11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਸਾਂਝੀ ਕੋਆਰਡੀਨੇਸ਼ਨ ਕਮੇਟੀ, ਪੈਨਸ਼ਨਰ ਮੁਲਾਜ਼ਮ ਸਾਂਝਾ ਸੰਘਰਸ਼ ਮੋਰਚਾ, ਮੁਲਾਜ਼ਮ ਪੈਨਸ਼ਨਰ ਸਾਂਝਾ ਫਰੰਟ ਵਲੋਂ ਅੇੈਲਾਨ ਸੰਘਰਸ਼ ਸ਼ਾਮਿਲ ਹੋਣ ਦਾ ਫੈਸਲਾ -ਮੋਹੀ

ਖੰਨਾ, 10 ਸਤੰਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਲਿਮ. ਮੰਡਲ ਖੰਨਾ ਦੀ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠਾਂ ਹੋਈ।

Ad Position 21
repet_subhas-goyals [Copy P29]
ਅਜੀਤ ਡੈਸਕ 11-09-2026
ਖੰਨਾ, 10 ਸਤੰਬਰ (ਹਰਜਿੰਦਰ ਸਿੰਘ ਲਾਲ)-ਪੈਨਸ਼ਨਰ ਅੇੈਸੋਸ਼ੀਏਸ਼ਨ ਪਾਵਰਕਾਮ ਅਤੇ ਟਰਾਂਸਮਿਸ਼ਨ ਲਿਮ. ਮੰਡਲ ਖੰਨਾ ਦੀ ਗੁਰਸੇਵਕ ਸਿੰਘ ਮੋਹੀ ਦੀ ਪ੍ਰਧਾਨਗੀ ਹੇਠਾਂ ਹੋਈ। ਸੱਕਤਰ ਵਿਧੀ ਚੰਦ ਅਤੇ ਸੱਕਤਰ ਮੋਹਨ ਸਿੰਘ ਸੰਭੂ ਨੇ ਦੱਸਿਆ ਕਿ ਪੰਜਾਬ ਦੀ ਸਰਕਾਰ ਕੇਂਦਰ ਸਰਕਾਰ ਅਤੇ ਕਾਰਪੋਰੇਟ ਘਰਾਣਿਆਂ ਦੇ ਇਸ਼ਾਰੇ ’ਤੇ ਪੰਜਾਬ ਦੇ ਸਮੂਹ ਮੁਲਾਜ਼ਮਾਂ, ਪੈਨਸ਼ਨਰਾਂ ਅਤੇ ਕੱਚੇ ਕਾਮਿਆਂ ਦੀਆਂ ਮੰਗਾਂ ਨੂੰ ਮੀਟਿੰਗ ਦੇ ਕੇ ਮੰਗਾਂ ਮੰਨਕੇ ਲਾਗੂ ਨਾ ਕਰਨ ਅਤੇ ਮੁਲਾਜ਼ਮਾਂ, ਪੈਨਸ਼ਨਰਾਂ, ਕੱਚੇ ਕਾਮਿਆਂ, ਕਿਸਾਨਾਂ, ਮਜ਼ਦੂਰਾਂ ਆਦਿ ਨਾਲ ਟਕਰਾਉ ਦਾ ਰਾਸਤਾ ਅਖਤਿਆਰ ਕਰਨਾ ਚੰਗਾ ਨਹੀਂ ਹੈ। ਜਿਸ ਕਰਕੇ ਸਾਂਝੀ ਕੁਆਰਡੀਨੇਸ਼ਨ ਕਮੇਟੀ, ਸਾਂਝਾ ਮਲਾਜਮ ਪੈਨਸ਼ਨਰ ਸੰਘਰਸ਼ ਮੋਰਚਾ ਅਤੇ ਮੁਲਾਜ਼ਮ ਪੈਨਸ਼ਨਰ ਫਰੰਟ ਪੰਜਾਬ ਨੇ ਪੰਜਾਬ ਸਰਕਾਰ ਦੇ ਵਤੀਰੇ ਖਿਲਾਫ ਸੰਘਰਸ਼ ਨੂੰ ਤੇਜ਼ ਕਰਨ ਦਾ ਅੇੈਲਾਨ ਕਰਦੇ ਹੋਏ ਮਿਤੀ 12 ਅਤੇ 13 ਸਤੰਬਰ ਨੂੰ ਮੰਤਰੀਆਂ ਦੇ ਘਰਾਂ ਅੱਗੇ ਅਤੇ ਮਿਤੀ 19 ਅਤੇ 20 ਸਤੰਬਰ ਨੂੰ ਸਮੂਹ ਵਿਧਾਇਕਾਂ ਅਤੇ ਮੰਤਰੀਆ ਦੇ ਘਰਾਂ ਅੱਗੇ ਰੋਸ ਪ੍ਰਦਰਸ਼ਨ ਕਰਨ ਦੇ ਪ੍ਰੋਗਰਾਮ ਓੁੋਲੀਕੇ ਹਨ। ਅੱਜ ਦੀ ਮੀਟਿੰਗ ਵਿੱਚ ਫੈਸਲਾ ਕੀਤਾ ਹੈ ਕਿ ਇੰਨਾਂ ਸਾਂਝੇ ਵਿਸ਼ਾਲ ਰੋਸ ਪ੍ਰਦਰਸ਼ਨਾਂ ਵਿਚ ਸ਼ਾਮਿਲ ਹੋਇਆ ਜਾਵੇਗਾ। ਇਸ ਮੌਕੇ ਦਲਵਾਰ ਸਿੰਘ, ਹਰਜਿੰਦਰ ਸਿੰਘ, ਵਰਿਆਮ ਸਿੰਘ, ਜਗਦੇਵ ਸਿੰਘ ਤੋਂ ਇਲਾਵਾ ਸਰਕਲ ਕਮੇਟੀ ਖੰਨਾ ਦੇ ਆਗੂਆਂ ਨੇਤਰ ਸਿੰਘ ਫੈਜਗੜੀਆ, ਬਲਜੀਤ ਸਿੰਘ ਖੱਟੜਾ ਅਤੇ ਇੰਦਰਜੀਤ ਸਿੰਘ ਅਕਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਗੈਰ-ਵਿੱਦਿਅਕ ਡਿਊਟੀਆਂ ਨੇ ਪੜ੍ਹਾਈ ਤੇ ਖੇਡ ਮੁਕਾਬਲਿਆਂ ਨੂੰ ਕੀਤਾ ਬੁਰੀ ਤਰ੍ਹਾਂ ਪ੍ਰਭਾਵਿਤ-ਬਲਾਕ ਆਗੂ ਅਗਲੀ ਖ਼ਬਰ ਏ . ਐਸ . ਕਾਲਜ ਵਿਖੇ ਕੰਪਿਊਟਰ ਹਾਰਡਵੇਅਰ ’ ਤੇ ਵਰਕਸ਼ਾਪ
Ad Position 24