25-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-10-2026

ਰਾਜੇਵਾਲ ’ਚ ਮਹਾਂਰਿਸ਼ੀ ਵਾਲਮੀਕਿ ਸ਼ੋਭਾ ਯਾਤਰਾ ਦਾ ਭਰਵਾਂ ਸਵਾਗਤ ਢਾਡੀ ਕਪੂਰਗੜ੍ਹ ਨੇ ਕੀਤਾ ਪ੍ਰਸੰਗ ਪੇਸ਼

ਜੌੜੇਪੁਲ ਜਰਗ, 25 ਅਕਤੂਬਰ (ਪਾਲਾ ਰਾਜੇਵਾਲੀਆ)-ਮਹਾਂਰਿਸ਼ੀ ਵਾਲਮੀਕਿ ਜੀ ਦਾ ਆਗਮਨ ਪੁਰਬ ਪਿੰਡ ਰਾਜੇਵਾਲ ਵਿਖੇ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ। ਮਹਾਂਰਿਸ਼ੀ ਵਾਲਮੀਕਿ ਜੀ ਯਾਦਗਾਰੀ ਕਮੇਟੀ ਵਲੋਂ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ।

Ad Position 21
No active advertisement
ਅਜੀਤ ਡੈਸਕ 26-10-2026
ਜੌੜੇਪੁਲ ਜਰਗ, 25 ਅਕਤੂਬਰ (ਪਾਲਾ ਰਾਜੇਵਾਲੀਆ)-ਮਹਾਂਰਿਸ਼ੀ ਵਾਲਮੀਕਿ ਜੀ ਦਾ ਆਗਮਨ ਪੁਰਬ ਪਿੰਡ ਰਾਜੇਵਾਲ ਵਿਖੇ ਸ਼ਰਧਾ ਤੇ ਸਤਿਕਾਰ ਭਾਵਨਾ ਨਾਲ ਮਨਾਇਆ ਗਿਆ। ਮਹਾਂਰਿਸ਼ੀ ਵਾਲਮੀਕਿ ਜੀ ਯਾਦਗਾਰੀ ਕਮੇਟੀ ਵਲੋਂ ਬਹੁਤ ਸੁਚੱਜੇ ਪ੍ਰਬੰਧ ਕੀਤੇ ਗਏ। ਅੱਜ ਕਮੇਟੀ ਵਲੋਂ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ੋਭਾ ਯਾਤਰਾ ਕੱਢੀ ਗਈ, ਜਿਸ ਦਾ ਵੱਖ ਵੱਖ ਪੜਾਵਾਂ ਤੇ ਭਰਵਾਂ ਸੁਆਗਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਨਾਮਵਰ ਢਾਡੀ ਗਿਆਨੀ ਤਰਸੇਮ ਸਿੰਘ ਕਪੂਰਗੜ੍ਹ ਵਾਲਿਆਂ ਨੇ ਬਹੁਤ ਵਧੀਆ ਢੰਗ ਨਾਲ ਮਹਾਂਰਿਸ਼ੀ ਵਾਲਮੀਕਿ ਜੀ ਦੇ ਪਰਉਪਕਾਰੀ ਜੀਵਨ ਬਾਰੇ ਇਤਿਹਾਸ ਪੇਸ਼ ਕਰ ਕੇ ਸਰੋਤੇ ਤੇ ਸੰਗਤਾਂ ਨੂੰ ਕੀਲਿਆ। ਉਨ੍ਹਾਂ ਹਰੇਕ ਪੜਾਅ ਉੱਤੇ ਵੱਖ-ਵੱਖ ਵੰਨਗੀਆਂ ਪੇਸ਼ ਕੀਤੀਆਂ। ਪਿੰਡ ਵਿਚ ਵੱਖ ਵੱਖ ਥਾਵਾਂ ’ਤੇ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਵੱਖ-ਵੱਖ ਥਾਵਾਂ ਤੇ ਸੰਗਤਾਂ ਵਲੋਂ ਚਾਹ, ਬਰੈੱਡ ਸਮੇਤ ਹੋਰ ਲੰਗਰ ਵਰਤਾਏ ਗਏ।
Ad Position 22
No active advertisement
ਪਿਛਲੀ ਖ਼ਬਰ ਕੌਂਸਲ ਦੇ ਸੀਨੀ. ਉਪ ਪ੍ਰਧਾਨ ਗੁਪਤਾ ਦੀ ਗੁਰਦੁਆਰਾ ਕਮੇਟੀ ਨਾਲ ਮੀਟਿੰਗ ਅਗਲੀ ਖ਼ਬਰ ਵਿਦੇਸ਼ਾਂ ਦੀ ਧਰਤੀ ’ਤੇ ਵੀ ਲਖਵੀਰ ਸਿੰਘ ਲੱਖਾ ਪਾਇਲ ਦੀ ਲੋਕਪ੍ਰਿਅਤਾ ਹਲਕਾ ਪਾਇਲ ਲਈ ਮਾਣ ਦੀ ਗੱਲ–ਚੇਅਰਮੈਨ ਕਮਲ ਸਿਆੜ੍ਹ...
Ad Position 24