17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਹੋਈ

ਸਮਰਾਲਾ, 17 ਨਵੰਬਰ (ਗੋਪਾਲ ਸੋਫਤ)- ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਇੰਗਲੈਂਡ ਵਿਖੇ ‘ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਰੋਹ’ ਕਰਵਾਉਣ ਉੱਤੇ ਬਲਵਿੰਦਰ ਸਿੰਘ ਚਹਿਲ, ਦਲਜਿੰਦਰ ਰਹਿਲ ਇਟਲੀ ਤੇ ਸੰਸਥਾ ਦੇ ਹੋਰ ਦਰਜਾ-ਬਾ-ਦਰਜਾ ਅਹੁਦੇਦਾਰਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ।

Ad Position 21
No active advertisement
ਲੇਖਿਕਾ ਸਵਾਤੀ ਘਈ ਦਾ ਪਲੇਠਾ ਕਹਾਣੀ ਸੰਗ੍ਰਹਿ ‘ਪੜ੍ਹੀਆਂ ਲਿਖੀਆਂ ਕੁੜੀਆਂ ਦੇ ਅਨਪੜ੍ਹ ਲੇਖ’ ਰਿਲੀਜ਼ ਕਰਦੇ ਹੋਏ ਸਾਹਿਤ ਸਭਾ ਸਮਰਾਲਾ ਦੇ ਅਹੁਦੇਦਾਰ ਅਤੇ ਮੈਂਬਰਾਨ। 18-11-2026
ਸਮਰਾਲਾ, 17 ਨਵੰਬਰ (ਗੋਪਾਲ ਸੋਫਤ)- ਸਾਹਿਤ ਸਭਾ ਸਮਰਾਲਾ ਦੀ ਇਕੱਤਰਤਾ ਪ੍ਰਧਾਨ ਸਿਮਰਜੀਤ ਸਿੰਘ ਕੰਗ ਦੀ ਪ੍ਰਧਾਨਗੀ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕੀਤੀ ਗਈ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਤੇ ਪ੍ਰੈਸ ਸਕੱਤਰ ਇੰਦਰਜੀਤ ਸਿੰਘ ਕੰਗ ਨੇ ਦੱਸਿਆ ਕਿ ਯੂਰਪੀ ਪੰਜਾਬੀ ਸਾਹਿਤ ਅਕਾਦਮੀ ਇੰਗਲੈਂਡ ਵਿਖੇ ‘ਦੂਜਾ ਕਹਾਣੀਕਾਰ ਸੁਖਜੀਤ ਯਾਦਗਾਰੀ ਸਮਾਰੋਹ’ ਕਰਵਾਉਣ ਉੱਤੇ ਬਲਵਿੰਦਰ ਸਿੰਘ ਚਹਿਲ, ਦਲਜਿੰਦਰ ਰਹਿਲ ਇਟਲੀ ਤੇ ਸੰਸਥਾ ਦੇ ਹੋਰ ਦਰਜਾ-ਬਾ-ਦਰਜਾ ਅਹੁਦੇਦਾਰਾਂ ਦਾ ਉਚੇਚੇ ਤੌਰ ’ਤੇ ਧੰਨਵਾਦ ਕੀਤਾ ਗਿਆ। ਮੀਟਿੰਗ ਦਾ ਅਰੰਭ ਗਾਰਡਨ ਵੈਲੀ ਸਕੂਲ ਦਿਆਲਪੁਰਾ ਦੀ ਪ੍ਰਿੰਸੀਪਲ ਸਵਾਤੀ ਘਈ ਦਾ ਪਲੇਠਾ ਕਹਾਣੀ ਸੰਗ੍ਰਹਿ “ਪੜ੍ਹੀਆਂ ਲਿਖੀਆਂ ਕੁੜੀਆਂ ਦੇ ਅਨਪੜ੍ਹ ਲੇਖ” ਲੋਕ-ਅਰਪਣ ਕਰਕੇ ਕੀਤਾ ਗਿਆ। ਲੇਖਿਕਾ ਜਤਿੰਦਰ ਕੌਰ ਬੁਆਲ ਨੇ ਸਵਾਤੀ ਘਈ ਅਤੇ ਉਸਦੇ ਪਰਿਵਾਰ ਦੀ ਜਾਣ-ਪਛਾਣ ਕਰਵਾਉਂਦਿਆਂ ਕਿਹਾ ਕਿ ਪਰਿਵਾਰ ਵਿੱਚ ਭਾਵੇਂ ਲਿਖਣ-ਪੜ੍ਹਨ ਦਾ ਕੋਈ ਚਲਣ ਨਹੀਂ ਸੀ ਪਰ ਸਵਾਤੀ ਨੇ ਇਕ ਨਵੀਂ ਲੀਹ ਪਾਈ ਹੈ। ਕਹਾਣੀਕਾਰ ਬਲਵਿੰਦਰ ਸਿੰਘ ਗਰੇਵਾਲ ਨੇ ਕਹਾਣੀ ਦੇ ਨੁਕਤਿਆਂ ’ਤੇ ਗੱਲ ਕਰਦਿਆਂ ਕਹਾਣੀ ਲਿਖਣ ਸੰਬੰਧੀ, ਪਾਤਰ ਉਸਾਰੀ ਸੰਬੰਧੀ ਅਤੇ ਕਹਾਣੀ ਦੇ ਵਿਸ਼ੇ ਸੰਬੰਧੀ ਹਾਜ਼ਰੀਨ ਨਾਲ ਵਿਸਥਾਰ ਸਹਿਤ ਗੱਲਾਂ ਕੀਤੀਆਂ। ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੰਦੀਪ ਸਮਰਾਲਾ, ਇੰਦਰਜੀਤ ਸਿੰਘ ਕੰਗ, ਗੁਰਦੀਪ ਮਹੌਣ, ਨਵਸ਼ਿਖਾ ਸ਼ਰਮਾ ਅਤੇ ਦਲਵੀਰ ਕੌਰ ਵੀ ਸ਼ਾਮਲ ਸਨ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ। ਅਗਲੇ ਮਹੀਨੇ ਫੇਰ ਮਿਲਣ ਦੇ ਵਾਅਦੇ ਨਾਲ ਸਭਾ ਉਠਾਅ ਦਿੱਤੀ ਗਈ।
Ad Position 22
No active advertisement
ਪਿਛਲੀ ਖ਼ਬਰ ਨਨਕਾਣਾ ਸਾਹਿਬ ਸਕੂਲ ਈਸੜੂ ਵਿਖੇ ਬਾਲ ਦਿਵਸ ਅਤੇ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਵਸ ਮਨਾਇਆ ਅਗਲੀ ਖ਼ਬਰ ਸਾਬਕਾ ਵਿਧਾਇਕ ਲੱਖਾ ਪਾਇਲ ਵਲੋਂ ਪਿੰਡ ਸਿਆੜ੍ਹ ਵਿਖੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ
Ad Position 24