26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਪੰਜਾਬ ਦੇ ਸਾਰੇ 117 ਹਲਕਿਆਂ ’ਚ ਘੱਟ ਗਿਣਤੀ ਤੈਅ ਕਰਦੇ ਹਨ ਹਾਰ-ਜਿੱਤ ਕਾਂਗਰਸ ਲੀਡਰਸ਼ਿਪ ਦੇਵੇ ਬਣਦਾ ਮਾਣ-ਸਤਿਕਾਰ-ਦਿਲਬਰ ਮੁਹੰਮਦ ਖ਼ਾਨ

ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਸਾਬਕਾ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਪਾਰਟੀ ਹਾਈਕਮਾਂਡ ਅਤੇ ਸੂਬਾ ਲੀਡਰਸ਼ਿਪ ਨੂੰ ਸੂਬੇ ਵਿਚ ਘੱਟ ਗਿਣਤੀ ਭਾਈਚਾਰੇ ਵਿਸ਼ੇਸ਼ ਤੌਰ ’ਤੇ ਮੁਸਲਿਮ ਅਤੇ ਈਸਾਈ ਵਰਗ ਦੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਉਂਦਿਆਂ ਉਨ੍ਹਾਂ ਨੂੰ ਸੰਗਠਨ ਤੇ ਸੱਤਾ ਵਿਚ ਬਣਦਾ ਮਾਣ ਸਤਿਕਾਰ ਤੇ ਹਿੱਸੇਦਾਰੀ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਦਿਲਬਰ ਮੁਹੰਮਦ ਖ਼ਾਨ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਘੱਟ ਗਿਣਤੀ ਵਰਗ ਦਾ ਇੱਕ ਠੋਸ ਅਤੇ ਫ਼ੈਸਲਾਕੁਨ ਵੋਟ ਬੈਂਕ ਮੌਜੂਦ ਹੈ, ਜੋ ਕਿਸੇ ਵੀ ਚੋਣ ਵਿਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਰੁਖ਼ ਤੈਅ ਕਰਨ ਦੀ ਪੂਰੀ ਸਮਰੱਥਾ ਰੱਖਦਾ ਹੈ।

Ad Position 21
No active advertisement
ਅਜੀਤ ਡੈਸਕ 26-10-2026
ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਘੱਟ ਗਿਣਤੀ ਵਿੰਗ ਦੇ ਸਾਬਕਾ ਚੇਅਰਮੈਨ ਦਿਲਬਰ ਮੁਹੰਮਦ ਖ਼ਾਨ ਨੇ ਪਾਰਟੀ ਹਾਈਕਮਾਂਡ ਅਤੇ ਸੂਬਾ ਲੀਡਰਸ਼ਿਪ ਨੂੰ ਸੂਬੇ ਵਿਚ ਘੱਟ ਗਿਣਤੀ ਭਾਈਚਾਰੇ ਵਿਸ਼ੇਸ਼ ਤੌਰ ’ਤੇ ਮੁਸਲਿਮ ਅਤੇ ਈਸਾਈ ਵਰਗ ਦੀ ਸਿਆਸੀ ਤਾਕਤ ਦਾ ਅਹਿਸਾਸ ਕਰਵਾਉਂਦਿਆਂ ਉਨ੍ਹਾਂ ਨੂੰ ਸੰਗਠਨ ਤੇ ਸੱਤਾ ਵਿਚ ਬਣਦਾ ਮਾਣ ਸਤਿਕਾਰ ਤੇ ਹਿੱਸੇਦਾਰੀ ਦੇਣ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਦਿਲਬਰ ਮੁਹੰਮਦ ਖ਼ਾਨ ਨੇ ਸਪਸ਼ਟ ਸ਼ਬਦਾਂ ਵਿਚ ਆਖਿਆ ਕਿ ਪੰਜਾਬ ਦੇ ਸਾਰੇ 117 ਵਿਧਾਨ ਸਭਾ ਹਲਕਿਆਂ ਵਿਚ ਘੱਟ ਗਿਣਤੀ ਵਰਗ ਦਾ ਇੱਕ ਠੋਸ ਅਤੇ ਫ਼ੈਸਲਾਕੁਨ ਵੋਟ ਬੈਂਕ ਮੌਜੂਦ ਹੈ, ਜੋ ਕਿਸੇ ਵੀ ਚੋਣ ਵਿਚ ਉਮੀਦਵਾਰਾਂ ਦੀ ਜਿੱਤ ਹਾਰ ਦਾ ਰੁਖ਼ ਤੈਅ ਕਰਨ ਦੀ ਪੂਰੀ ਸਮਰੱਥਾ ਰੱਖਦਾ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿਚ ਲਗਭਗ 1.5 ਤੋਂ 2 ਫ਼ੀਸਦੀ ਮੁਸਲਿਮ ਆਬਾਦੀ (ਖ਼ਾਸ ਕਰ ਕੇ ਮਲੇਰਕੋਟਲਾ, ਲੁਧਿਆਣਾ, ਜਲੰਧਰ ਅਤੇ ਕਾਦੀਆਂ ਵਰਗੇ ਇਲਾਕਿਆਂ) ਅਤੇ ਕਰੀਬ 1.5 ਫ਼ੀਸਦੀ ਈਸਾਈ ਆਬਾਦੀ (ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਜਲੰਧਰ ਤੇ ਹੁਸ਼ਿਆਰਪੁਰ ਵਰਗੇ ਸਰਹੱਦੀ ਤੇ ਦੋਆਬਾ ਜ਼ਿਲਿ੍ਆਂ) ਰਲਾ ਕੇ ਕਰੀਬ 3 ਤੋਂ 4 ਫ਼ੀਸਦੀ ਦਾ ਸਿੱਧਾ ਪ੍ਰਭਾਵ ਰੱਖਦੀ ਹੈ। ਦੋ ਦਰਜਨ ਤੋਂ ਵੱਧ ਵਿਧਾਨ ਸਭਾ ਹਲਕਿਆਂ ਵਿਚ ਤਾਂ ਇਹ ਵਰਗ 10 ਤੋਂ ਲੈ ਕੇ 25 ਫ਼ੀਸਦੀ ਤੱਕ ਦੀ ਫ਼ੈਸਲਾਕੁਨ ਹਿੱਸੇਦਾਰੀ ਰੱਖਦਾ ਹੈ। ਉਨ੍ਹਾਂ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਇੰਨੇ ਵੱਡੇ ਅਤੇ ਵਫ਼ਾਦਾਰ ਵੋਟ ਬੈਂਕ ਦੇ ਬਾਵਜੂਦ ਕਾਂਗਰਸ ਪਾਰਟੀ ਵਿਚ ਘੱਟ ਗਿਣਤੀ ਆਗੂਆਂ ਨੂੰ ਉਹ ਨੁਮਾਇੰਦਗੀ, ਸਿਆਸੀ ਜ਼ਿੰਮੇਵਾਰੀਆਂ ਅਤੇ ਮਾਣ ਸਤਿਕਾਰ ਨਹੀਂ ਮਿਲ ਰਿਹਾ, ਜਿਸ ਦੇ ਉਹ ਹੱਕਦਾਰ ਹਨ। ਖ਼ਾਨ ਨੇ ਕਿਹਾ ਕਿ ਜੇਕਰ ਪਾਰਟੀ ਨੇ ਜ਼ਮੀਨੀ ਪੱਧਰ ’ਤੇ ਮਜ਼ਬੂਤੀ ਬਣਾਈ ਰੱਖਣੀ ਹੈ ਤਾਂ ਲੀਡਰਸ਼ਿਪ ਨੂੰ ਟਿਕਟਾਂ ਦੀ ਵੰਡ , ਜਥੇਬੰਦਕ ਅਹੁਦਿਆਂ ਅਤੇ ਨੀਤੀਗਤ ਫ਼ੈਸਲਿਆਂ ਵਿਚ ਘੱਟ ਗਿਣਤੀਆਂ ਨੂੰ ਉਨ੍ਹਾਂ ਦੀ ਆਬਾਦੀ ਤੇ ਪ੍ਰਭਾਵ ਦੇ ਅਨੁਪਾਤ ਅਨੁਸਾਰ ਬਣਦੀ ਥਾਂ ਦੇਣੀ ਹੀ ਪਵੇਗੀ।
Ad Position 22
No active advertisement
ਪਿਛਲੀ ਖ਼ਬਰ ਸ਼ਹੀਦ ਪਰਵਿੰਦਰ ਸਿੰਘ ਝੋਟਾ ਦੀ ਸ਼ਹਾਦਤ ਨੂੰ ਹਮੇਸ਼ਾ ਯਾਦ ਕੀਤਾ ਜਾਵੇਗਾ–ਸੰਤ ਸ਼ਮਸ਼ੇਰ ਸਿੰਘ ਜਗੇੜਾ ਅਗਲੀ ਖ਼ਬਰ ਚੰਨੀ ਦਾ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਨੂੰ ਸਮਰਪਿਤ ਸੰਧਿਆ ਮੌਕੇ ਸਨਮਾਨ
Ad Position 24