ਮਾਇਆ ਦੇਵੀ ਗੋਇਲ ਪਬਲਿਕ ਸਕੂਲ ਪੋਹੀੜ ਦੇ ਅਧਿਆਪਕਾਂ ਨੇ ਦੋ ਦਿਨਾ ਸ਼ਿਮਲਾ ਟੂਰ ਲਗਾਇਆ
ਅਹਿਮਦਗੜ, 8 ਸਤੰਬਰ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵੱਲੋਂ ਸਕੂਲ ਪ੍ਰਬੰਧਕਾਂ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਅਧਿਆਪਕ ਸਟਾਫ਼ ਲਈ ਸ਼ਿਮਲਾ ਦੀ ਇੱਕ ਮਨੋਰੰਜਕ ਅਤੇ ਯਾਦਗਾਰ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਜਾਖੂ ਮੰਦਰ ਅਤੇ ਮਾਲ ਰੋਡ ਦੇ ਦਰਸ਼ਨ ਕੀਤੇ।
ਅਹਿਮਦਗੜ, 8 ਸਤੰਬਰ (ਸੁਖਜੀਤ ਸਿੰਘ ਖੇੜਾ) - ਮਾਇਆ ਦੇਵੀ ਗੋਇਲ ਪਬਲਿਕ ਸਕੂਲ ਵੱਲੋਂ ਸਕੂਲ ਪ੍ਰਬੰਧਕਾਂ ਦੀ ਵਿਸ਼ੇਸ਼ ਪਹਿਲਕਦਮੀ ਤਹਿਤ ਅਧਿਆਪਕ ਸਟਾਫ਼ ਲਈ ਸ਼ਿਮਲਾ ਦੀ ਇੱਕ ਮਨੋਰੰਜਕ ਅਤੇ ਯਾਦਗਾਰ ਟੂਰ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਅਧਿਆਪਕਾਂ ਨੇ ਜਾਖੂ ਮੰਦਰ ਅਤੇ ਮਾਲ ਰੋਡ ਦੇ ਦਰਸ਼ਨ ਕੀਤੇ। ਰਾਤ ਦੇ ਠਹਿਰਾਅ ਦੌਰਾਨ ਸਟਾਫ਼ ਨੇ ਖੇਡਾਂ, ਸੰਗੀਤ ਅਤੇ ਨਾਚ-ਗਾਣੇ ਨਾਲ ਖੂਬ ਆਨੰਦ ਮਾਣਿਆ। ਪ੍ਰਿੰਸੀਪਲ ਮੈਡਮ ਸ੍ਰੀਮਤੀ ਨਵਦੀਪ ਵਰਮਾ ਦੀ ਮੌਜੂਦਗੀ ਨੇ ਇਸ ਟੂਰ ਵਿੱਚ ਹੋਰ ਵੀ ਉਤਸ਼ਾਹ ਅਤੇ ਖੁਸ਼ੀ ਭਰ ਦਿੱਤੀ। ਵਾਪਸੀ ਦੌਰਾਨ ਟੀਮ ਨੇ ਸੋਲਨ ਵਿਖੇ ਇੱਕ ਸ਼ਿਵ ਮੰਦਰ ਦੇ ਦਰਸ਼ਨ ਵੀ ਕੀਤੇ। ਸਮੂਹ ਸਟਾਫ਼ ਨੇ ਇਸ ਤਾਜ਼ਗੀ ਭਰੇ ਅਤੇ ਯਾਦਗਾਰ ਟੂਰ ਦੇ ਆਯੋਜਨ ਲਈ ਸਕੂਲ ਪ੍ਰਬੰਧਕਾਂ, ਸੀਈਓ ਲਖਬੀਰ ਸਿੰਘ ਅਤੇ ਪ੍ਰਿੰਸੀਪਲ ਸ੍ਰੀਮਤੀ ਨਵਦੀਪ ਵਰਮਾ ਦਾ ਤਹਿ ਦਿਲੋਂ ਧੰਨਵਾਦ ਕੀਤਾ।