17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਕਈ ਸਾਲਾਂ ਬਾਅਦ ਸੜਕ ਦੀ ਮੁਰੰਮਤ ਹੋਈ ਸ਼ੁਰੂ, ਹੌਲੀ ਗਤੀ ’ਚ ਕੀਤਾ ਜਾ ਰਿਹੈ ਕੰਮ, ਰਾਹਗੀਰ ਹੋ ਰਹੇ ਹਨ ਪਰੇਸ਼ਾਨ, ਪ੍ਰਸ਼ਾਸਨ ਬੇਖ਼ਬਰ

ਦੋਰਾਹਾ, 17 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਤੋਂ ਵਾਇਆ ਗੁਰਥਲੀ, ਲੰਡਾ, ਬੁਆਣੀ ਤੋਂ ਰਾੜਾ ਸਾਹਿਬ ਨੂੰ ਜਾਣ ਵਾਲੀ ਸੜਕ ਪਿਛਲੇ ਦਸਾਂ ਸਾਲਾਂ ਤੋਂ ਪੂਰੀ ਤਰ੍ਹਾਂ ਖ਼ਰਾਬ ਸੀ। ਇਸ ਦੇ ਉੱਤੇ ਪਿਛਲੇ ਦੋ ਮਹੀਨੇ ਪਹਿਲਾਂ ਸਾਰੀ ਸੜਕ ਦਾ ਕੰਮ ਹੋ ਗਿਆ।

Ad Position 21
No active advertisement
ਅਜੀਤ ਡੈਸਕ 18-11-2026
ਦੋਰਾਹਾ, 17 ਨਵੰਬਰ (ਪੱਤਰ ਪ੍ਰੇਰਕ)- ਦੋਰਾਹਾ ਤੋਂ ਵਾਇਆ ਗੁਰਥਲੀ, ਲੰਡਾ, ਬੁਆਣੀ ਤੋਂ ਰਾੜਾ ਸਾਹਿਬ ਨੂੰ ਜਾਣ ਵਾਲੀ ਸੜਕ ਪਿਛਲੇ ਦਸਾਂ ਸਾਲਾਂ ਤੋਂ ਪੂਰੀ ਤਰ੍ਹਾਂ ਖ਼ਰਾਬ ਸੀ। ਇਸ ਦੇ ਉੱਤੇ ਪਿਛਲੇ ਦੋ ਮਹੀਨੇ ਪਹਿਲਾਂ ਸਾਰੀ ਸੜਕ ਦਾ ਕੰਮ ਹੋ ਗਿਆ। ਪਰ ਬਾਜ਼ੀਗਰ ਬਸਤੀ ਪੁਲ ਗੁਰਥਲੀ ਦੇ ਉੱਤੇ ਡੇਢ ਸੌ ਮੀਟਰ ਦਾ ਟੋਟਾ ਨਾ ਬਣਾਇਆ ਗਿਆ, ਜਿਸ ਦੇ ਉੱਤੇ ਹੁਣ ਇੰਟਰਲੋਕ ਟਾਈਲਾਂ ਲਾਈਆਂ ਜਾ ਰਹੀਆਂ ਹਨ। ਪਿਛਲੇ ਮੰਗਲਵਾਰ (ਅੱਠ ਦਿਨ) ਤੋਂ ਸ਼ੁਰੂ ਕੀਤਾ ਗਿਆ, ਕੰਮ ਅਜੇ ਸਿਰਫ 50 ਮੀਟਰ ਹੀ ਕੀਤਾ ਗਿਆ ਹੈ। ਇਸ ਕੰਮ ਦੇ ਉੱਤੇ ਇੱਕ ਮਿਸਤਰੀ ਤੇ ਦੋ ਮਜ਼ਦੂਰ ਹੀ ਕੰਮ ਕਰ ਰਹੇ ਹਨ। ਇਹ ਸੜਕ ਜਿਹੜੀ ਸਾਰਾ ਦਿਨ ਹਜ਼ਾਰਾਂ ਹੀ ਵਾਹਨਾਂ ਦੇ ਆਉਣ ਜਾਣ ਦਾ ਸਾਧਨ ਹੈ। ਪਿਛਲੇ ਅੱਠ ਦਿਨਾਂ ਤੋਂ ਬੰਦ ਕੀਤੀ ਹੋਈ ਹੈ। ਇਸ ਸੜਕ ਰਾਹੀਂ ਹੁੰਦੀ ਨੇੜਲੇ ਘਰਾਂ ਦੇ ਲੋਕਾਂ ਨੂੰ ਤੇ ਇੱਥੋਂ ਗੁਜ਼ਰਨ ਵਾਲੇੇ ਰਾਹਗੀਰਾਂ ਨੂੰ ਤਾਂ ਪਰੇਸ਼ਾਨੀ ਹੁੰਦੀ ਹੀ ਹੈ, ਇਥੋਂ 20 ਤੋਂ ਜਿਆਦਾ ਸਕੂਲਾਂ ਦੀਆਂ ਵੈਨਾਂ ਵੀ ਲੰਘਦੀਆਂ ਹਨ। ਉਹਨਾਂ ਨੂੰ ਵੀ ਕੱਚੇ ਅਤੇ ਘੁੰਮ ਕੇ ਰਸਤਿਆਂ ਰਾਹੀਂ ਆਉਣਾ ਜਾਣਾ ਪੈਂਦਾ ਹੈ। ਇਸ ਹੋ ਰਹੀ ਖੱਜਲ ਖੁੁਆਰੀ ਦੀ ਪ੍ਰਸ਼ਾਸਨ ਨੂੰ ਕੋਈ ਖਬਰ ਨਹੀਂ। ਜਦੋਂ ਵਿਭਾਗੀ ਐਕਸੀਅਨ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਕੰਮ ਮੇਰਾ ਨਹੀਂ। ਇਹ ਕੰਮ ਠੇਕੇਦਾਰ ਦਾ ਹੈ। ਠੇਕੇਦਾਰ ਦੇ ਨਾਲ ਸੰਪਰਕ ਨਹੀਂ ਹੋ ਸਕਿਆ। ਸਥਾਨਕ ਲੋਕਾਂ ਤੇ ਰਾਹਗੀਰਾਂ ਦੀ ਮੰਗ ਹੈ ਕਿ ਇਸ ਸੜਕ ਦਾ ਕੰਮ ਤੇਜ਼ੀ ਨਾਲ ਕਰਵਾਇਆ ਜਾਵੇ ਤਾਂ ਕਿ ਨੇੜਲੇ ਘਰਾਂ ਤੇ ਇੱਥੋਂ ਗੁਜਣ ਵਾਲੇ ਰਾਹਗੀਰ ਖਾਸ ਕਰਕੇ ਵੈਨਨਾ ਰਾਹੀਂ ਸਕੂਲ ਆਉਣ ਜਾਣ ਵਾਲੇ ਬੱਚਿਆਂ ਨੂੰ ਹੁੰਦੀ ਪਰੇਸ਼ਾਨੀ ਖਤਮ ਹੋਵੇ।
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਧਨਾਨਸੂ ਵਿਖੇ ਖੇਡ ਮੇਲਾ ਕਰਵਾਇਆ ਅਗਲੀ ਖ਼ਬਰ ਰਾੜਾ ਸਾਹਿਬ ਸਕੂਲ ਦੀਆਂ 2 ਵਿਦਿਆਰਥਣਾਂ ਨੇ ਫੁੱਟਬਾਲ ਮੁਕਾਬਲਿਆਂ ’ ਚ ਸ਼ਾਨਦਾਰ ਜਿੱਤ ਕੀਤੀ ਦਰਜ
Ad Position 24