ਐਸ. ਐਸ. ਪੀ. ਡਾ. ਦਰਪਣ ਆਹਲੂਵਾਲੀਆ ਦੀ ਇਕ ਹੋਰ ਨਿਵੇਕਲੀ ਪਹਿਲ, ਖੰਨਾ ਪੁਲਿਸ ਦੀ ‘ਸਾਊਂਡ ਆਫ਼ ਹੋਪ’ ਨੇ ਬਦਲਿਆ ਹਵਾਲਾਤਾਂ ਦਾ ਮਾਹੌਲ
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਐਡਵੋਕੇਟ ਸਤੀਸ਼ ਸ਼ਰਮਾ ਸਾਬਕਾ ਆਰ. ਟੀ.
ਖੰਨਾ, 16 ਸਤੰਬਰ (ਹਰਜਿੰਦਰ ਸਿੰਘ ਲਾਲ)-ਅੱਜ ਐਡਵੋਕੇਟ ਸਤੀਸ਼ ਸ਼ਰਮਾ ਸਾਬਕਾ ਆਰ. ਟੀ. ਆਈ ਸੈਲ ਪ੍ਰਧਾਨ ਕਿਸਾਨ ਮੋਰਚਾ ਭਾਰਤੀ ਜਨਤਾ ਪਾਰਟੀ ਨੇ ਦੋਸ਼ ਲਾਇਆ ਕਿ ਖੰਨਾ ਸ਼ਹਿਰ ਦੇ ਭੂ-ਮਾਫੀਆ ਦੇ ਵੱਡੇ-ਵੱਡੇ ਸਰਮਾਏਦਾਰਾਂ ਦੇ ਗਰੁੱਪਾਂ ਵੱਲੋਂ ਆਪਸੀ ਮਿੱਲੀਭੁਗਤ, ਕਰ ਕੇ ਤਹਿਸੀਲ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ , ਕੁੱਝ ਵਸੀਕਾ ਨਵੀਸਾਂ, ਪ੍ਰਾਪਰਟੀ ਡੀਲਰਾਂ ਅਤੇ ਨਕਸ਼ਾ ਨਵੀਸਾਂ ਨਾਲ ਮਿਲ ਕੇ ਗੈਰ-ਕਾਨੂੰਨੀ ਕਲੋਨੀਆਂ ਵਿੱਚ ਪਲਾਟਾਂ ਨੂੰ ਕੱਟ ਕੇ ਰਿਹਾਇਸ਼ੀ ਅਤੇ ਕਮਰਸ਼ੀਅਲ ਕਲੋਨੀਆਂ ਪੰਜਾਬ ਸਰਕਾਰ ਤੋਂ ਮੰਜੂਰੀ ਲਏ ਬਗੈਰ ਕਰੋੜਾਂ ਰੁਪਏ ਕਮਾ ਕੇ ਆਪਣੀਆਂ ਤਿਜੋਰੀਆਂ ਭਰੀਆਂ ਜਾ ਰਹੀਆਂ ਹਨ ਅਤੇ ਸਰਕਾਰ ਦੇ ਕਰੋੜਾਂ ਰੁਪਏ ਵਿੱਤੀ ਫੰਡਾਂ ਦਾ ਵਿੱਤੀ ਨੁਕਸਾਨ ਕਰਕੇ ਧੋਖਾਦੇਹੀ ਅਤੇ ਫਰਾਡ ਕੀਤਾ ਜਾ ਰਿਹਾ ਹੈ। :ਨਗਰ ਕੌਂਸਲ, ਖੰਨਾ ਦੀ ਹਦੂਦ ਅੰਦਰ 20-25 ਰਿਹਾਇਸ਼ੀ/ਕਮਰਸ਼ੀਅਲ ਗੈਰ-ਕਾਨੂੰਨੀ ਕਲੋਨੀਆਂ-ਸ਼ਰਮਾ: ਐਡਵੋਕੇਟ ਸਤੀਸ਼ ਸ਼ਰਮਾ ਨੇ ਦੱਸਿਆ ਕਿ ਖੰਨਾ ਸ਼ਹਿਰ ਦੇ ਭੂ-ਮਾਫੀਆ ਵੱਲੋਂ ਖੰਨਾ ਸ਼ਹਿਰ ਦੇ ਪ੍ਰਮੁੱਖ ਇਲਾਕਿਆਂ ਜਿਵੇਂ ਕਿ ਰਤਨਹੇੜੀ ਰੋਡ, ਸੈਕਰਡ ਹਾਰਟ ਸਕੂਲ ਵਾਲੀ ਰੋਡ ਉਪਰ ਦੇ ਰਿਹਾਇਸ਼ੀ ਅਤੇ ਕਮਰਸ਼ੀਅਲ ਕਲੋਨੀਆਂ ਲਲਹੇੜੀ ਰੋਡ ਤੇ 2-3 ਕਲੋਨੀਆਂ, ਸਮਰਾਲਾ ਰੋਡ ਉੱਪਰ ਕੰਟਰੀ ਹੋਮ ਕਲੋਨੀ, ਪੰਜਾਬੀ ਬਾਗ ਕਲੋਨੀ ਦੇ ਨਾਲ ਲੱਗਦੀ ਖੇਤੀਬਾੜੀ ਵਾਲੀ ਜਮੀਨ ਉੱਪਰ ਗੈਰ-ਕਾਨੂੰਨੀ ਰਿਹਾਇਸ਼ੀ ਕਲੋਨੀ ਜਿਸ ਵਿੱਚ 39 ਪਲਾਟ ਕੱਟੇ ਗਏ ਹਨ, ਸਮਰਾਲਾ ਰੋਡ ਉੱਪਰ ਹੀ ਗ੍ਰੀਨ ਪਾਰਕ ਕਲੋਨੀ, ਓ. ਜੀ. ਐਲ ਕਲੋਨੀ ਵਿੱਚ ਸੈਂਕੜੇ ਪਲਾਟ ਕੱਟੇ ਗਏ ਹਨ, ਰਹੋਣ ਰੋਡ ਵਿੱਖੇ ਅਣ-ਅਧਿਕਾਰਿਤ ਕਲੋਨੀ ਅਤੇ ਛੋਟਾ ਖੰਨਾ ਰੋਡ ਅਤੇ ਖੰਨਾ ਖੁਰਦ ਵਿਖੇ ਅਣ - ਅਧਿਕਾਰਿਤ ਕਲੋਨੀਆਂ ਵਿੱਚ ਪਲਾਟਾਂ ਨੂੰ ਕੱਟਣ ਅਤੇ ਵੇਚਣ ਸੰਬੰਧੀ ਭੂ-ਮਾਫੀਆਂ ਦੇ ਸਰਮਾਏਦਾਰਾਂ ਅਤੇ ਕਲੋਨਾਈਜ਼ਰਾਂ ਵੱਲੋਂ ਨਗਰ ਕੋਂਸਲ, ਖੰਨਾ ਤੋਂ ਕੋਈ ਵੀ ਮੰਜੂਰੀ ਨਾ ਲੈ ਕੇ ਬਣਦੀ ਕਰੋੜਾਂ ਰੁਪਏ ਫੀਸ ਜਮਾਂ ਨਹੀਂ ਕਰਵਾਈ ਗਈ ਜੋ ਕਿ ਪੰਜਾਬ ਸਰਕਾਰ ਦੀ ਰੇਗੁਲਾਈਜ਼ ਸਕੀਮ ਅਧੀਨ ਨਹੀਂ ਆਉਂਦੀਆਂ ਹਨ ਉਨ੍ਹਾਂ ਦੋਸ਼ ਲਾਇਆ ਕਿ ਰਾਮ ਰਾਜਿਆ ਕਲੋਨੀ, ਸਹਿਗਲ ਕਲੋਨੀ, ਰੋਵਿਗੋ ਵਾਕ ਕਲੋਨੀ, ਪਨੋਰਮਾ ਪੀ ਜੇ ਗਰੁੱਪ ਕਲੋਨੀ ਆਦਿ ਵੱਖ-ਵੱਖ ਰਿਹਾਇਸ਼ੀ/ਕਮਰਸ਼ੀਅਲ ਕਲੋਨੀਆਂ ਅਤੇ ਪਿੰਡ ਬੁਲੇਪੁਰ ਵਿੱਖੇ ਜੋ ਵੱਡੇ ਫਾਰਮ ਹਾਉਸ ਬਣੇ ਹੋਏ ਹਨ ਉਹ ਗੈਰ-ਕਾਨੂੰਨੀ ਹਨ ਜੋ ਕਿ ਤਕਨੀਕੀ ਪੱਖੋਂ ਸਰਕਾਰੀ ਨਿਯਮਾਂ ਦੀ ਘੋਰ ਉਲੰਘਣਾ ਕਰਕੇ ਬਣਾਇਆਂ ਜਾ ਰਹੀਆਂ ਹਨ। ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਝਾਂਸੇ ਚ ਲੈ ਕੇ ਉਹਨਾਂ ਨਾਲ ਕੀਤਾ ਜਾ ਰਿਹਾ ਫਰਾਡ-ਐਡਵੋਕੇਟ ਸਤੀਸ਼ ਸ਼ਰਮਾ: ਐਡਵੋਕੇਟ ਸਤੀਸ਼ ਸ਼ਰਮਾ ਨੇ ਦੱਸਿਆ ਕਿ ਖੰਨਾ ਸ਼ਹਿਰ ਦੇ ਭੂ-ਮਾਫੀਆ ਦੇ ਵੱਡੇ-ਵੱਡੇ ਸਰਮਾਏਦਾਰਾਂ ਵੱਲੋਂ ਆਪਣੀਆਂ ਗੈਰ-ਕਾਨੂੰਨੀ ਅਣ-ਅਧਿਕਾਰਿਤ ਕਲੋਨੀਆਂ ਨੂੰ ਸਹੀ ਦੱਸ ਕੇ ਸ਼ਹਿਰ ਦੇ ਭੋਲੇ-ਭਾਲੇ ਲੋਕਾਂ ਨੂੰ ਗੁੰਮਰਾਹ ਕਰਕੇ ਆਪਣੇ ਝਾਂਸੇ ਵਿੱਚ ਲੇ ਕੇ ਉਹਨਾਂ ਤੋਂ ਲੱਖਾਂ-ਕਰੋੜਾਂ ਰੁਪਏ ਵਸੂਲ ਕੇ ਉਹਨਾਂ ਨਾਲ ਧੋਖਾਦੇਹੀ ਅਤੇ ਫਰਾਡ ਕਰਕੇ ਆਰਥਿਕ ਸੋਸ਼ਨ ਕੀਤਾ ਜਾ ਰਿਹਾ ਹੈ ਜੋ ਗੈਰ-ਕਾਨੂੰਨੀ ਹੈ। ਐਡਵੋਕੇਟ ਸਤੀਸ਼ ਸ਼ਰਮਾ ਨੇ ਦੱਸਿਆ ਕਿ ਇਸ ਸੰਬੰਧੀ ਮੁੱਖ ਮੰਤਰੀ ਪੰਜਾਬ, ਗਵਰਨਰ ਸਾਹਿਬ ਪੰਜਾਬ, ਸਥਾਨਕ ਸਰਕਾਰ ਮੰਤਰੀ ਪੰਜਾਬ, ਡਾਇਰੇਕਟਰ ਸਥਾਨਕ ਸਰਕਾਰ ਪੰਜਾਬ, ਏ.ਡੀ.ਸੀ (ਅਰਬਨ) ਲੁਧਿਆਣਾ, ਵਿਜੀਲੈਂਸ ਵਿਭਾਗ ਪੰਜਾਬ, ਵਿੱਤ ਕਮਿਸ਼ਨਰ ਪੰਜਾਬ ਅਤੇ ਇੰਨਫੋਸਰਮੈਂਟ ਡਿਪਾਰਟਮੈਂਟ ਨੂੰ ਸ਼ਿਕਾਇਤਾਂ ਭੇਜੀਆਂ ਜਾ ਰਹੀਆਂ ਹਨ।