ਨਾਬਾਲਗ ਗਰਭਵਤੀ ਦੀ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਮੌਤ
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਇਕ ਨਾਬਾਲਗ ਗਰਭਵਤੀ ਲੜਕੀ ਦੀ ਮੌਤ ਦਾ ਮਾਮਲਾ ਚਰਚਾ ਵਿਚ ਹੈ। ਪਤਾ ਲੱਗਾ ਹੈ ਕਿ ਬੀਤੇ ਦਿਨ ਸਿਵਲ ਹਸਪਤਾਲ ਖੰਨਾ ਵਿੱਚ ਇਕ 17 ਸਾਲਾ ਦੀ 7 ਮਹੀਨਿਆਂ ਦੀ ਗਰਭਵਤੀ ਲੜਕੀ ਬੇਬੀ ਸਾਹ ਦੀ ਤਕਲੀਫ਼ ਕਾਰਨ ਪੁੱਜੀ।
ਖੰਨਾ, 11 ਅਕਤੂਬਰ (ਹਰਜਿੰਦਰ ਸਿੰਘ ਲਾਲ)-ਖੰਨਾ ਵਿਚ ਇਕ ਨਾਬਾਲਗ ਗਰਭਵਤੀ ਲੜਕੀ ਦੀ ਮੌਤ ਦਾ ਮਾਮਲਾ ਚਰਚਾ ਵਿਚ ਹੈ। ਪਤਾ ਲੱਗਾ ਹੈ ਕਿ ਬੀਤੇ ਦਿਨ ਸਿਵਲ ਹਸਪਤਾਲ ਖੰਨਾ ਵਿੱਚ ਇਕ 17 ਸਾਲਾ ਦੀ 7 ਮਹੀਨਿਆਂ ਦੀ ਗਰਭਵਤੀ ਲੜਕੀ ਬੇਬੀ ਸਾਹ ਦੀ ਤਕਲੀਫ਼ ਕਾਰਨ ਪੁੱਜੀ। ਮੌਕੇ ’ਤੇ ਮੌਜੂਦ ਡਾਕਟਰ ਚਿਰਾਗ ਸੋਮਰਾ ਨੇ ਫ਼ੌਰੀ ਤੌਰ ’ਤੇ ਉਸ ਨੂੰ ਫ਼ਸਟ ਏਡ ਦੇਣ ਤੋਂ ਬਾਅਦ 15 ਕੁ ਮਿੰਟਾਂ ਦੇ ਵਿਚ ਹੀ ਉਸ ਨੂੰ ਐਬੂਲੈਂਸ ਰਾਹੀਂ ਪਟਿਆਲਾ ਦੇ ਹਸਪਤਾਲ ਲਈ ਭੇਜ ਦਿੱਤਾ ਗਿਆ। ਬਾਅਦ ਵਿਚ ਇਹ ਮਰੀਜ ਰਾਜਿੰਦਰਾ ਹਸਪਤਾਲ ਪਟਿਆਲਾ ਦੇ ਆਈ. ਸੀ. ਯੂ. ਵਿਚ ਕਰੀਬ 3 ਘੰਟੇ ਦਾਖਲ ਰਹਿਣ ਤੋਂ ਬਾਅਦ ਦਮ ਤੋੜ ਗਈ। ਇਹ ਵੀ ਪਤਾ ਲੱਗਾ ਹੈ ਕਿ ਨਾਬਾਲਗ ਮਾਂ ਬਣਨ ਕਾਰਨ ਰਾਜਿੰਦਰਾ ਹਸਪਤਾਲ ਵਾਲਿਆਂ ਨੇ ਇਸ ਦੀ ਕੋਈ ਵਿਭਾਗੀ ਰਿਪੋਰਟ ਵੀ ਕੀਤੀ ਹੈ। ੍ਕੁੱੱਝ ਸੂਤਰਾਂ ਅਨੁਸਾਰ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਦੀ ਰਹਿਣ ਵਾਲੀ ਇਹ ਲੜਕੀ 22 ਸਾਲਾ ਦੀ ਦੱਸੀ ਜਾ ਰਹੀ ਹੈ। ਪਰ ਡਾਕਟਰਾਂ ਦਾ ਕਹਿਣਾ ਹੈ ਕਿ ਉਹ 17 ਸਾਲ ਦੀ ਹੀ ਸੀੇ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗਰਭਵਤੀ ਲੜਕੀ ਖੰਨਾ ਦੇ ਮਿਲਟਰੀ ਗਰਾਊਂਡ ਦੇ ਨੇੜੇ ਇੱਕ ਝੁੱਗੀ-ਝੌਂਪੜੀ ਵਿੱਚ ਰਹਿਣ ਵਾਲੀ ਸੀ। ਜਦੋਂ ਸ਼ਨੀਵਾਰ ਦੇਰ ਰਾਤ ਉਸਦੀ ਸਿਹਤ ਅਚਾਨਕ ਵਿਗੜ ਗਈ, ਤਾਂ ਉਸਦੇ ਪਰਿਵਾਰ ਨੇ ਉਸਨੂੰ ਤੁਰੰਤ ਖੰਨਾ ਸਿਵਲ ਹਸਪਤਾਲ ਪਹੁੰਚਾਇਆ। ਡਿਊਟੀ ਡਾਕਟਰ ਵਲੋਂ ਤੁਰੰਤ ਗਾਇਨੀਕੋਲੋਜਿਸਟ ਡਾਕਟਰ ਨਾਲ ਸੰਪਰਕ ਕਰ ਕੇ ਬਣਦਾ ਇਲਾਜ ਕੀਤਾ ਅਤੇ ਉਸ ਦੀ ਆਕਸੀਜਨ ਜੋ 50 ਫੀਸਦੀ ਸੀ, 90 ਫੀਸਦੀ ਲਿਆ ਕਿ ਉਸ ਨੂੰ 108 ਐਬੂਲੈਂਸ ਦਾ ਇਤਜਾਮ ਕਰ ਕੇ ਪਟਿਆਲਾ ਲਈ ਰਵਾਨਾ ਕਰ ਦਿੱਤਾ ਗਿਆ। ਇਸ ਦੌਰਾਨ ਗਾਇਨੀਕੋਲੋਜਿਸਟ ਡਾਕਟਰ ਵੀ ਮੌਕੇ ’ਤੇ ਪੁੱਜੀ ਪਰ ਉਸ ਦੇ ਪਹੁੰਚਣ ਤੋਂ ਪਹਿਲਾਂ ਹੀ ਐਬੂਲੈਂਸ ਮਰੀਜ ਨੂੰ ਲੈ ਕੇ ਪਟਿਆਲਾ ਲਈ ਰਵਾਨਾ ਹੋ ਚੁੱਕੀ ਸੀ । ਇਸ ਗੱਲ ’ਤੇ ਇਤਰਾਜ ਪ੍ਰਗਟਾਇਆ ਜਾ ਰਿਹਾ ਹੈ ਕਿ ਰਾਜਿੰਦਰਾ ਹਸਪਤਾਲ ਵਿਚ ਮ੍ਰਿਤਕਾ ਦਾ ਪੋਸਟਮਾਰਟਮ ਕਿਉਂ ਨਹੀਂ ਕਰਵਾਇਆ ਗਿਆ ਤਾਂ ਕਿ ਉਸ ਦੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲੱਗ ਸਕਦਾ। ਮ੍ਰਿਤਕਾ ਦਾ ਪਰਿਵਾਰ ਭਾਰੀ ਆਰਥਿਕ ਤੰਗੀ ਦਾ ਸਾਹਮਣਾ ਕਰ ਰਿਹਾ ਹੈ। ਉਸਦੀ ਮੌਤ ਤੋਂ ਬਾਅਦ ਅੰਤਿਮ ਸੰਸਕਾਰ ਦੀ ਰਸਮ ਲਈ ਸਮਾਜਿਕ ਸੰਸਥਾ, ਭਾਈ ਕਨ੍ਹਈਆ ਸੇਵਾ ਸੁਸਾਇਟੀ’ ਅਤੇ ’ਨਰ ਸੇਵਾ ਨਰਾਇਣ ਸੇਵਾ ਦੇ ਸਹਿਯੋਗ ਨਾਲ ਅੰਤਿਮ ਸੰਸਕਾਰ ਅੱਜ ਸਥਾਨਕ ਸ਼ਮਸ਼ਾਨਘਾਟ ਵਿਖੇ ਕਰ ਦਿੱਤਾ ਗਿਆ।