11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

13 ਸਤੰਬਰ ਨੂੰ ਮਾਛੀਵਾੜਾ ਸਾਹਿਬ ਵਿਖੇ ਹੋਣਗੇ ਗਤਕਾ ਟੀਮ ਦੇ ਚੋਣ ਟਰਾਇਲ

ਮਾਛੀਵਾੜਾ ਸਾਹਿਬ, 10 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਦਸਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੇ ਚੋਣ ਟਰਾਇਲ 13 ਸਤੰਬਰ ਨੂੰ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਏ ਜਾ ਰਹੇ ਹਨ। ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ.

Ad Position 21
repet_subhas-goyals [Copy P29]
ਜਨਰਲ ਸਕੱਤਰ ਬਲਜਿੰਦਰ ਸਿੰਘ ਤੂਰ। ਅਜੀਤ ਤਸਵੀਰ 11-09-2026
ਮਾਛੀਵਾੜਾ ਸਾਹਿਬ, 10 ਸਤੰਬਰ (ਰਾਜਦੀਪ ਸਿੰਘ ਅਲਬੇਲਾ)-ਦਸਵੀਂ ਨੈਸ਼ਨਲ ਗਤਕਾ ਚੈਂਪੀਅਨਸ਼ਿਪ ਲਈ ਪੰਜਾਬ ਟੀਮ ਦੇ ਚੋਣ ਟਰਾਇਲ 13 ਸਤੰਬਰ ਨੂੰ ਮਾਛੀਵਾੜਾ ਸਾਹਿਬ ਦੇ ਗੁਰਦੁਆਰਾ ਸ਼੍ਰੀ ਚਰਨ ਕੰਵਲ ਸਾਹਿਬ ਦੇ ਦੀਵਾਨ ਹਾਲ ਵਿਖੇ ਕਰਵਾਏ ਜਾ ਰਹੇ ਹਨ। ਗਤਕਾ ਫੈਡਰੇਸ਼ਨ ਆਫ਼ ਇੰਡੀਆ ਦੇ ਪ੍ਰਧਾਨ ਡਾ. ਰਜਿੰਦਰ ਸਿੰਘ ਸੋਹਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਗੁਰਚਰਨ ਸਿੰਘ ਗਰੇਵਾਲ ਵਿਸ਼ੇਸ਼ ਤੌਰ ‘ਤੇ ਇਸ ਸਮਾਗਮ ‘ਚ ਸ਼ਿਰਕਤ ਕਰਨਗੇ। ਪੰਜਾਬ ਗਤਕਾ ਐਸੋਸੀਏਸ਼ਨ ਦੇ ਜਰਨਲ ਸਕੱਤਰ ਬਲਜਿੰਦਰ ਸਿੰਘ ਤੂਰ ਨੇ ਦੱਸਿਆ ਕਿ ਪੰਜਾਬ ਰਾਜ ਸਬ ਜੂਨੀਅਰ, ਜੂਨੀਅਰ ਅਤੇ ਸੀਨੀਅਰ ਗਤਕਾ ਚੈਂਪੀਅਨਸ਼ਿਪ 1 ਸਤੰਬਰ ਤੋਂ ਲੈ ਕੇ 4 ਸਤੰਬਰ ਤੱਕ ਤਖਤ ਸ਼੍ਰੀ ਦਮਦਮਾ ਸਾਹਿਬ ਬਠਿੰਡਾ ਵਿਖੇ ਕਰਵਾਈ ਗਈ ਸੀ। ਉਸ ਚੈਂਪੀਅਨਸ਼ਿਪ ਦੇ ਅਧਾਰ ‘ਤੇ 13 ਸਤੰਬਰ ਨੂੰ ਅੰਡਰ 11, 14, 17, 19, 25 ਅਤੇ ਅੰਡਰ 30 ਉਮਰ ਵਰਗ ਦੇ ਲਈ ਲੜਕੇ ਅਤੇ ਲੜਕੀਆਂ ਦੇ ਟਰਾਇਲ ਰੱਖੇ ਗਏ ਹਨ। ਇਨ੍ਹਾਂ ਟਰਾਇਲਾਂ ‘ਚ ਚੁਣੇ ਗਏ ਖਿਡਾਰੀ ਆਉਣ ਵਾਲੀ 29, 30 ਸਤੰਬਰ ਅਤੇ 1 ਅਕਤੂਬਰ 202 6 ਨੂੰ ਸ਼੍ਰੀ ਨਗਰ ਦੇ ਸ਼ੇਰੇ ਕਸ਼ਮੀਰ ਸਟੇਡੀਅਮ ਵਿਖੇ ਕਰਵਾਈ ਜਾਣ ਵਾਲੀ ਨੈਸ਼ਨਲ ਚੈਂਪੀਅਨਸ਼ਿਪ ‘ਚ ਭਾਗ ਲੈਣਗੇ। ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਟੇਟ ਚੈਂਪੀਅਨਸ਼ਿਪ ਵਿਚ 1000 ਤੋਂ ਵੱਧ ਖਿਡਾਰੀਆਂ ਨੇ ਭਾਗ ਲਿਆ ਸੀ ਜਿਨ੍ਹਾਂ ‘ਚੋਂ ਪਹਿਲੇ, ਦੂਜੇ ਤੇ ਤੀਜੇ ਸਥਾਨ ‘ਤੇ ਆਉਣ ਵਾਲੇ ਖਿਡਾਰੀ ਚੋਣ ਟਰਾਇਲਾਂ ਵਿਚ ਹਿੱਸਾ ਲੈਣਗੇ।
Ad Position 22
No active advertisement
ਪਿਛਲੀ ਖ਼ਬਰ ‘ ਖੇਡਾਂ ਵਤਨ ਪੰਜਾਬ ਦੀਆਂ-2026’ ਤਹਿਤ ਖੰਨਾ ਵਿਖੇ 12 ਤੋਂ 14 ਸਤੰਬਰ ਤੱਕ ਹੋਣਗੇ ਖੇਡ ਮੁਕਾਬਲੇ-ਐਸ. ਡੀ. ਐਮ ਸਵਾਤੀ ਟ... ਅਗਲੀ ਖ਼ਬਰ ਗੈਰ-ਵਿੱਦਿਅਕ ਡਿਊਟੀਆਂ ਨੇ ਪੜ੍ਹਾਈ ਤੇ ਖੇਡ ਮੁਕਾਬਲਿਆਂ ਨੂੰ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ-ਬਲਾਕ ਆਗੂ
Ad Position 24