ਕੁਹਾੜਾ ਵਿਖੇ ਕਿਸਾਨ ਸਿਖਲਾਈ ਕੈਂਪ
ਕੁਹਾੜਾ, 5 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ.
ਕੁਹਾੜਾ, 5 ਅਕਤੂਬਰ (ਸੰਦੀਪ ਸਿੰਘ ਕੁਹਾੜਾ)-ਮੁੱਖ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ. ਗੁਰਦੀਪ ਸਿੰਘ ਦੇ ਦਿਸ਼ਾ ਨਿਰਦੇਸ਼ ਅਤੇ ਖੇਤੀਬਾੜੀ ਅਫ਼ਸਰ, ਲੁਧਿਆਣਾ ਡਾ. ਹਰਿੰਦਰ ਸਿੰਘ ਸੰਧੂ ਦੀ ਅਗਵਾਈ ਹੇਠ ਕੁਹਾੜਾ ਵਿਖੇ ਕੋਆਪਰੇਟਿਵ ਸੋਸਾਇਟੀ ਕੁਹਾੜਾ ਦੇ ਸੈਕਟਰੀ ਸੁਖਵਿੰਦਰ ਸਿੰਘ, ਗੁਰਵਿੰਦਰ ਸਿੰਘ ਸੇਲਜ਼ਮੈਨ ਅਤੇ ਨਗਿੰਦਰ ਸਿੰਘ ਦੇ ਸਹਿਯੋਗ ਨਾਲ ਕਿਸਾਨ ਜਾਗਰੂਕਤਾ ਕੈਂਪ ਲਗਾਇਆ ਗਿਆ। ਇਸ ਮੌਕੇ ਖੇਤੀਬਾੜੀ ਵਿਸਥਾਰ ਅਫ਼ਸਰ ਡਾ. ਰਮਨ ਚੋਪੜਾ ਵਲੋਂ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕੀਤਾ ਗਿਆ ਤੇ ਝੋਨੇ ਦੀ ਵਾਢੀ ਪਰਾਲੀ ਦੇ ਪਿੱਛੇ ਐੱਸ. ਐੱਮ. ਐੱਸ. ਲਗਵਾ ਕੇ ਹੀ ਕਰਨ ਲਈ ਕਿਹਾ ਗਿਆ। ਉਨ੍ਹਾਂ ਵਲੋਂ ਮਸ਼ੀਨਾਂ ਬਾਰੇ ਅਤੇ ਵਿਭਾਗ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। ਇਸ ਮੌਕੇ ਲਾਪਰਾਂ ਦੇ ਕਿਸਾਨ ਉਤਪਾਦਕ ਬਹੁਮੰਤਵੀ ਕੰਪਨੀ ਦੇ ਉੱਚ ਅਧਿਕਾਰੀ ਜਸਦੀਪ ਸਿੰਘ ਵਲੋਂ ਪਿੰਡ ਕੁਹਾੜਾ ਦੇ ਕਿਸਾਨਾਂ ਦੀਆਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਚੁੱਕਣ ਦਾ ਭਰੋਸਾ ਦਿੱਤਾ ਗਿਆ। ਇਸ ਮੌਕੇ ਖੇਤੀਬਾੜੀ ਉਪ ਨਿਰੀਖਕ ਬਲਵੰਤ ਸਿੰਘ ਵਲੋਂ ਫਾਰਮਰ ਰਜਿਸਟਰੀ ਆਈ. ਡੀ. ਬਣਾਇਆ ਗਈਆ। ਇਸ ਮੌਕੇ ਪ੍ਰਧਾਨ ਕੋਆਪਰੇਟਿਵ ਸੋਸਾਇਟੀ ਪਿੰਡ ਕੁਹਾੜਾ ਕੁਲਬੀਰ ਸਿੰਘ, ਨੰਬਰਦਾਰ ਹਰਦੇਵ ਸਿੰਘ, ਤੇਜ ਸਿੰਘ, ਧਰਮਜੀਤ ਸਿੰਘ, ਰਣਧੀਰ ਸਿੰਘ, ਨਿਰਭੈ ਸਿੰਘ, ਪਵਨਪ੍ਰੀਤ ਸਿੰਘ ਬਲਜੀਤ ਸਿੰਘ, ਖੁਸ਼ਵਿੰਦਰ ਸਿੰਘ, ਹਰਮੀਤ ਸਿੰਘ, ਕਰਮਵੀਰ ਸਿੰਘ, ਨਿਰਭੈ ਸਿੰਘ ਆਦਿ ਤੋਂ ਇਲਾਵਾ ਹੋਰ ਕਿਸਾਨ ਹਾਜ਼ਰ ਸਨ।