ਹਿਊਮਨ ਵੈੱਲਫੇਅਰ ਬਲੱਡ ਡੋਨਰਜ਼ ਐਸੋਸੀਏਸ਼ਨ ਦੇ ਮੈਡੀਕਲ ਕੈਂਪ ਵਿਚ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਹੋਣਗੇ ਸ਼ਾਮਿਲ
1 ਨਵੰਬਰ ਨੂੰ ਖੰਨਾ ਵਿਖੇ ਲੱਗੇਗਾ ਅੱਖਾਂ ਅਤੇ ਦੰਦਾਂ ਦੀ ਜਾਂਚ ਦਾ ਮੁਫ਼ਤ ਕੈਂਪ
ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਹਿਊਮਨ ਵੈੱਲਫੇਅਰ ਬਲੱਡ ਡੋਨਰਜ਼ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਖੰਨਾ ਵਿਖੇ ਸਵ. ਬਿਮਲਾ ਦੇਵੀ ਵਢੇਰਾ ਦੀ ਪਵਿੱਤਰ ਯਾਦ ਵਿਚ 1 ਨਵੰਬਰ, ਐਤਵਾਰ ਨੂੰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ।
ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਹਿਊਮਨ ਵੈੱਲਫੇਅਰ ਬਲੱਡ ਡੋਨਰਜ਼ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੇ ਸਹਿਯੋਗ ਨਾਲ ਖੰਨਾ ਵਿਖੇ ਸਵ. ਬਿਮਲਾ ਦੇਵੀ ਵਢੇਰਾ ਦੀ ਪਵਿੱਤਰ ਯਾਦ ਵਿਚ 1 ਨਵੰਬਰ, ਐਤਵਾਰ ਨੂੰ ਮੁਫ਼ਤ ਮੈਡੀਕਲ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ। ਇਸ ਕੈਂਪ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਸ਼ਾਮਿਲ ਹੋਣ ਦੀ ਉਮੀਦ ਹੈ। ਇਹ ਮੈਡੀਕਲ ਕੈਂਪ ਅੱਖਾਂ ਅਤੇ ਦੰਦਾਂ ਦੀ ਮੁਫ਼ਤ ਜਾਂਚ ਲਈ ਲਗਾਇਆ ਜਾ ਰਿਹਾ ਹੈ। ਪ੍ਰਬੰਧਕਾਂ ਅਨੁਸਾਰ, ਇਸ ਕੈਂਪ ਦਾ ਮੁੱਖ ਉਦੇਸ਼ ਲੋੜਵੰਦ ਲੋਕਾਂ ਨੂੰ ਸਿਹਤ ਜਾਂਚ ਦੀ ਸਹੂਲਤ ਪ੍ਰਦਾਨ ਕਰਨਾ ਅਤੇ ਉਨ੍ਹਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਹੈ। ਇਹ ਕੈਂਪ ਬਿਮਲਾ ਦੇਵੀ ਵਢੇਰਾ ਦੀ ਯਾਦ ਵਿਚ ਵਢੇਰਾ ਪਰਿਵਾਰ, ਪਟਿਆਲਾ ਵਾਲਿਆਂ ਵਲੋਂ ਕਰਵਾਇਆ ਜਾ ਰਿਹਾ ਹੈ। ਕੈਂਪ ਦੌਰਾਨ ਅੱਖਾਂ ਅਤੇ ਦੰਦਾਂ ਦੀ ਜਾਂਚ ਦੇ ਨਾਲ-ਨਾਲ ਲੋਕਾਂ ਨੂੰ ਸਿਹਤ ਸਬੰਧੀ ਜ਼ਰੂਰੀ ਜਾਣਕਾਰੀ ਵੀ ਦਿੱਤੀ ਜਾਵੇਗੀ। ਇਸ ਮੌਕੇ ਐਸੋਸੀਏਸ਼ਨ ਦੇ ਚੇਅਰਮੈਨ ਰਮਨਜੀਤ ਸਿੰਘ ਸੌਂਦ, ਮੁਕੇਸ਼ ਸਿੰਧੀ, ਦੀਪਕ ਸਿੰਧੀ, ਰਿਸ਼ੂ ਸਿੰਧੀ, ਸੰਦੀਪ ਵਾਲੀਆ, ਰਵੀ ਸੇਠੀ, ਮਨਪ੍ਰੀਤ ਗਿੱਲ ਸਮੇਤ ਹੋਰ ਮੈਂਬਰ ਵੀ ਹਾਜ਼ਰ ਸਨ।