ਕੇਂਦਰੀ ਮਨੁੱਖੀ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਡਾ. ਸ਼ਰਮਾ ਵਲੋਂ ਸਾਥੀਆਂ ਸਮੇਤ ਅਨਾਜ ਮੰਡੀ ਘਲੋਟੀ ਦਾ ਦੌਰਾ
ਰਾੜਾ ਸਾਹਿਬ, 25 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਕੇਂਦਰੀ ਮਨੁੱਖ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਡਾ. ਰਾਵਿੰਦਰਪਾਲ ਸ਼ਰਮਾ (ਘੁਡਾਣੀ ਕਲਾਂ) ਆਪਣੇ ਸਾਥੀ ਦੀਦਾਰ ਸਿੰਘ ਚਾਪੜਾ ਪ੍ਰਧਾਨ ਹਲਕਾ ਪਾਇਲ, ਰੀਟਾ ਕੁਮਾਰ ਪ੍ਰਧਾਨ ਮਹਿਲਾ ਵਿੰਗ ਹਲਕਾ ਪਾਇਲ ਸਮੇਤ ਅਨਾਜ ਮੰਡੀ ਘਲੋਟੀ ਵਿਖੇ ਪਹੰਚੇ।
ਰਾੜਾ ਸਾਹਿਬ, 25 ਅਕਤੂਬਰ (ਸੁਖਵੀਰ ਸਿੰਘ ਚਣਕੋਈਆਂ)-ਕੇਂਦਰੀ ਮਨੁੱਖ ਅਧਿਕਾਰ ਸੰਗਠਨ ਪੰਜਾਬ ਦੇ ਪ੍ਰਧਾਨ ਡਾ. ਰਾਵਿੰਦਰਪਾਲ ਸ਼ਰਮਾ (ਘੁਡਾਣੀ ਕਲਾਂ) ਆਪਣੇ ਸਾਥੀ ਦੀਦਾਰ ਸਿੰਘ ਚਾਪੜਾ ਪ੍ਰਧਾਨ ਹਲਕਾ ਪਾਇਲ, ਰੀਟਾ ਕੁਮਾਰ ਪ੍ਰਧਾਨ ਮਹਿਲਾ ਵਿੰਗ ਹਲਕਾ ਪਾਇਲ ਸਮੇਤ ਅਨਾਜ ਮੰਡੀ ਘਲੋਟੀ ਵਿਖੇ ਪਹੰਚੇ। ਜਿੱਥੇ ਉਨ੍ਹਾਂ ਵਲੋਂ ਮੰਡੀ ਵਿਚ ਫਸਲ ਵੇਚਣ ਆਏ ਕਿਸਾਨਾਂ ਅਤੇ ਮੰਡੀ ਵਿਚ ਕੰਮ ਕਰਦੇ ਮਜ਼ਦੂਰਾਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ। ਡਾ. ਸ਼ਰਮਾ ਅਨਾਜ ਮੰਡੀ ਘਲੋਟੀ ਵਿਖੇ ਮਜ਼ਦੂਰਾਂ ਦੀਆਂ ਸਮੱਸਿਆਵਾਂ ਸੁਣਨ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਹੜੇ ਮਜ਼ਦੂਰ ਮੰਡੀ ਵਿਚ ਕੰਮ ਕਰਦੇ ਹਨ ਚਾਹੇ ਉਹ ਪ੍ਰਵਾਸੀ ਹਨ ਚਾਹੇ ਪੰਜਾਬੀ ਹਨ, ਉਨ੍ਹਾਂ ਨੂੰ ਵੱਡੀਆਂ ਸਮੱਸਿਆਵਾਂ ਨਾਲ ਜੂਝਣਾ ਪੈ ਰਿਹਾ ਹੈ। ਡਾ. ਸਰਮਾ ਨੇ ਦੱਸਿਆ ਕਿ ਮੰਡੀ ਵਿਚ ਮਜ਼ਦੂਰਾਂ ਲਈ ਜਿੱਥੇ ਪੀਣ ਵਾਲੇ ਪਾਣੀ ਦੀ ਵੱਡੀ ਘਾਟ ਹੈ, ਪਾਣੀ ਨਾਲ ਨਲਕਾ ਖ਼ਰਾਬ ਹੈ, ਉਸ ਦੇ ਨਾਲ ਹੀ ਸਭ ਤੋਂ ਵੱਡੀ ਪ੍ਰੇਸ਼ਾਨੀ ਮੰਡੀ ਵਿਚ ਪਖਾਨੇ ਨਹੀਂ ਹਨ। ਮਜ਼ਦੂਰਾਂ ਨੇ ਕਿਹਾ ਕਿ ਪਖਾਨੇ ਨਾ ਹੋਣ ਕਾਰਨ ਉਨ੍ਹਾਂ ਦੇ ਪਰਿਵਾਰਾਂ ਨੂੰ ਬਹੁਤ ਮੁਸ਼ਕਿਲ ਆ ਰਹੀ ਹੈ ਅਤੇ ਪਿਛਲੇ ਕਈ ਸਾਲਾਂ ਤੋਂ ਉਹ ਇਸ ਸਮੱਸਿਆ ਨਾਲ ਜੂਝ ਰਹੇ ਹਨ। ਡਾ. ਸ਼ਰਮਾ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਜ਼ਦੂਰਾਂ ਦੀਆਂ ਹੋਰ ਵੀ ਬਹੁਤ ਸਾਰੀਆਂ ਸਮੱਸਿਆਵਾਂ ਹਨ ਜਿਨ੍ਹਾਂ ਵੱਲ ਸਰਕਾਰ ਅਤੇ ਪ੍ਰਸ਼ਾਸਨ ਤੁਰੰਤ ਧਿਆਨ ਦੇਵੇ ਅਤੇ ਜਲਦੀ ਸਮੱਸਿਆਵਾਂ ਨੂੰ ਹੱਲ ਕੀਤਾ ਜਾਵੇ। ਇਸ ਮੌਕੇ ਆੜ੍ਹਤੀ, ਕਿਸਾਨ ਅਤੇ ਵੱਡੀ ਗਿਣਤੀ ਵਿਚ ਮਜ਼ਦੂਰ ਸਨ।