12-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਡੀ.ਐੱਸ.ਪੀ. ਕਰਨ ਸੰਧੂ ਨੇ ਫੜੀ ਹੈਰੋਇਨ ਤੇ ਨਸ਼ਾ ਤਸਕਰਾਂ ਦੀ ਗ੍ਰਿਫ਼ਤਾਰੀ ਬਾਰੇ ਕੀਤਾ ਖੁਲਾਸਾ

ਮੁੱਲਾਂਪੁਰ ਦਾਖਾ, 11 ਅਕਤੂਬਰ ( ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੇਠ ਪੁਲਿਸ ਨਸ਼ਿਆ ਦੀ ਸਪਲਾਈ (ਚੇਨ) ਤੋੜਨ ਲਈ ਸੰਜੀਦਗੀ ਨਾਲ ਪਹਿਰਾ ਦੇ ਰਹੀ। ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਦਾਖਾ ਪੁਲਿਸ ਸਬ-ਡਵੀਜ਼ਨ ਦੇ ਡੀ.

Ad Position 21
No active advertisement
ਜੋਧਾਂ ਪੁਲਿਸ ਵਲੋਂ ਵੱਖ-ਵੱਖ ਮੁਕੱਦਮਿਆਂ ’ਚ ਗ੍ਰਿਫ਼ਤਾਰ (ਹੈਰੋਇਨ) ਤਸਕਰਾਂ ਬਾਰੇ ਜਾਣਕਾਰੀ ਸਮੇਂ ਡੀ.ਐੱਸ.ਪੀ. ਕਰਨ ਸਿੰਘ ਸੰਧੂ, ਇੰਸਪੈਕਟਰ ਕਿਰਨਦੀਪ ਕੌਰ ਪੁਲਿਸ ਪਾਰਟੀ ਨਾਲ। ਤਸਵੀਰ: ਕ੍ਰਿਪਾਲ ਹੰਬੜਾਂ 12-10-2026
ਮੁੱਲਾਂਪੁਰ ਦਾਖਾ, 11 ਅਕਤੂਬਰ ( ਨਿਰਮਲ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਦੇ ਯੁੱਧ ਨਸ਼ਿਆਂ ਵਿਰੁੱਧ ਪ੍ਰੋਗਰਾਮ ਹੇਠ ਪੁਲਿਸ ਨਸ਼ਿਆ ਦੀ ਸਪਲਾਈ (ਚੇਨ) ਤੋੜਨ ਲਈ ਸੰਜੀਦਗੀ ਨਾਲ ਪਹਿਰਾ ਦੇ ਰਹੀ। ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹਾ ਅਧੀਨ ਦਾਖਾ ਪੁਲਿਸ ਸਬ-ਡਵੀਜ਼ਨ ਦੇ ਡੀ.ਐੱਸ.ਪੀ ਕਰਨ ਸਿੰਘ ਸੰਧੂ ਵਲੋਂ ਆਪਣੇ ਪੁਲਿਸ ਕਪਤਾਨ ਐੱਸ.ਐੱਸ.ਪੀ ਡਾ: ਅੰਕੁਰ ਗੁਪਤਾ ਦੇ ਹੁਕਮਾਂ ਹੇਠ ਨਸ਼ਿਆ ਪ੍ਰਤੀ ਸਖ਼ਤ ਅਦੇਸ਼ਾਂ ’ਤੇ ਅਮਲ ਕਰਦਿਆਂ ਵਿਸ਼ੇਸ਼ ਚੈਕਿੰਗ, ਨਾਕਾਬੰਦੀ, ਗਸ਼ਤ ਵਧਾਈ ਗਈ ਹੈ। ਡੀ.ਐੱਸ.ਪੀ ਕਰਨ ਸਿੰਘ ਸੰਧੂ ਕਾਹਲੀ ਨਾਲ ਬੁਲਾਈ ਪ੍ਰੈੱਸ ਕਾਨਫ਼ਰੰਸ ਸਮੇਂ ਦੱਸਿਆ ਕਿ ਥਾਣਾ ਜੋਧਾਂ ਐੱਸ.ਐੱਚ.ਓ. ਕਿਰਨਦੀਪ ਕੌਰ ਦੀ ਪੁਲਿਸ ਪਾਰਟੀ ਵਲੋਂ ਹੈਰੋਇਨ ਦੀ ਦੂਹਰੀ ਖੇਪ ਫੜ ਕੇ ਨਸ਼ਾ ਤਸਕਰਾਂ ਦਾ ਨੈੱਟਵਰਕ ਤੋੜਿਆ ਹੈ। ਡੀ.ਐੱਸ.ਪੀ ਕਰਨ ਸਿੰਘ ਸੰਧੂ, ਇੰਸਪੈਕਟਰ ਕਿਰਨਦੀਪ ਕੌਰ ਮੁੱਖ ਅਫ਼ਸਰ ਥਾਣਾ ਜੋਧਾਂ, ਥਾਣੇਦਾਰ ਗੁਰਦੀਪ ਸਿੰਘ ਵਲੋਂ ਪ੍ਰੈੱਸ ਕਾਨਫ਼ਰੰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਦਿੱਤੀ ਕਿ ਢੈਪਈ ਪੁਲ ’ਤੇ ਪੁਲਿਸ ਨਾਕਾਬੰਦੀ ਦੌਰਾਨ ਚੈਕਿੰਗ ਸਮੇਂ ਸਪਲੈਂਡਰ ਮੋਟਰਸਾਈਕਲ ਸਵਾਰਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਆਪਣੀ ਪਹਿਚਾਣ ਤਰਨਪ੍ਰੀਤ ਸਿੰਘ ਵਾਸੀ ਪਿੱਪਲਾਵਾਲਾ ਜ਼ਿਲ੍ਹਾ ਹੁਸ਼ਿਆਰਪੁਰ ਅਤੇ ਸਚਨ ਬਸੰਤ ਨਗਰ ਹੁਸ਼ਿਆਰਪੁਰ ਦੱਸੀ ਗਈ। ਪੁਲਿਸ ਵਲੋਂ ਉਕਤ ਨੋਜਵਾਨਾਂ ਦੀ ਚੈਕਿੰਗ ਸਮੇਂ ਇਕ ਪੈਕਟ ’ਚ ਹੈਰੋਇਨ ਪਾਈ ਗਈ। ਥਾਣੇਦਾਰ ਜਸਪਾਲ ਸਿੰਘ ਨੇ ਆਪਣੀ ਪੁਲਿਸ ਟੀਮ ਨਾਲ ਦੋਵਾਂ ਨੂੰ ਥਾਣਾ ਜੋਧਾਂ ਲਿਆ ਕੇ ਹੈਰੋਇਨ ਦਾ ਵਜ਼ਨ ਕੀਤਾ ਤਾਂ 514 ਗ੍ਰਾਮ ਪਾਈ ਗਈ। ਪੁਲਿਸ ਵਲੋਂ ਐੱਨ.ਡੀ.ਪੀ.ਐੱਸ ਐਕਟ ਦੀਆਂ ਧਰਾਵਾ ਹੇਠ ਮੁਕੱਦਮਾਂ ਦਰਜ ਕਰਕੇ ਉਕਤ ਨੋਜਵਾਨਾਂ ਨੂੰ ਅਦਾਲਤ ਵਿਚ ਪੇਸ਼ ਕੀਤਾ ਗਿਆ। ਡੀ.ਐੱਸ.ਪੀ ਕਰਨ ਸਿੰਘ ਸੰਧੂ ਦੱਸਿਆ ਕਿ ਇਕ ਦਿਨ ਪਹਿਲਾ ਵੀ ਜੋਧਾਂ ਪੁਲਿਸ ਨੇ ਕੁਝ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕਰਕੇ 510 ਗ੍ਰਾਮ ਹੈਰੋਇਨ ਫੜੀ ਸੀ। ਡੀ.ਐੱਸ.ਪੀ ਕਰਨ ਸਿੰਘ ਸੰਧੂ ਦੱਸਿਆ ਕਿ ਤਰਨਪ੍ਰੀਤ ਸਿੰਘ ਵਿਰੁੱਧ ਪਹਿਲਾ ਵੀ ਅਸਲਾ ਐਕਟ ਤਹਿਤ ਮੁਕੱਦਮਾਂ ਦਰਜ ਹੈ। ਜਿਕਰਯੋਗ ਹੈ ਕੇ ਨਸ਼ਾ ਤਸਕਰੀ ਵਾਲਿਆ ਦਾ ਪਿਛੋਕੜ ਹੁਸ਼ਿਆਰਪੁਰ, ਤਰਨ ਤਾਰਨ ਅਤੇ ਮ ੋਗਾ ਜ਼ਿਲਿ੍ਆ ਨਾਲ ਜੁੜਿਆ ਹੋਇਆ, ਜਿਨ੍ਹਾਂ ਨੂੰ ਮੁਸਤੈਦ ਹੋਈ ਪੁਲਿਸ ਨੇ ਦਬੋਚ ਲਿਆ। ਨਸ਼ਾ ਤਸਕਰਾਂ ਵਲੋਂ ਹੈਰੋਇਨ ਸਪਲਾਈ ਕਿਸ ਨੂੰ ਮੁਹੱਈਆ ਕਰਵਾਈ ਜਾਣੀ ਸੀ ਬਾਰੇ ਸਵਾਲ ’ਚ ਡੀ.ਐੱਸ.ਪ ੀ ਕਰਨ ਸਿੰਘ ਸੰਧੂ, ਐੱਸ.ਐੱਚ.ਓ. ਕਿਰਨਦੀਪ ਕੌਰ ਕਿਹਾ ਕਿ ਪੁਲਿਸ ਨਸ਼ਾ ਤਸਕਰਾਂ ਦੀ ਬਰੀਕੀ ਨਾਲ ਪੁੱਛਗਿੱਛ ਕਰ ਰਹੀ ਹੈ, ਜਲਦੀ ਹੀ ਸਾਰੀ ਤਸਵੀਰ ਸਾਹਮਣੇ ਆ ਜਾਵੇਗੀ।
Ad Position 22
No active advertisement
ਪਿਛਲੀ ਖ਼ਬਰ ਤੇਜ਼ ਮੀਂਹ ਆਉਣ ’ਤੇ ਜਗਰਾਉਂ ਸਣੇ ਵੱਖ-ਵੱਖ ਮੰਡੀਆਂ ’ਚ ਝੋਨੇ ਦੀਆਂ ਹਜ਼ਾਰਾਂ ਬੋਰੀਆਂ ਭਿੱਜੀਆਂ ਅਗਲੀ ਖ਼ਬਰ ਭਰੋਵਾਲ ਖੁਰਦ ਵਿਖੇ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਪ੍ਰਾਪਰਟੀ ਕਾਰਡ ਵੰਡੇ
Ad Position 24