ਡੀ. ਪੀ. ਐੈੱਸ. ਖੰਨਾ ਵਲੋਂ ਡੀ. ਪੀ. ਐੱਸ. ਕੇ. ਐੱਮ. ਯੂ. ਐਨ. ਸੰਮੇਲਨ ਦਾ ਆਯੋਜਨ
ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ, ਖੰਨਾ ਡੀ. ਪੀ.
ਖੰਨਾ, 25 ਅਕਤੂਬਰ (ਹਰਜਿੰਦਰ ਸਿੰਘ ਲਾਲ)-ਦਿੱਲੀ ਪਬਲਿਕ ਸਕੂਲ, ਖੰਨਾ ਡੀ. ਪੀ. ਐੱਸ. ਕੇ. ਐੱਮ. ਯੂ. ਐਨ. ’26 ਸੰਮੇਲਨ ਕਰਵਾਇਆ ਗਿਆ, ਜਿਸ ਵਿਚ 263 ਵਿਦਿਆਰਥੀਆਂ ਨੇ ਭਾਗ ਲਿਆ। ਦੋ ਦਿਨਾਂ ਤੱਕ ਚੱਲੇ ਇਸ ਸੰਮੇਲਨ ਨੇ ਨੌਜਵਾਨ ਪ੍ਰਤੀਨਿਧੀਆਂ ਨੂੰ ਇੱਕ ਸ਼ਾਨਦਾਰ ਮੰਚ ਪ੍ਰਦਾਨ ਕੀਤਾ, ਜਿੱਥੇ ਉਨ੍ਹਾਂ ਨੇ ਯੂ . ਐਨ. ਓ. ਦੀਆਂ ਵੱਖ-ਵੱਖ ਕਮੇਟੀਆਂ ਦੀਆਂ ਚਰਚਾਵਾਂ ਰਾਹੀਂ ਕੂਟਨੀਤਕ ਹੁਨਰ, ਆਲੋਚਨਾਤਮਿਕ ਸੋਚ, ਖੋਜ ਕਰਨ ਦੀ ਯੋਗਤਾ ਅਤੇ ਜਨਤਕ ਤੌਰ ’ਤੇ ਆਪਣੇ ਵਿਚਾਰ ਪੇਸ਼ ਕਰਨ ਦੀ ਕਲਾ ਨੂੰ ਵਿਕਸਿਤ ਕੀਤਾ। ਇਸ ਸੰਮੇਲਨ ਵਿਚ ਸੱਤ ਕਮੇਟੀਆਂ ਸ਼ਾਮਲ ਸਨ, ਯੂ. ਐਨ. ਸੀ. ਐੱਸ. ਡਬਲਯੂ., ਯੂ. ਐਨ. ਓ. ਡੀ. ਸੀ., ਡਬਲਯੂ. ਐੱਚ . ਓ., ਏ. ਆਈ. ਪੀ. ਪੀ. ਐੱਮ., ਲੋਕ ਸਭਾ, ਇੰਟਰਨੈਸ਼ਨਲ ਪ੍ਰੈੱਸ ਅਤੇ ਮਿਨਿਸਟਰੀ ਆਫ਼ ਮੈਜਿਕ ਆਦਿ ਸ਼ਾਮਿਲ ਸਨ। ਚਰਚਾ ਦੇ ਵਿਸ਼ਿਆਂ ਵਿਚ ਲਿੰਗਕ ਸਮਾਨਤਾ ਅਤੇ ਏ. ਆਈ. ਗਵਰਨੈਂਸ, ਡਿਜੀਟਲ ਮੁਦਰਾਵਾਂ ਅਤੇ ਮਨੀ ਲਾਂਡਰਿੰਗ, ਰੋਗਾਣੂ ਨਾਸ਼ਕ ਦਵਾਈਆਂ ਪ੍ਰਤੀ ਵਧ ਰਹੀ ਪ੍ਰਤੀਰੋਧਕ ਸਮਰੱਥਾ, ਮੱਧ ਪੂਰਬ ਵਿਚ ਭਾਰਤ ਦੇ ਰਣਨੀਤਕ ਹਿਤ, ਜਾਤੀ-ਆਧਾਰਿਤ ਰਾਖਵਾਂਕਰਨ ਅਤੇ ਜਾਦੂਈ ਦੁਨੀਆਂ ਦੀ ਸੁਰੱਖਿਆ ਵਰਗੇ ਮਹੱਤਵਪੂਰਨ ਮੁੱਦੇ ਸ਼ਾਮਲ ਸਨ। ਇੰਟਰਨੈਸ਼ਨਲ ਪ੍ਰੈੱਸ ਨੇ ਵਿਦਿਆਰਥੀਆਂ ਨੂੰ ਪੱਤਰਕਾਰੀ, ਫ਼ੋਟੋਗਰਾਫੀ ਅਤੇ ਵਿਅੰਗ ਚਿੱਤਰਕਾਰੀ ਦੇ ਖੇਤਰਾਂ ਵਿਚ ਆਪਣੀ ਪ੍ਰਤਿਭਾ ਦਿਖਾਉਣ ਦੇ ਮੌਕੇ ਪ੍ਰਦਾਨ ਕੀਤੇ। ਇਸ ਮੌਕੇ ਭਾਰਤਮ ਵਰਲਡ ਸਕੂਲ ਨੂੰ ‘ਬੈੱਸਟ ਸਕੂਲ ਡੈਲੀਗੇਸ਼ਨ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਮੰਡੀ ਗੋਬਿੰਦਗੜ੍ਹ ਦੇ ਐੱਸ. ਡੀ. ਮਾਡਲ ਸਕੂਲ ਨੇ ‘ਹਾਈਐਸਟ ਸਕੂਲ ਡੈਲੀਗੇਸ਼ਨ ਐਵਾਰਡ’ ਪ੍ਰਾਪਤ ਕੀਤਾ। ਡੀ. ਪੀ. ਐੱਸ. ਖੰਨਾ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਸਕੂਲ ਦਾ ਮਾਣ ਵਧਾਇਆ। ਤ੍ਰਿਜਲ ਯਾਦਵੰਸ਼ੀ ਨੇ ਯੂ. ਐਨ. ਸੀ. ਐੱਸ. ਡਬਲਯੂ. ਅਤੇ ਹਰਸ਼ਾਈਨ ਕੌਰ ਨੇ ਲੋਕ ਸਭਾ ਵਿੱਚ ‘ਬੈੱਸਟ ਡੈਲੀਗੇਟ ਐਵਾਰਡ’ ਜਿੱਤਿਆ। ਰਾਜਵੰਸ਼ ਸਿੰਘ ਨੂੰ ‘ਬੈੱਸਟ ਜਰਨਲਿਸਟ ਐਵਾਰਡ’ ਨਾਲ ਸਨਮਾਨਿਤ ਕੀਤਾ ਗਿਆ, ਜਦਕਿ ਤੇਜਪ੍ਰੀਤ ਨੂੰ ਇੰਟਰਨੈਸ਼ਨਲ ਪ੍ਰੈੱਸ ਵਿਚ ਫ਼ੋਟੋਗਰਾਫੀ ਲਈ ਸਨਮਾਨ ਮਿਲਿਆ। ‘ਹਾਈ ਕਮੈਂਡੇਸ਼ਨ ਐਵਾਰਡ’ ਚਾਹਤ ਰਾਣੀ (ਲੋਕ ਸਭਾ), ਕੈਨਵੀਰ ਕੌਰ (ਡਬਲਯੂ. ਐੱਚ. ਓ.) ਅਤੇ ਨਾਇਰਾ (ਮਿਨਿਸਟਰੀ ਆਫ਼ ਮੈਜਿਕ) ਨੂੰ ਪ੍ਰਦਾਨ ਕੀਤੇ ਗਏ। ‘ਸਪੈਸ਼ਲ ਮੈਂਸ਼ਨ ਐਵਾਰਡ’ ਆਦਿੱਤਿਆ ਪ੍ਰਤਾਪ ਦੇਵਗਨ ਅਤੇ ਗੁਰਮਨ ਕੌਰ (ਏ. ਆਈ. ਪੀ. ਪੀ. ਐੱਮ.) ਅਤੇ ਹਰਸੀਰਤ ਕੌਰ ਤੇ ਆਦਿੱਤਿਆ ਸ਼ਰਮਾ (ਡਬਲਯੂ. ਐੱਚ. ਓ.) ਨੇ ਪ੍ਰਾਪਤ ਕੀਤੇ। ‘ਆਨਰੇਬਲ ਮੈਂਸ਼ਨ ਐਵਾਰਡ’ ਜੈਵੀਨ ਕੌਰ (ਏ. ਆਈ. ਪੀ. ਪੀ. ਐੱਮ.), ਦਿਲਨੂਰ ਸਿੰਘ (ਲੋਕ ਸਭਾ) ਅਤੇ ਸਵਸਤੀ ਬੈਕਟਰ (ਯੂ. ਐਨ. ਓ. ਡੀ. ਸੀ.) ਨੇ ਜਿੱਤੇ। ‘ਵਰਬਲ ਮੈਂਸ਼ਨ ਐਵਾਰਡ’ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਵਿਚ ਚੈਤੰਨਿਆ ਗਰਗ, ਗ੍ਰੇਸ ਪੋਪਲੀ ਅਤੇ ਮਹਿਕਲੀਨ ਕੌਰ (ਏ. ਆਈ. ਪੀ. ਪੀ. ਐੱਮ.), ਗਨੀਵ ਸ਼ਰਮਾ, ਕੁੰਵਰ ਗੋਇਲ ਅਤੇ ਦੇਵਾਂਸ਼ਬੀਰ ਸਿੰਘ ( ਡਬਲਯੂ. ਐੱਚ. ਓ.), ਕ੍ਰਿਸ਼ਨਵ ਗੁਪਤਾ ਅਤੇ ਅਧ੍ਰਿਤ ਪਰਬਤ (ਮਿਨਿਸਟਰੀ ਆਫ਼ ਮੈਜਿਕ) ਅਤੇ ਦਕਸ਼ ਚੀਤੂ, ਜੀਵਾਂਸ਼ ਭਾਰਤੀ, ਤਮੰਨਾ ਅਤੇ ਜੁਗਾਦ ਹੁੰਡਲ (ਯੂ. ਐਨ. ਓ. ਡੀ. ਸੀ.) ਸ਼ਾਮਲ ਸਨ।