤਾ ਗਿਆ। ਨਿਸ਼ਾਨ ਯਾਤਰਾ ਵਿਚ ਭਾਰੀ ਗਿਣਤੀ ’ਚ ਸ਼ਰਧਾਲੂ ਔਰਤਾਂ ਵੀ ਮੌਜੂਦ ਸਨ। ਇਸ ਮੌਕੇ ਸੁਰਿੰਦਰ ਬਾਂਸਲ, ਅਸ਼ੋਕ ਸੂਦ, ਸਨੀ ਸੂਦ, ਰੋਕੀ ਬਾਂਸਲ ਅਤੇ ਹੋਰ ਸ਼ਹਿਰ ਦੇ ਪਤਵੰਤੇ ਸੱਜਣ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਸੰਤ ਬਾਬਾ ਤੇਜਾ ਸਿੰਘ (ਭੋਰਾ ਸਾਹਿਬ) ਵਾਲਿਆਂ ਦੀ ਨਿੱਘੀ ਯਾਦ ’ਚ ਮਹਾਨ ਕੀਰਤਨ ਦਰਬਾਰ 6 ਨੂੰ ਅਗਲੀ ਖ਼ਬਰ ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ’ਚ ਝੋਨੇ ਦੀ ਖ਼ਰੀਦ ਸੰਪੂਰਨ- ਰੋਸ਼ਾ, ਲਿਬੜਾ ਅਨਾਜ ਮੰਡੀ ਖੰਨਾ ਦੀ ਆੜ੍ਤੀ ਐਸੋਸੀਏਸ਼ਨ...
Ad Position 24