ਪਦਮਸ੍ਰੀ ਪਰਗਟ ਸਿੰਘ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿਚ ਕਸਬਾ ਬੀਜਾ ਵਿਖੇ ਲੱਡੂ ਵੰਡੇ
ਬੀਜਾ, 5 ਅਕਤੂਬਰ (ਬਗਲੀ)-ਸਾਬਕਾ ਕੈਬਨਿਟ ਮੰਤਰੀ ਤੇ ਪਦਮਸ਼੍ਰੀ ਪ੍ਰਗਟ ਸਿੰਘ ਵਿਧਾਇਕ ਹਲਕਾ ਜਲੰਧਰ ਕੈਂਟ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ. ਸੀ.
ਬੀਜਾ, 5 ਅਕਤੂਬਰ (ਬਗਲੀ)-ਸਾਬਕਾ ਕੈਬਨਿਟ ਮੰਤਰੀ ਤੇ ਪਦਮਸ਼੍ਰੀ ਪ੍ਰਗਟ ਸਿੰਘ ਵਿਧਾਇਕ ਹਲਕਾ ਜਲੰਧਰ ਕੈਂਟ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਪ੍ਰਧਾਨ ਬਣਨ ਦੀ ਖੁਸ਼ੀ ਵਿੱਚ ਬਲਵਿੰਦਰ ਸਿੰਘ ਬੰਬ ਚੇਅਰਮੈਨ ਐਸ. ਸੀ. ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਅਤੇ ਭੀਮ ਸਿੰਘ ਚੋਪੜਾ ਕੋਟ ਪਨੈਚ ਜਰਨਲ ਸਕੱਤਰ ਜ਼ਿਲ੍ਹਾ ਕਾਂਗਰਸ ਕਮੇਟੀ ਐਸ. ਸੀ. ਡਿਪਾਰਟਮੈਂਟ ਖੰਨਾ ਦੀ ਅਗਵਾਈ ਹੇਠ ਐਸ. ਸੀ ਡਿਪਾਰਟਮੈਂਟ ਜ਼ਿਲ੍ਹਾ ਕਾਂਗਰਸ ਕਮੇਟੀ ਖੰਨਾ ਦੇ ਅਹੁਦੇਦਾਰਾਂ ਅਤੇ ਬੀਜਾ ਅੱਡੇ ਦੇ ਦੁਕਾਨਦਾਰਾਂ ਵੱਲੋਂ ਲੱਡੂ ਵੰਡੇ ਗਏ ਅਤੇ ਆਲ ਇੰਡੀਆ ਕਾਂਗਰਸ ਹਾਈ ਕਮਾਂਡ ਦਾ ਧੰਨਵਾਦ ਕੀਤਾ ਗਿਆ ਤੇ ਪ੍ਰਦੇਸ਼ ਕਾਂਗਰਸ ਕਮੇਟੀ ਪੰਜਾਬ ਦੇ ਨਵ ਨਿਯੁਕਤ ਪ੍ਰਧਾਨ ਪ੍ਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਮਿਲਣ ਤੇ ਮੁਬਾਰਕਬਾਦ ਦਿੱਤੀ। ਇਸ ਮੌਕੇ ਚੇਅਰਮੈਨ ਬਲਵਿੰਦਰ ਸਿੰਘ ਬੰਬ ਨੇ ਕਿਹਾ ਕਿ ਸਾਬਕਾ ਕੈਬਨਟ ਮੰਤਰੀ ਪ੍ਰਗਟ ਸਿੰਘ ਦੇ ਪ੍ਰਧਾਨ ਬਣਨ ਨਾਲ ਪੰਜਾਬ ਦੇ ਕਾਂਗਰਸੀ ਵਰਕਰਾਂ ਵਿੱਚ ਜਿੱਥੇ ਖੁਸ਼ੀ ਦੀ ਲਹਿਰ ਹੈ ਉੱਥੇ ਹੀ ਉਹਨਾਂ ਦੇ ਵਿੱਚ ਭਾਰੀ ਜੋਸ਼ ਦੇਖਿਆ ਜਾ ਰਿਹਾ ਹੈ। ਇਸ ਮੌਕੇ ਵਧਾਈ ਦੇਣ ਵਾਲਿਆਂ ਵਿੱਚ ਉਪ ਚੇਅਰਮੈਨ ਬਲਵਿੰਦਰ ਸਿੰਘ, ਗੁਰਜੀਤ ਸਿੰਘ ਭੌਰਲਾ ਬਲਾਕ ਕਾਂਗਰਸ ਐਸ ਸੀ. ਡਿਪਾਰਟਮੈਂਟ ਸਮਰਾਲਾ, ਕੈਪਟਨ ਰਜਿੰਦਰ ਸਿੰਘ ਬੀਜਾ, ਸ਼ਿਵਚਰਨ ਸਿੰਘ ਬੰਬ, ਸੰਦੀਪ ਸਿੰਘ ਬਾਵਾ ਬਗਲੀ, ਜਸਵੰਤ ਸਿੰਘ, ਅਮਰੀਕ ਸਿੰਘ ਟੇਲਰ ਮਾਸਟਰ, ਦਲਵੀਰ ਸਿੰਘ ਸਾਬਕਾ ਸਰਪੰਚ ਕੋਟ ਪਨੈਚ, ਕਸਤੂਰੀ ਲਾਲ ਬੀਜਾ, ਮੁਲਖਰਾਜ ਬੱਬਰ , ਸੁਖਵਿੰਦਰ ਕੁਮਾਰ, ਅਮਰਜੀਤ ਸਿੰਘ ਅਭੀ, ਰਾਮ ਪਿਆਰਾ, ਰਾਮਪਾਲ ਸਿੰਘ ਕਾਲਾ ਬਗਲੀ ਕਲਾਂ ਤੋਂ ਇਲਾਵਾ ਕਾਂਗਰਸ ਅਦੇਦਾਰਾਂ ਤੇ ਵਰਕਰ ਹਾਜ਼ਰ ਸਨ।