ਐਸ. ਐਸ. ਪੀ. ਖੰਨਾ ਨੇ ਚੰਗੇ ਕੰਮਾਂ ਲਈ ਪੁਲਿਸ ਕਰਮਚਾਰੀਆਂ ਨੂੰ ਕੀਤਾ ਸਨਮਾਨਿਤ
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਐਸ. ਐਸ.
ਖੰਨਾ, 7 ਸਤੰਬਰ (ਹਰਜਿੰਦਰ ਸਿੰਘ ਲਾਲ)- ਅੱਜ ਖੰਨਾ ਦੇ ਐਸ. ਐਸ. ਪੀ. ਡਾ. ਦਰਪਨ ਆਹਲੂਵਾਲੀਆ ਵਲੋਂ ਵਧੀਆ ਕਾਰਗੁਜਾਰੀ ਵਾਲੇ ਪੁਲਿਸ ਕਰਮਚਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਇੰਨਾਂ ਵਿਚ ਐਸ. ਆਈ. ਰਾਓਵਰਿੰਦਰ ਸਿੰਘ ਰੀਡਰ ਟੂ ਐਸ. ਐਸ. ਪੀ. ਖੰਨਾ, ਐਸ. ਆਈ. ਜਰਨੈਲ ਸਿੰਘ ਇੰਚਾਰਜ ਸਪੈਸ਼ਲ ਬਰਾਂਚ ਖੰਨਾ, ਏ. ਐਸ. ਆਈ. ਕੁਲਬੀਰ ਸਿੰਘ ਇੰਚਾਰਜ ਸਕਿਊਰਿਟੀ ਬਰਾਂਚ ਖੰਨਾ, ਹੌਲਦਾਰ ਗੌਰਵ ਸਹੋਤਾ ਸਕਿਉਰਿਟੀ ਬਰਾਂਚ ਖੰਨਾ, ਏ. ਐਸ. ਆਈ. ਪ੍ਰਮਿੰਦਰ ਸਿੰਘ ਅਤੇ ਏ. ਐਸ. ਆਈ. ਲਖਵਿੰਦਰ ਸਿੰਘ ਸਪੈਸ਼ਲ ਬਰਾਂਚ ਖੰਨਾ ਨੂੰ ਕੈਸ਼ ਰਿਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਪੈਸ਼ਲ ਬਰਾਂਚ ਦੇ ਇੰਚਾਰਜ ਐਸ. ਆਈ. ਜਰਨੈਲ ਸਿੰਘ ਅਤੇ ਐਸ. ਐਸ. ਪੀ. ਦੇ ਰੀਡਰ ਰਾਓਵਰਿੰਦਰ ਸਿੰਘ ਨੇ ਕਿਹਾ ਕਿ ਉਹ ਇਸ ਸਨਮਾਨ ਲਈ ਧੰਨਵਾਦੀ ਹਨ ਅਤੇ ਉਹ ਹੋਰ ਮਿਹਨਤ ਨਾਲ ਕੰਮ ਕਰਨਗੇ।