08-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਦਿਵਾਲੀ ਮੌਕੇ ਕਾਨੂੰਨੀ ਨਿਯਮਾਂ ਦਾ ਪਾਲਣ ਕਰਨ ਤੋਂ ਦੂਰ ਸੜਕਾਂ ’ਤੇ ਮਠਿਆਈਆਂ ਤੇ ਦੁਕਾਨਾਂ ਅੱਗੇ ਪਟਾਕੇ ਵੇਚੇ, ਪੁਲਿਸ ਪ੍ਰਸ਼ਾਸਨ ਖਾਮੋਸ਼ ਸਿਹਤ ਅਤੇ ਫੂਡ ਸੇਫਟੀ ਵਿਭਾਗ ਰਿਹਾ ਬੇਖ਼ਬਰ

ਮਲੌਦ, 9 ਨਵੰਬਰ (ਸਹਾਰਨ ਮਾਜਰਾ)- ਭਾਵੇਂ ਇਸ ਵਾਰ ਦਿਵਾਲੀ ਦਾ ਤਿਉਹਾਰ ਕੋਈ ਬਹੁਤੇ ਉਤਸ਼ਾਹ ਨਾਲ ਨਹੀਂ ਮਨਾਇਆ ਗਿਆ। ਲੋਕਾਂ ਨੇ ਆਪੋ ਆਪਣੇ ਧਰਮਾਂ, ਰੀਤੀ ਰਿਵਾਜਾਂ ਅਨੁਸਾਰ ਪਾਠ ਪੂਜਾ ਕਰਨ ਅਤੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਉਪਰੰਤ ਨਾਲ-ਨਾਲ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਜ਼ਿਆਦਾਤਰ ਫ਼ੋਨ ਜ਼ਰੀਏ ਹੀ ਵਧਾਈਆਂ ਭੇਜੀਆਂ ਗਈਆਂ।

Ad Position 21
No active advertisement
ਅਜੀਤ ਡੈਸਕ 10-11-2026
ਮਲੌਦ, 9 ਨਵੰਬਰ (ਸਹਾਰਨ ਮਾਜਰਾ)- ਭਾਵੇਂ ਇਸ ਵਾਰ ਦਿਵਾਲੀ ਦਾ ਤਿਉਹਾਰ ਕੋਈ ਬਹੁਤੇ ਉਤਸ਼ਾਹ ਨਾਲ ਨਹੀਂ ਮਨਾਇਆ ਗਿਆ। ਲੋਕਾਂ ਨੇ ਆਪੋ ਆਪਣੇ ਧਰਮਾਂ, ਰੀਤੀ ਰਿਵਾਜਾਂ ਅਨੁਸਾਰ ਪਾਠ ਪੂਜਾ ਕਰਨ ਅਤੇ ਧਾਰਮਿਕ ਅਸਥਾਨਾਂ ਤੇ ਨਤਮਸਤਕ ਹੋਣ ਉਪਰੰਤ ਨਾਲ-ਨਾਲ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ ਨੂੰ ਜ਼ਿਆਦਾਤਰ ਫ਼ੋਨ ਜ਼ਰੀਏ ਹੀ ਵਧਾਈਆਂ ਭੇਜੀਆਂ ਗਈਆਂ। ਤੋਹਫ਼ੇ ਵੰਡਣ ਦਾ ਸਿਲਸਿਲਾ ਕਾਫ਼ੀ ਘੱਟ ਰਿਹਾ। ਫ਼ਲ, ਸਬਜ਼ੀਆਂ, ਦਾਲਾਂ, ਤੇਲ, ਮਿਠਾਈਆਂ, ਖੰਡ, ਪਨੀਰ ਤੇ ਹੋਰ ਰਸੋਈ ਲਈ ਵਰਤੋਂ ਵਾਲੀਆਂ ਵਸਤਾਂ ਦੇ ਅਸਮਾਨੀ ਚੜੇ ਭਾਅ ਕਾਰਨ ਅੰਤਾਂ ਦੀ ਮਹਿੰਗਾਈ ਪਰ ਮੱਧਵਰਗੀ ਅਤੇ ਗਰੀਬ ਲੋਕਾਂ ਲਈ ਤਿਓਹਾਰ ਬਹੁਤਾ ਖੁਸ਼ਕਵਾਰ ਨਹੀਂ ਰਿਹਾ। ਵੈਸੇ ਤਾਂ ਮਹਿੰਗਾਈ ਨੇ ਹਰੇਕ ਵਰਗ ਦੇ ਨੱਕ ਵਿਚ ਦਮ ਕਰ ਕੇ ਰੱਖ ਦਿੱਤਾ ਹੋਇਆ ਹੈ, ਪਰ ਦਿਵਾਲੀ ਮੌਕੇ ਇਲਾਕੇ ਵਿਚ ਬਹੁਤ ਸਾਰੇ ਦੁਕਾਨਦਾਰਾਂ ਵਲੋਂ ਕਾਨੂੰਨੀ ਨਿਯਮਾਂ ਦੀ ਕੋਈ ਪ੍ਰਵਾਹ ਨਹੀਂ ਕੀਤੀ ਜਾਪੀ। ਸ਼ਹਿਰ ਦੀਆਂ ਕੁੱਝ ਦੁਕਾਨਾਂ ਵਲੋਂ ਸਿੱਧੇ ਤੌਰ ਤੇ ਸੜਕਾਂ ਤੇ ਮਿਠਿਆਈਆਂ ਵੇਚੀਆਂ ਤੇ ਦੂਜੇ ਪਾਸੇ ਕੁੱਝ ਦੁਕਾਨਦਾਰਾਂ ਵਲੋਂ ਦੁਕਾਨਾਂ ਅੱਗੇ ਪਟਾਕੇ ਵੇਚੇ ਗਏ। ਜਿੱਥੇ ਮਿਠਾਈਆਂ ਪਨੀਰ ਅਤੇ ਹੋਰ ਵਸਤਾਂ ਦੀ ਕੁਆਲਿਟੀ ਚੈੱਕ ਕਰਨ ਲਈ ਸਿਹਤ ਵਿਭਾਗ ਚੁੱਪੀ ਧਾਰੀ ਬੈਠੇ ਰਹੇ ਉੱਥੇ ਹੀ ਸਥਾਨਕ ਪੁਲਿਸ ਪ੍ਰਸ਼ਾਸ਼ਨ ਖਾਮੋਸ਼ ਵਿਖਾਈ ਦਿੱਤਾ। ਇਉਂ ਜਾਪਿਆ ਕਿ ਖਪਤਕਾਰਾਂ ਦੀ ਸਿਹਤ ਅਤੇ ਪਟਾਕਿਆਂ ਨਾਲ ਹੋਣ ਵਾਲੇ ਕਿਸੇ ਅਣਸੁਖਾਵੇਂ ਹਾਦਸੇ ਦੀ ਸਰਕਾਰ ਤੇ ਪ੍ਰਸ਼ਾਸਨ ਨੂੰ ਕੋਈ ਚਿੰਤਾ ਫ਼ਿਕਰ ਨਹੀਂ ਹੈ। ਮਿਠਿਆਈਆਂ ਵਾਲਿਆਂ ਵਲੋਂ ਤਾਂ ਸ਼ਰ੍ਹੇਆਮ ਡਬਿਆਂ ਦੇ ਵਜ਼ਨ ਸਮੇਤ ਗਾਹਕਾਂ ਤੋਂ ਪੈਸੇ ਵਸੂਲੇ। ਖਪਤਕਾਰਾਂ ਦੀ ਕਥਿਤ ਤੌਰ ਤੇ ਘੱਟ ਮਿਕਦਾਰੀ ਮਿਠਾਈਆਂ ਦੇ ਕੇ ਅੰਨ੍ਹੀ ਲੁੱਟ ਕਰਨ ਦੀਆਂ ਖ਼ਬਰਾਂ ਮਿਲੀਆਂ ਹਨ। ਬਹੁਤ ਘੱਟ ਪਟਾਕੇ ਚਲਾਏ ਜਾਣ ਦੀਆਂ ਖ਼ਬਰਾਂ ਹਨ, ਜਿਸ ਤੋਂ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਸ਼ਾਇਦ ਬੇਖ਼ਬਰ ਹੀ ਰਿਹਾ। ਕਾਫ਼ੀ ਭੀੜ ਭੜੱਕੇ ਵਾਲੀਆਂ ਥਾਵਾਂ ਤੇ ਖੁਲ੍ਹੇਆਮ ਪਟਾਕੇ ਵਿਕੇ। ਇਹ ਵੀ ਪਤਾ ਲੱਗਾ ਹੈ ਕਿ ਜ਼ਿਆਦਾਤਰ ਬਿਨ੍ਹਾਂ ਮਨਜ਼ੂਰੀ ਦੇ ਪਟਾਕੇ ਵੇਚੇ ਗਏ ਤੇ ਰਿਹਾਇਸ਼ੀ ਇਲਾਕਿਆਂ ਵਿਚ ਵੀ ਪਟਾਕਿਆਂ ਵੇਚੇ ਗਏ। ਸੜਕ ਦੇ ਆਲੇ ਦੁਆਲੇ ਦੁਕਾਨਦਾਰਾਂ ਨੇ ਪਟਾਕੇ ਤੇ ਹੋਰ ਸਮਾਨ ਰੱਖੇ ਜਾਣ ਕਾਰਨ ਲੋਕਾਂ ਨੂੰ ਲੰਘਣ ਵਿਚ ਬਹੁਤ ਪ੍ਰੇਸ਼ਾਨੀ ਆਈ। ਸਵੀਟਸ ਵਾਲਿਆਂ ਨੇ ਸੜਕਾਂ ਤੇ ਖੁੱਲੇ ਵਿਚ ਪਕੌੜੇ ਤੇ ਸਵੀਟਸ ਵੇਚੀਆਂ, ਸਿਹਤ ਵਿਭਾਗ ਅਤੇ ਸਿਵਲ ਪ੍ਰਸ਼ਾਸ਼ਨ ਵਲੋਂ ਇਨ੍ਹਾਂ ਨੂੰ ਰੋਕਣ ਲਈ ਕੋਈ ਪ੍ਰਬੰਧ ਜਾਂ ਚੈਕਿੰਗ ਨਹੀਂ ਕੀਤੀ ਗਈ। ਮਠਿਆਈਆਂ ਡੱਬਿਆਂ ਸਮੇਤ ਵਜ਼ਨ ਤੋਲ ਕੇ ਕਥਿੱਤ ਤੌਰ ਤੇ ਸ਼ਰੇਆਮ ਗਾਹਕਾਂ ਤੇ ਵਾਧੂ ਪੈਸੇ ਦਾ ਬੋਝ ਪਾਇਆ ਗਿਆ। ਲੱਖਾਂ ਰੁਪਏ ਦੇ ਵੇਚੇ ਸਮਾਨ ਦੇ ਜ਼ਿਆਦਾਤਰ ਕਿਸੇ ਗਾਹਕ ਨੂੰ ਕੋਈ ਪੱਕਾ ਬਿੱਲ ਨਾ ਦੇਣ ਦੀਆਂ ਸੂਚਨਾਵਾਂ ਮਿਲੀਆਂ ਹਨ। ਸਿਹਤ ਵਿਭਾਗ ਤੇ ਜ਼ਿਲ੍ਹਾ ਫੂਡ ਸੇਫਟੀ ਕੰਟਰੋਲਰ ਮਠਿਆਈ ਦੀਆਂ ਦੁਕਾਨਾਂ ਤੇ ਚੈਕਿੰਗ ਕਰਕੇ ਖਰਾਬ ਸਮਾਨ ਸੁਟਵਾਉਣ ਦੇ ਦਾਅਵੇ ਕਰਦੇ ਨਹੀਂ ਥੱਕਦੇ। ਪਰ ਇਸ ਵਾਰ ਪਤਾ ਲੱਗਾ ਕਿ ਕਿਸੇ ਨੇ ਧਿਆਨ ਹੀ ਨਹੀਂ ਦਿੱਤਾ। ਖਰੀਦਦਾਰੀ ਕਰਨ ਆਏ ਗ੍ਰਾਹਕਾਂ ਨੇ ਅੰਤਾਂ ਦੀ ਮਹਿੰਗਾਈ ਕਾਰਨ ਚਿੰਤਾ ਜ਼ਾਹਿਰ ਕੀਤੀ ਤੇ ਸਰਕਾਰ, ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਨੂੰ ਕੋਸਿਆ, ਪਰ ਕੁੱਝ ਦੁਕਾਨਦਾਰਾਂ ਵਲੋਂ ਆਪੋ ਧਾਪੀ ਨਾਲ ਲਗਾਏ ਰੇਟਾਂ ਤੋਂ ਵੀ ਗ੍ਰਾਹਕ ਪੂਰੀ ਤਰ੍ਹਾਂ ਪ੍ਰੇਸ਼ਾਨ ਨਜ਼ਰ ਜਰੂਰ ਆਏ।
Ad Position 22
No active advertisement
ਪਿਛਲੀ ਖ਼ਬਰ ਨਾਜਾਇਜ਼ ਸੰਬੰਧ ਹੋਣ ਦੇ ਸ਼ੱਕ ’ਚ ਪਤੀ ਨੇ ਬਾਲੇ ਮਾਰ ਕੇ ਕੀਤਾ ਨੌਜਵਾਨ ਦਾ ਕਤਲ ਮੁੱਖ ਮੁਲਜ਼ਮ ਗ੍ਰਿਫ਼ਤਾਰ, ਛੋਟੇ ਭਰਾ ਦੀ ਭ... ਅਗਲੀ ਖ਼ਬਰ ਨਸ਼ੇ ’ਚ ਧੁੱਤ ਵਿਅਕਤੀ ਨੇ ਬਿਜਲੀ ਟਰਾਂਸਫ਼ਾਰਮਰ ’ਤੇ ਚੜ੍ਹ ਕੀਤਾ ਹਾਈ ਵੋਲਟੇਜ਼ ਡਰਾਮਾ ਸਾਢੇ 8 ਘੰਟੇ ਖੰਭੇ ’ਤੇ ਚੜ੍ਹਿਆ...
Ad Position 24