ਸਮਰਾਲਾ ’ਚ ਫੂਡ ਵੈਨ ਨੂੰ ਅੱਗ ਲੱਗਣ ਕਾਰਨ ਸਿਲੰਡਰ ਫਟੇ ਜ਼ਬਰਦਸਤ ਧਮਾਕੇ ਨਾਲ ਲੋਕ ਡਰੇ, ਟਰੈਫ਼ਿਕ ਰੁਕਿਆ
ਸਮਰਾਲਾ, 20 ਸਤੰਬਰ (ਗੋਪਾਲ ਸੋਫਤ)-ਸਥਾਨਕ ਬਾਈਪਾਸ ‘ਤੇ ਇੱਕ ਫਾਸਟ ਫੂਡ ਵੈਨ ਵਿਚ ਅੱਗ ਲੱਗਣ ਕਾਰਨ ਵੈਨ ਵਿਚ ਪਏ ਦੋ ਗੈਸ ਸਿਲੰਡਰਾਂ ਵਿਚੋਂ ਇੱਕ ਸਿਲੰਡਰ ਫਟ ਗਿਆ। ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ ਹੈ।
ਅ
ਅਕਾਲੀ ਦਲ ਵਾਰਿਸ ਪੰਜਾਬ ਦੇ ਹਲਕਾ ਇੰਚਾਰਜ ਸੰਦੀਪ ਸਿੰਘ ਰੁਪਾਲੋਂ ਪਿੰਡ ਕਰਤਾਰਪੁਰ ਵਿਖੇ ਮੀਟਿੰਗ ਸਮੇਂ ਸਮਰਥਕਾਂ ਨਾਲ। ਤਸਵੀਰ-ਨਿਜ਼ਾਮਪੁਰ
21-09-2026
ਸਮਰਾਲਾ, 20 ਸਤੰਬਰ (ਗੋਪਾਲ ਸੋਫਤ)-ਸਥਾਨਕ ਬਾਈਪਾਸ ‘ਤੇ ਇੱਕ ਫਾਸਟ ਫੂਡ ਵੈਨ ਵਿਚ ਅੱਗ ਲੱਗਣ ਕਾਰਨ ਵੈਨ ਵਿਚ ਪਏ ਦੋ ਗੈਸ ਸਿਲੰਡਰਾਂ ਵਿਚੋਂ ਇੱਕ ਸਿਲੰਡਰ ਫਟ ਗਿਆ। ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਬਚਾਓ ਹੋ ਗਿਆ ਹੈ। ਮਿਲੀ ਜਾਣਕਾਰੀ ਅਨੁਸਾਰ ਸਥਾਨਕ ਹਰਿਓ ਰੋਡ ਨੇੜੇ ਉਸ ਸਮੇਂ ਵੱਡਾ ਹਾਦਸਾ ਵਾਪਰ ਗਿਆ। ਜਦੋਂ ਉੱਥੇ ਖੜ੍ਹੀ ਇੱਕ ਫੂਡ ਵੈਨ ਵਿਚ ਅਚਾਨਕ ਅੱਗ ਲੱਗ ਗਈ ਤੇ ਵੈਨ ਵਿਚ ਪਿਆ ਗੈਸ ਸਿਲੰਡਰ ਜ਼ੋਰਦਾਰ ਧਮਾਕੇ ਨਾਲ ਫਟ ਗਿਆ। ਇਸ ਜ਼ੋਰਦਾਰ ਧਮਾਕੇ ਕਾਰਨ ਉੱਥੇ ਹਫ਼ੜਾ-ਦਫ਼ੜੀ ਮਚ ਗਈ ਅਤੇ ਲੋਕਾਂ ਵਿਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅੱਗ ਲੱਗਣ ਤੋਂ ਬਾਅਦ ਲੁਧਿਆਣਾ ਚੰਡੀਗੜ੍ਹ ਨੈਸ਼ਨਲ ਹਾਈਵੇ ‘ਤੇ ਵਾਹਨਾਂ ਦੀਆਂ ਲੰਬੀਆਂ ਲੰਬੀਆਂ ਕਤਾਰਾਂ ਲੱਗ ਗਈਆਂ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਸਥਿਤੀ ਨੂੰ ਕਾਬੂ ਕੀਤਾ। ਫਾਇਰ ਬ੍ਰਿਗੇਡ ਦੇ ਡਰਾਈਵਰ ਸੋਹਣ ਸਿੰਘ ਅਤੇ ਫਾਇਰਮੈਨ ਨਰੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਘਟਨਾ ਤੋਂ 15 ਕੁ ਮਿੰਟ ਪਹਿਲਾਂ ਅੱਗ ਲੱਗਣ ਦੀ ਸੂਚਨਾ ਮਿਲੀ ਸੀ ਅਤੇ ਟੀਮ ਨੇ ਆ ਕੇ ਦੇਖਿਆ ਕਿ ਵੈਨ ਦੇ ਅੰਦਰ ਪਿਆ ਇੱਕ ਸਿਲੰਡਰ ਫਟ ਚੁੱਕਾ ਸੀ ਜਿਸ ਕਾਰਨ ਅੱਗ ਹੋਰ ਵੀ ਭਿਆਨਕ ਹੋ ਗਈ। ਜਦਕਿ ਵੈਨ ਵਿਚ ਪਏ ਦੂਸਰੇ ਸਲੰਡਰ ਨੂੰ ਫਟਣ ਤੋਂ ਪਹਿਲਾਂ ਹੀ ਬਾਹਰ ਕੱਢ ਲਿਆ ਗਿਆ। ਵੈਨ ਵਿਚ ਇੱਕ ਨੌਜਵਾਨ ਨੂੰ ਵੀ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅੱਗ ਦੀ ਸੁਰੱਖਿਆ ਨਾਲ ਸਬੰਧਿਤ ਵਿਭਾਗ ਕੋਲ ਇੱਕ ਵੱਡੀ ਟੀਮ ਹੋਣ ਦੇ ਬਾਵਜੂਦ ਅਜਿਹੀਆਂ ਚੱਲਦੀਆਂ ਫਿਰਦੀਆਂ ਫੂਡ ਵੈਨਾਂ ਵਿਚ ਅੱਗ ਬੁਝਾਓ ਜੰਤਰ ਜ਼ਰੂਰੀ ਕਰਨ ਅਤੇ ਅੱਗ ਦੀ ਸੁਰੱਖਿਆ ਲਈ ਸਰਟੀਫਿਕੇਟ ਜਾਰੀ ਕਰਨ ਵਿਚ ਹੋ ਰਹੀ ਅਣਗਹਿਲੀ ਕਾਰਨ ਅਜਿਹੇ ਹਾਦਸੇ ਹੋਣ ਦਾ ਡਰ ਹਮੇਸ਼ਾ ਬਣਿਆ ਰਹਿੰਦਾ ਹੈ।