ਪੰਜਾਬ ਭਾਜਪਾ ਦੇ ਓ. ਬੀ. ਸੀ. ਮੋਰਚਾ ਦੇ ਨਵ ਨਿਯੁਕਤ ਅਹੁਦੇਦਾਰਾਂ ਦਾ ਚੰਨੀ ਅਤੇ ਅਨੂਪ ਸ਼ਰਮਾ, ਹੀਰਾ ਤੇ ਹੋਰ ਨੇਤਾਵਾਂ ਵਲੋਂ ਸਨਮਾਨ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਰਾਤੀ ਜਨਤਾ ਪਾਰਟੀ ਵੱਲੋਂ ਓ. ਬੀ.
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਭਰਾਤੀ ਜਨਤਾ ਪਾਰਟੀ ਵੱਲੋਂ ਓ. ਬੀ. ਸੀ. ਮੋਰਚਾ ਪੰਜਾਬ ਦੇ ਸੰਗਠਨ ਵਿੱਚ ਖੰਨਾ ਦੇ ਆਗੂ ਸੁਧੀਰ ਸੋਨੂ ਨੂੰ ਜਨਰਲ ਸਕੱਤਰ, ਜਤਿੰਦਰ ਦੇਵਗਨ ਅਤੇ ਦੀਪਕ ਵਰਮਾ ਨੂੰ ਸੂਬਾ ਕਾਰਜ਼ ਕਾਰਨੀ ਦਾ ਮੈਂਬਰ ਨਿਯੁਕਤ ਕੀਤੇ ਜਾਣ ’ਤੇ ਪੰਜਾਬ ਭਾਜਪਾ ਦੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਦੇ ਦੱਫਤਰ ਵਿਖੇ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ’ਤੇ ਵੱਡੀ ਗਿਣਤੀ ਵਿਚ ਭਾਜਪਾ ਖੰਨਾ ਦੇ ਵਰਕਰ ਅਤੇ ਅਹੁਦੇਦਾਰ ਸ਼ਾਮਲ ਹੋਏ। ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਅਤੇ ਸੂਬਾ ਬੁਲਾਰੇ ਇਕਬਾਲ ਸਿੰਘ ਚੰਨੀ ਦੀ ਅਗਵਾਈ ਵਿਚ ਪੰਜਾਬ ਓ. ਬੀ. ਸੀ. ਮੋਰਚਾ ਦੇ ਨਵ ਨਿਯੁਕਤ ਜਨਰਲ ਸਕੱਤਰ ਸੁਧੀਰ ਸੋਨੂ, ਕਾਰਜ ਕਾਰਨੀ ਮੈਂਬਰ ਜਤਿੰਦਰ ਦੇਵਗਨ, ਦੀਪਕ ਵਰਮਾ ਅਤੇ ਓ. ਬੀ. ਸੀ ਮੋਰਚਾ ਜ਼ਿਲ੍ਹਾ ਖੰਨਾ ਦੇ ਪ੍ਰਧਾਨ ਅਚਾਰੀਆ ਦੀਪਕ ਵਰਮਾ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਅਨੂਪ ਸ਼ਰਮਾ ਨੇ ਇਨਾਂ ਨਿਯੁਕਤੀਆਂ ਲਈ ਹਾਈਕਮਾਂਡ ਦਾ ਧੰਨਵਾਦ ਕੀਤਾ ਅਤੇ ਨਵੇਂ ਨਿਯੁਕਤ ਅਹੁਦੇਦਾਰਾਂ ਨੂੰ ਵਧਾਈ ਦਿੱਤੀ। ਸੁਧੀਰ ਸੋਨੂ ਅਤੇ ਬਾਕੀ ਅਹੁਦੇਦਾਰਾਂ ਨੇ ਹਾਈ ਕਮਾਂਡ ਦਾ ਅਤੇ ਖੰਨਾ ਦੇ ਭਾਜਪਾ ਆਗੂਆਂ ਅਤੇ ਵਰਕਰਾਂ ਦਾ ਇਹ ਸਨਮਾਨ ਕਰਨ ਲਈ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋ ਦਿੱਤੀਆਂ ਗਈਆਂ ਜ਼ਿੰਮੇਵਾਰੀਆਂ ਪੂਰੀਆਂ ਮਿਹਨਤ ਨਾਲ ਨਿਭਾਉਣਗੇ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਸਾਬਕਾ ਜ਼ਿਲ੍ਹਾ ਪ੍ਰਧਾਨ ਰਣਜੀਤ ਸਿੰਘ ਹੀਰਾ, ਵਿਨੋਦ ਕੌਸ਼ਲ, ਵਿਸ਼ਾਲ ਮਿੱਤਲ, ਬਿੰਨੀ ਮਲਹੋਤਰਾ, ਮੁਲਖ ਰਾਜ ਮਸ਼ਾਲ, ਅਜੀਤ ਸਿੰਘ ਖਾਲਸਾ, ਸੰਜੀਵ ਕੌਸ਼ਲ, ਬਬਲਾ ਮਹਿਤਾ, ਹਸਨ ਚੰਨੀ, ਹਰਜੋਤ ਸਿੰਘ ਚੰਨੀ, ਜਤਿਨ ਮਿੱਤਲ ਅਤੇ ਕਈ ਸੀਨੀਅਰ ਵਰਕਰ ਹਾਜ਼ਰ ਸਨ।