10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-11-2026

ਸਾਬਕਾ ਸੈਨਿਕਾਂ ਦੀ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਮੀਟਿੰਗ ਹੋਈ

ਖੰਨਾ, 10 ਨਵੰਬਰ (ਹਰਜਿੰਦਰ ਸਿੰਘ ਲਾਲ)- ਇੱਥੇ ਸਾਬਕਾ ਸੈਨਿਕਾਂ ਦੀ ਮੀਟਿੰਗ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਇਕੱਠੇ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇੇ। ਕੈਪਟਨ ਮਾਜਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 2014 ਵਿਚ ਸੈਨਿਕਾਂ ਨਾਲ ਕੀਤਾ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।

Ad Position 21
No active advertisement
ਮੀਟਿੰਗ ਕਰਨ ਸਮੇਂ ਸਾਬਕਾ ਸੈਨਿਕ। ਤਸਵੀਰ : ਸੋਨੀ ਗਿੱਲ 11-11-2026
ਖੰਨਾ, 10 ਨਵੰਬਰ (ਹਰਜਿੰਦਰ ਸਿੰਘ ਲਾਲ)- ਇੱਥੇ ਸਾਬਕਾ ਸੈਨਿਕਾਂ ਦੀ ਮੀਟਿੰਗ ਕੈਪਟਨ ਨੰਦ ਲਾਲ ਮਾਜਰੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਸਾਬਕਾ ਸੈਨਿਕ ਇਕੱਠੇ ਹੋਏ ਅਤੇ ਆਪਣੇ ਵਿਚਾਰ ਸਾਂਝੇ ਕੀਤੇੇ। ਕੈਪਟਨ ਮਾਜਰੀ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ 2014 ਵਿਚ ਸੈਨਿਕਾਂ ਨਾਲ ਕੀਤਾ ਆਪਣਾ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ। ਇਨ੍ਹਾਂ ਵਾਅਦਿਆਂ ਵਿਚ ਇਕ ਰੈਂਕ ਇਕ ਪੈਨਸ਼ਨ ਦਾ ਵਾਅਦਾ ਸਭ ਤੋਂ ਪ੍ਰਮੁੱਖ ਹੈ ਜੋ ਪੂਰਾ ਨਹੀਂ ਕੀਤਾ। ਹੁਣ ਕੋਰੋਨਾ ਦੇ ਸਮੇਂ ਦਾ 18 ਮਹੀਨੇ ਦਾ ਡੀ. ਏ. ਵੀ ਲਾਗੂ ਨਹੀਂ ਕੀਤਾ। ਭਾਜਪਾ ਸਰਕਾਰ ਹਮੇਸ਼ਾ ਹੀ ਸੈਨਿਕਾਂ ਨਾਲ ਬੇਇਨਸਾਫ਼ੀ ਕਰਦੀ ਆ ਰਹੀ ਹੈ। ਜੋ ਕਿ ਆਉਣ ਵਾਲੇ ਸਮੇਂ ਵਿਚ ਉਸ ਲਈ ਹੀ ਹਾਨੀਕਾਰਕ ਹੋਵੇਗਾ। ਵਾਈਸ ਪ੍ਰਧਾਨ ਮੁਕੰਦ ਸਿੰਘ ਅਤੇ ਸੂਬੇਦਾਰ ਮੇਜਰ ਕਰਨੈਲ ਸਿੰਘ ਨੇ ਵੀ ਕੇਂਦਰ ਸਰਕਾਰ ਨੂੂੰ ਬਣਦਾ ਹੱਕ ਸੈਨਿਕਾਂ ਨੂੰ ਨਾ ਦੇਣ ਲਈ ਬਹੁਤ ਬੜੀ ਬੇਇਨਸਾਫ਼ੀ ਦੱਸਿਆ। ਇਸ ਮੌਕੇ ਕੈਪਟਨ ਮੇਹਰ ਸਿੰਘ, ਕੈਪਟਨ ਨਛੱਤਰ ਸਿੰਘ, ਸੂਬੇਦਾਰ ਰੱਬੀ ਸਿੰਘ, ਸੂਬੇਦਾਰ ਮੇਵਾ ਸਿੰਘ, ਹਵਲਦਾਰ ਜਗਰੂਪ ਸਿੰਘ, ਹਵਲਦਾਰ ਸਤਿੰਦਰਪਾਲ ਸਿੰਘ, ਨਾਇਕ ਗੁਲਚਮਨ ਸਿੰਘ ਨਸਰਾਲੀ, ਹਵਲਦਾਰ ਰਾਮ ਮੋਹਨ, ਹਵਲਦਾਰ ਕਰੈਨਲ ਸਿੰਘ, ਹਵਲਦਾਰ ਜਸਵਿੰਦਰ ਸਿੰਘ, ਸਿਪਾਹੀ ਬਲਵੰਤ ਸਿੰਘ, ਹਵਲਦਾਰ ਸਾਧੂ ਸਿੰਘ, ਨਾਇਕ ਗੁਰਮੀਤ ਸਿੰਘ, ਨਾਇਕ ਗੁਲਜਾਰ ਸਿੰਘ, ਦਲਜੀਤ ਕੌਰ ਪਤਨੀ ਸਵ. ਨਾਇਕ ਰਾਮ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਰਿਚਮੰਡ ਹਿੱਲ ’ਚ ਬੰਦੀ ਛੋੜ ਦਿਵਸ ਮੌਕੇ ਸ਼ਹੀਦੀ ਗੈਲਰੀ ’ਚ ਸਜਾਈ ਭਾਈ ਪਰਵਿੰਦਰ ਸਿੰਘ ‘ਝੋਟਾ’ ਦੀ ਤਸਵੀਰ ਅਗਲੀ ਖ਼ਬਰ ਕੁਝ ਦਿਨਾਂ ਦੀ ਰੁਕਾਵਟ ਤੋਂ ਬਾਅਦ ਹੁਣ ਡੀ . ਏ . ਪੀ . ਖਾਦ ਦੀ ਸਪਲਾਈ ਨਿਰਵਿਘਨ ਜਾਰੀ
Ad Position 24