20-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2026

ਆਮ ਆਦਮੀ ਪਾਰਟੀ ਨੇ ਛਪਾਰ ਕਾਨਫਰੰਸ ‘ਵਾਰਿਸ ਪੰਜਾਬ ਦੇ’ ਨੂੰ ਫਾਇਦਾ ਦੇਣ ਦੇ ਲਈ ਰੱਦ ਕੀਤੀ- ਜਸਕਰਨ ਸਿੰਘ ਦਿਓਲ ਪਿੰਡ ਬੱਲੋਵਾਲ ਵਿਚ ਮੇਲਾ ਛਪਾਰ ਦੀ ਕਾਨਫਰੰਸ ਸਬੰਧੀ ਭਰਵੀਂ ਮੀਟਿੰਗ

ਅਹਿਮਦਗੜ੍ਹ, 19 ਸਤੰਬਰ (ਰਵਿੰਦਰ ਪੁਰੀ)- ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਆਮ ਆਦਮੀ ਪਾਰਟੀ (ਆਪ) ਉੱਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਨੇ ਛਪਾਰ ਦੇ ਮੇਲੇ ‘ਤੇ ਕੀਤੀ ਜਾਣ ਵਾਲੀ ਆਪਣੀ ਸਿਆਸੀ ਕਾਨਫਰੰਸ ਨੂੰ ਰੱਦ ਕਰ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੰਗਠਨ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਯਾਰੀ ਜੱਗ ਜਾਹਿਰ ਹੈ।

Ad Position 21
No active advertisement
ਪਿੰਡ ਸ਼ਿਵ ਮੰਦਰ ਜਟਾਣਾ ਵਿਖੇ ਸ੍ਰੀ ਗਣੇਸ਼ ਦੀ ਪੂਜਾ ਕਰਦੀਆਂ ਹੋਈਆਂ ਸੰਗਤਾਂ। ਤਸਵੀਰ : ਕਸ਼ਮੀਰਾ ਸਿੰਘ ਬਗ਼ਲੀ 20-09-2026
ਅਹਿਮਦਗੜ੍ਹ, 19 ਸਤੰਬਰ (ਰਵਿੰਦਰ ਪੁਰੀ)- ਸ਼੍ਰੋਮਣੀ ਅਕਾਲੀ ਦਲ ਹਲਕਾ ਦਾਖਾ ਦੇ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਆਮ ਆਦਮੀ ਪਾਰਟੀ (ਆਪ) ਉੱਤੇ ਤਿੱਖਾ ਨਿਸ਼ਾਨਾ ਸਾਧਦਿਆਂ ਦੋਸ਼ ਲਗਾਇਆ ਹੈ ਕਿ ਆਮ ਆਦਮੀ ਪਾਰਟੀ ਨੇ ਛਪਾਰ ਦੇ ਮੇਲੇ ‘ਤੇ ਕੀਤੀ ਜਾਣ ਵਾਲੀ ਆਪਣੀ ਸਿਆਸੀ ਕਾਨਫਰੰਸ ਨੂੰ ਰੱਦ ਕਰ ਕੇ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਸੰਗਠਨ ਨੂੰ ਫਾਇਦਾ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ। ਜਸਕਰਨ ਸਿੰਘ ਦਿਓਲ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਵਾਰਸ ਪੰਜਾਬ ਦੇ ਆਗੂ ਮਨਪ੍ਰੀਤ ਸਿੰਘ ਇਆਲੀ ਦੀ ਯਾਰੀ ਜੱਗ ਜਾਹਿਰ ਹੈ। ਮਨਪ੍ਰੀਤ ਸਿੰਘ ਇਯਾਲੀ ਦਾ ਹਲਕਾ ਦਾਖਾ ਹੋਣ ਦੇ ਕਾਰਨ ਹੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਵਲੋਂ ਇਹ ਕਾਨਫਰੰਸ ਰੱਦ ਕੀਤੀ ਗਈ ਹੈ। ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਪਿੰਡਾਂ ਵਿੱਚ ਮੈਸੇਜ ਲਗਾਏ ਜਾ ਰਹੇ ਹਨ ਕਿ ਉਹ ਮਨਪ੍ਰੀਤ ਸਿੰਘ ਇਯਾਲੀ ਵੱਲੋਂ ਭੇਜੀਆਂ ਹੋਈਆਂ ਬੱਸਾਂ ਵਿਚ ਸਵਾਰ ਹੋ ਕੇ ਵਾਰਸ ਪੰਜਾਬ ਦੀ ਰੈਲੀ ਵਿਚ ਸ਼ਾਮਿਲ ਹੋਣ। ਉਨ੍ਹਾਂ ਕਿਹਾ ਕਿ ਇਹ ਸਭ ਕੁਝ ਸ਼੍ਰੋਮਣੀ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਉਣ ਦੀ ਨੀਅਤ ਨਾਲ ਕੀਤਾ ਜਾ ਰਿਹਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਦਿਉਲ ਨੇ ਪਿੰਡ ਬੱਲੋਵਾਲ ਵਿਖੇ ਗੁਰਪਿੰਦਰ ਸਿੰਘ ਬਿੱਲਾ ਅਤੇ ਪ੍ਰਚਾਰਕ ਹਰਦੀਪ ਸਿੰਘ ਬੱਲੋਵਾਲ ਵਲੋਂ ਕਰਵਾਈ ਗਈ ਮੀਟਿੰਗ ਨੂੰ ਸੰਬੋਧਨ ਕਰਦੇ ਕਹੇ। ਦਿਓਲ ਨੇ ਅੱਗੇ ਦੱਸਿਆ ਕਿ ਹਲਕਾ ਦਾਖਾ ਦੇ ਲੋਕ ਸ਼੍ਰੋਮਣੀ ਅਕਾਲੀ ਦਲ ਦੀ 26 ਸਤੰਬਰ ਨੂੰ ਹੋਣ ਵਾਲੀ ਵਿਸ਼ਾਲ ਕਾਨਫਰੰਸ ਵਿਚ ਰਿਕਾਰਡ ਤੋੜ ਇਕੱਠ ਕਰਕੇ ਇਨ੍ਹਾਂ ਚਾਲਾਂ ਦਾ ਢੁੱਕਵਾਂ ਜਵਾਬ ਦੇਣਗੇ। ਇਸ ਵਿਸ਼ਾਲ ਕਾਨਫਰੰਸ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਉਚੇਚੇ ਤੌਰ ’ਤੇ ਪਹੁੰਚ ਰਹੀ ਹੈ। ਇਸ ਮੀਟਿੰਗ ਵਿਚ ਵਿਸ਼ੇਸ਼ ਤੌਰ ’ਤੇ ਜਸਕਰਨ ਦਿਓਲ ਦੇ ਮਾਤਾ ਚਰਨਜੀਤ ਕੌਰ ਦਿਓਲ ਅਤੇ ਧਰਮਪਤਨੀ ਹਰਮਨਦੀਪ ਕੌਰ ਦਿਓਲ ਵੀ ਪਹੁੰਚੇ ਜਿਨ੍ਹਾਂ ਨੇ ਅਜੂਨੀ ਫਾਊਂਡੇਸ਼ਨ ਵਲੋਂ ਭੈਣਾਂ ਨੂੰ ਆਜੂਨੀ ਫਾਊਂਡੇਸ਼ਨ ਵੱਲੋਂ ਸੰਧਾਰੇ ਵੰਡੇ ਗਏ । ਬੱਲੋਵਾਲ ਵਿਖੇ ਇਸ ਮੀਟਿੰਗ ਦੇ ਵਿੱਚ ਇਸਤਰੀ ਅਕਾਲੀ ਦਲ ਹਲਕਾ ਦਾਖਾ ਦੇ ਪ੍ਰਧਾਨ ਬੀਬੀ ਸੁਖਵਿੰਦਰ ਕੌਰ ਗੁੱਜਰਵਾਲ, ਇਸਤਰੀ ਵਿੰਗ ਸਰਕਲ ਜੋਧਾਂ ਦੀ ਪ੍ਰਧਾਨ ਕਮਲਜੀਤ ਕੌਰ ਚਮਿੰਡਾ ਜ਼ੋਨ ਇੰਚਾਰਜ ਗੁਰਦੀਪ ਸਿੰਘ ਫੱਲੇਵਾਲ, ਸਰਕਲ ਪ੍ਰਧਾਨ ਸੁਰਿੰਦਰ ਸਿੰਘ ਲਤਾਲਾ ,ਉਪਕਾਰ ਸਿੰਘ ਗੁੱਜਰਵਾਲ, ਕੁਲਜੀਤ ਸਿੰਘ ਲਾਲੀ, ਪੰਚ ਜੋਗਿੰਦਰ ਸਿੰਘ ਭੱਪਾ, ਪੰਚ ਹਰਜਿੰਦਰ ਸਿੰਘ ਟੋਨੀ, ਸਾਬਕਾ ਮੈਂਬਰ ਚਰਨਜੀਤ ਸਿੰਘ, ਗੁਰਦੇਵ ਸਿੰਘ, ਸੁਖਦੇਵ ਸਿੰਘ ਸੁੱਖਾ, ਰਾਜ ਨੰਬਰਦਾਰ, ਮਨਦੀਪ ਸਿੰਘ ਟੋਨੀ, ਲਾਡੀ ਬੱਲੋਵਾਲ, ਸੋਨੂੰ ਬੱਲੋਵਾਲ, ਬਾਲੀ ਬੱਲੋਵਾਲ, ਸਨੀ ਬੱਲੋਵਾਲ, ਜੋਰਾ ਸਿੰਘ, ਗੋਰਾ ਲੋਵਾਲ, ਜਿੰਦਰ ਬੱਲੋਵਾਲ, ਡਿੰਪੀ ਬੱਲੋਵਾਲ, ਜਸ਼ਨ ਬੱਲੋਵਾਲ, ਮਨਵੀਰ ਸਿੰਘ ਕਲੱਬ ਸਪੋਰਟਸ ਪ੍ਰਧਾਨ ਬੱਲੋਵਾਲ ਨਾਲ ਸਾਰੀ ਕ੍ਰਿਕਟ ਟੀਮ ਬੱਲੋਵਾਲ ਪਿੰਡ, ਜਾਗਰਣ ਕਮੇਟੀ ਬੱਲੋਵਾਲ, ਜਾਗਰ ਬੱਲੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਅੱਖਾਂ ਦੀ ਜਾਂਚ ਅਤੇ ਮੁਫ਼ਤ ਮੈਡੀਕਲ ਕੈਂਪ ’ਚ 400 ਤੋਂ ਵੱਧ ਮਰੀਜ਼ਾਂ ਦੀ ਜਾਂਚ ਅਗਲੀ ਖ਼ਬਰ ਜੇ ਮੁੱਖ ਮੰਤਰੀ ਕਿਸਾਨਾਂ ਦੇ ‘ਮਿੱਤਰ ਕੀੜੇ’ ਹਨ ਤਾਂ ਪਰਾਲੀ ਦੇ ਪਰਚੇ ਰੱਦ ਕਰ ਕੇ ਪ੍ਰਤੀ ਏਕੜ 3,000 ਰੁਪਏ ਸਿੱਧੀ ਸਬਸਿ...
Ad Position 24