ਨਨਕਾਣਾ ਸਾਹਿਬ ਸਕੂਲ ਰਾਮਪੁਰ ਵਿਖੇ ਦੋ ਦਿਨਾ ਅਥਲੈਟਿਕਸ ਮੁਕਾਬਲੇ ਕਰਵਾਏ
ਦੋਰਾਹਾ, 27 ਨਵੰਬਰ (ਮਨਜੀਤ ਸਿੰਘ ਗਿੱਲ)- ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਦਿਨਾਂ ਅਥਲੈਟਿਕਸ ਮੁਕਾਬਲੇ ਪ੍ਰਿੰਸੀਪਲ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸਮਾਗਮ ਵਿਚ ਪ੍ਰੋ.
ਲ
ਲੱਖਾਂ ਲੋਕਾਂ ਦੀ ਸ਼ਮੂਲੀਅਤ ਨੇ 2027 ’ਚ ਮੁੜ ਇਨਕਲਾਬੀ ਜਿੱਤ ਦਾ ਦਿੱਤਾ ਸੁਨੇਹਾ
28-11-2026
ਦੋਰਾਹਾ, 27 ਨਵੰਬਰ (ਮਨਜੀਤ ਸਿੰਘ ਗਿੱਲ)- ਨਨਕਾਣਾ ਸਾਹਿਬ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਿਖੇ ਦੋ ਦਿਨਾਂ ਅਥਲੈਟਿਕਸ ਮੁਕਾਬਲੇ ਪ੍ਰਿੰਸੀਪਲ ਜਸਵਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਗਏ। ਇਸ ਸਮਾਗਮ ਵਿਚ ਪ੍ਰੋ. ਸਰਬਜੀਤ ਸਿੰਘ (ਪੰਜਾਬ ਖੇਤੀਬਾੜੀ ਯੂਨੀਵਰਸਿਟੀ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਤੇ ਨਨਕਾਣਾ ਸਾਹਿਬ ਐਜੂਕੇਸ਼ਨ ਟਰੱਸਟ ਦੇ ਡਾਇਰੈਕਟਰ ਇਕਬਾਲ ਸਿੰਘ, ਪ੍ਰਿੰਸੀਪਲ ਗੁਰਦੀਪ ਸਿੰਘ ਮੁੰਡੀ, ਇੰਜੀ. ਉਰਵਿੰਦਰ ਸਿੰਘ ਅਤੇ ਐੱਸ. ਡੀ. ੳ. ਗੁਰਵੀਰ ਸਿੰਘ ਹਾਰਾ ਵੀ ਉਚੇਚੇ ਤੌਰ ’ਤੇ ਸ਼ਾਮਲ ਹੋਏ। ਡਾਇਰੈਕਟਰ ਇਕਬਾਲ ਸਿੰਘ ਅਤੇ ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਆਏ ਹੋਏ ਸਮੂਹ ਮਹਿਮਾਨਾਂ ਨੂੰ ਸਨਮਾਨਿਤ ਕੀਤਾ। ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਉਪਰੰਤ ਸਮੂਹ ਵਿਦਿਆਰਥੀਆਂ ਵਲੋਂ ਮਾਰਚ ਪਾਸਟ ਰਾਹੀਂ ਮੁੱਖ ਮਹਿਮਾਨ ਨੂੰ ਸਲਾਮੀ ਦਿੱਤੀ ਗਈ। ਸਕੂਲ ਦੇ ਰਾਜ ਪੱਧਰ ਦੇ 32 ਖਿਡਾਰੀਆਂ ਵਲੋਂ ਮਸ਼ਾਲ ਮਾਰਚ ਕੱਢਿਆ ਗਿਆ। ਮੁੱਖ ਮਹਿਮਾਨ ਵਲੋਂ ਝੰਡਾ ਲਹਿਰਾਉਣ ਤੋਂ ਬਾਅਦ ਖੇਡਾਂ ਦਾ ਰਸਮੀ ਆਗਾਜ਼ ਹੋਇਆ ਜਿਸ ਉਪਰੰਤ ਵੱਖ ਵੱਖ ਮੁਕਾਬਲੇ ਕਰਵਾਏ ਗਏ। ਛੋਟੇ ਬੱਚਿਆਂ ਲਈ ਲੈਮਨ ਰੇਸ, ਗੁਬਾਰਾ ਦੌੜ ਅਤੇ ਸਿੱਕਾ ਲੱਭਣ ਆਦਿ ਵਰਗੀਆਂ ਮਨੋਰੰਜਨ ਖੇਡਾਂ ਵੀ ਰੱਖੀਆਂ ਗਈਆਂ। ਇਨ੍ਹਾਂ ਮੁਕਾਬਲਿਆਂ ਵਿਚੋਂ ਬੈੱਸਟ ਐਥਲੀਟ ਵੀ ਚੁਣੇ ਗਏ, ਜਿਸ ਵਿਚ 14 ਸਾਲ ਤੋਂ ਘੱਟ ਉਮਰ ਵਰਗ ਵਿਚ ਲੜਕਿਆਂ ਵਿਚੋਂ ਬੰਧਨਜੋਤ ਸਿੰਘ (7ਵੀਂ) ਅਤੇ ਲੜਕੀਆਂ ਵਿਚੋਂ ਗੁਰਸਮਰ ਕੌਰ (8ਵੀਂ), 17 ਸਾਲ ਤੋਂ ਘੱਟ ਉਮਰ ਵਰਗ ਵਿਚ ਲੜਕਿਆਂ ਵਿਚੋਂ ਜਸਕਰਨ ਸਿੰਘ (10ਵੀਂ) ਅਤੇ ਲੜਕੀਆਂ ਵਿਚੋਂ ਕੋਮਲਪ੍ਰੀਤ ਕੌਰ (10ਵੀਂ), 19 ਸਾਲ ਤੋਂ ਘੱਟ ਉਮਰ ਵਰਗ ਵਿਚ ਲੜਕਿਆਂ ਵਿਚੋਂ ਮਨਕਰਨਵੀਰ ਸਿੰਘ (12ਵੀਂ) ਅਤੇ ਲੜਕੀਆਂ ਵਿਚੋਂ ਬਲਰਾਜ ਕੌਰ (11ਵੀਂ) ਸਰਵ ਉੱਤਮ ਖਿਡਾਰੀ ਚੁਣੇ ਗਏ। ਇਨ੍ਹਾਂ ਖੇਡਾਂ ਵਿਚ ਪ੍ਰਦਰਸ਼ਨ ਦੇ ਆਧਾਰ ਤੇ ਬਾਬਾ ਫ਼ਤਿਹ ਸਿੰਘ ਜੀ ਹਾਊਸ ਦੇ ਵਿਦਿਆਰਥੀਆਂ ਨੇ ਬੈੱਸਟ ਹਾਊਸ ਦੀ ਟਰਾਫ਼ੀ ਜਿੱਤੀ। ਜੇਤੂ ਖਿਡਾਰੀਆਂ ਨੂੰ ਮੈਡਲ ਤੇ ਟਰਾਫ਼ੀਆਂ ਦੀ ਵੰਡ ਕੀਤੀ ਗਈ। ਪ੍ਰਿੰਸੀਪਲ ਜਸਵਿੰਦਰ ਸਿੰਘ ਨੇ ਸਮੂਹ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਇਸ ਖੇਡ ਸਮਾਗਮ ਦੀ ਸਫਲਤਾ ਲਈ ਸਕੂਲ ਦੇ ਖੇਡ ਵਿਭਾਗ ਦੇ ਅਧਿਆਪਕ ਮਨੀਸ਼ ਗਰੋਵਰ, ਹਰਪ੍ਰੀਤ ਕੌਰ, ਭਵਨਦੀਪ ਕੌਰ ਤੇ ਸਮੂਹ ਸਟਾਫ਼ ਨੂੰ ਵਧਾਈ ਦਿੱਤੀ।