17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਪੁਲਿਸ ਵਲੋਂ ਬੇਟ ਇਲਾਕੇ ਦੇ ਇਕ ਸ਼ੈਲਰ ’ਚੋਂ ਚੋਰੀ ਕੀਤੇ ਚੌਲਾਂ ਦੇ ਮਾਮਲੇ ਨੂੰ ਗੋਲ ਕਰਨ ਦੀ ਸੱਥਾਂ ’ਚ ਹੋ ਰਹੀ ਚਰਚਾ

ਸਿੱਧਵਾਂ ਬੇਟ, 17 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਲੰਘੇ ਦਿਨੀਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਭੂੰਦੜੀ ਦੀ ਹਦੂਦ ਵਿਚ ਪੈਂਦੇ ਇਕ ਸ਼ੈੱਲਰ ਵਿਚੋਂ ਚੋਰਾਂ ਦੇ ਇਕ ਗਿਰੋਹ ਵਲੋਂ ਵੱਡੀ ਮਾਤਰਾ ਵਿਚ ਚੋਰੀ ਕੀਤੇ ਗਏ ਚੌਲਾਂ ਦਾ ਮਾਮਲਾ ਅਚਾਨਕ ਪੁਲਿਸ ਵਲੋਂ ਗੋਲ ਕੀਤੇ ਜਾਣ ਦੀ ਪਿੰਡਾਂ ਦੀਆਂ ਸੱਥਾਂ ਵਿਚ ਖੂਬ ਚਰਚਾ ਹੋ ਰਹੀ ਹੈ ਅਤੇ ਲੋਕ ਆਖ ਰਹੇ ਹਨ ਕਿ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ। ਜਾਣਕਾਰੀ ਅਨੁਸਾਰ ਜਦੋਂ ਰਾਤ ਨੂੰ ਚੋਰੀ ਦੀ ਘਟਨਾ ਵਾਪਰੀ ਤਾਂ ਸੈੱਲਰ ਮਾਲਕਾਂ ਨੂੰ ਇਸ ਦੀ ਭਿਣਕ ਹੀ ਨਹੀਂ ਪਈ ਸਗੋਂ ਚੌਲ ਚੋਰੀ ਕਰਨ ਵਾਲੇ ਗਿਰੋਹ ਦਾ ਵੀ ਪਤਾ ਲੱਗ ਗਿਆ, ਜਿਸ ਦੀ ਜਾਣਕਾਰੀ ਪੁਲਿਸ ਚੌਂਕੀ ਭੂੰਦੜੀ ਨੂੰ ਕਰ ਦਿੱਤੀ ਅਤੇ ਪੁਲਿਸ ਨੇ ਫੁਰਤੀ ਵਿਖਾਉਂਦੇ ਹੋਏ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਝ ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ।

Ad Position 21
No active advertisement
ਅਜੀਤ ਡੈਸਕ 18-11-2026
ਸਿੱਧਵਾਂ ਬੇਟ, 17 ਨਵੰਬਰ (ਜਸਵੰਤ ਸਿੰਘ ਸਲੇਮਪੁਰੀ)- ਲੰਘੇ ਦਿਨੀਂ ਥਾਣਾ ਸਿੱਧਵਾਂ ਬੇਟ ਦੀ ਪੁਲਿਸ ਚੌਂਕੀ ਭੂੰਦੜੀ ਦੀ ਹਦੂਦ ਵਿਚ ਪੈਂਦੇ ਇਕ ਸ਼ੈੱਲਰ ਵਿਚੋਂ ਚੋਰਾਂ ਦੇ ਇਕ ਗਿਰੋਹ ਵਲੋਂ ਵੱਡੀ ਮਾਤਰਾ ਵਿਚ ਚੋਰੀ ਕੀਤੇ ਗਏ ਚੌਲਾਂ ਦਾ ਮਾਮਲਾ ਅਚਾਨਕ ਪੁਲਿਸ ਵਲੋਂ ਗੋਲ ਕੀਤੇ ਜਾਣ ਦੀ ਪਿੰਡਾਂ ਦੀਆਂ ਸੱਥਾਂ ਵਿਚ ਖੂਬ ਚਰਚਾ ਹੋ ਰਹੀ ਹੈ ਅਤੇ ਲੋਕ ਆਖ ਰਹੇ ਹਨ ਕਿ ਪੁਲਿਸ ਚਾਹੇ ਤਾਂ ਕੀ ਨਹੀਂ ਕਰ ਸਕਦੀ। ਜਾਣਕਾਰੀ ਅਨੁਸਾਰ ਜਦੋਂ ਰਾਤ ਨੂੰ ਚੋਰੀ ਦੀ ਘਟਨਾ ਵਾਪਰੀ ਤਾਂ ਸੈੱਲਰ ਮਾਲਕਾਂ ਨੂੰ ਇਸ ਦੀ ਭਿਣਕ ਹੀ ਨਹੀਂ ਪਈ ਸਗੋਂ ਚੌਲ ਚੋਰੀ ਕਰਨ ਵਾਲੇ ਗਿਰੋਹ ਦਾ ਵੀ ਪਤਾ ਲੱਗ ਗਿਆ, ਜਿਸ ਦੀ ਜਾਣਕਾਰੀ ਪੁਲਿਸ ਚੌਂਕੀ ਭੂੰਦੜੀ ਨੂੰ ਕਰ ਦਿੱਤੀ ਅਤੇ ਪੁਲਿਸ ਨੇ ਫੁਰਤੀ ਵਿਖਾਉਂਦੇ ਹੋਏ ਚੋਰੀ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਕੋਝ ਲੋਕਾਂ ਨੂੰ ਹਿਰਾਸਤ ਵਿਚ ਵੀ ਲੈ ਲਿਆ ਗਿਆ। ਇਹ ਵੀ ਪਤਾ ਲੱਗਾ ਕਿ ਇਹ ਮਾਮਲਾ ਸੀਨੀਅਰ ਪੁਲਿਸ ਅਧਿਕਾਰੀਆਂ ਦੇ ਦਰਬਾਰ ਵਿਚ ਵੀ ਪੁੱਜ ਗਿਆ, ਪਰ ਜਿਸ ਫੁਰਤੀ ਨਾਲ ਪੁਲਿਸ ਨੇ ਚੋਰਾਂ ਨੂੰ ਦਬੋਚਿਆ ਪਰ ਉਸੇ ਫੁਰਤੀ ਦੇ ਨਾਲ ਇਹ ਸਾਰਾ ਮਾਮਲਾ ਗੋਲ ਕਰਕੇ ਹਿਰਾਸਤ ਵਿਚ ਲਏ ਗਏ ਲੋਕਾਂ ਨੂੰ ਛੱਡ ਦਿੱਤਾ ਗਿਆ। ਆਪਣਾ ਨਾਮ ਨਾ ਛਾਪਣ ਦੀ ਸ਼ਰਤ ’ਤੇ ਕੁਝ ਲੋਕਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਗੋਲ ਕਰਨ ਲਈ ਹੋਏ ਸਮਝੌਤੇ ਵਿੱਚ ਸੈੱਲਰ ਮਾਲਕ ਤੋਂ ਇਲਾਵਾ ਪੁਲਿਸ ਪ੍ਰਸ਼ਾਸਨ ਨੇ ਵੀ ਆਪਣੀ ਚੁੰਝ ਹਰੀ ਕਰ ਲਈ। ਇਹ ਵੀ ਭਿਣਕ ਲੱਗੀ ਹੈ ਕਿ ਇਸ ਦੌਰਾਨ ਹੋਏ ਲੈਣ-ਦੇਣ ਦੇ ਵੀ ਆਉਂਦੇ ਦਿਨਾਂ ਵਿਚ ਵੱਡੇ ਖੁਲਾਸੇ ਹੋ ਸਕਦੇ ਹਨ ਪਰ ਹਾਲ ਦੀ ਘੜੀ ਚੋਰ ਗਿਰੋਹ ਸੁੱਖ ਦਾ ਸਾਹ ਲੈ ਲਿਆ ਹੈ।
Ad Position 22
No active advertisement
ਪਿਛਲੀ ਖ਼ਬਰ ਖੰਨਾ ਦੇ ਟੈਕਸਦਾਤਾਵਾਂ ਲਈ ਆਮਦਨ ਕਰ ਜਾਗਰੂਕਤਾ ਪ੍ਰੋਗਰਾਮ ਅਗਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਬਾਲ ਦਿਵਸ ਅਤੇ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ
Ad Position 24