10-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-11-2026

ਆਨਲਾਈਨ ਠੱਗੀ ਕਰਨ ਦੇ ਸ਼ੱਕ ’ਚ ਨੌਜਵਾਨ ਨੂੰ ਦੁਕਾਨਦਾਰਾਂ ਨੇ ਕੀਤਾ ਕਾਬੂ

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 10 ਨਵੰਬਰ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਸ਼ਹਿਰ ਵਿਚ ਅੱਜ ਆਨਲਾਈਨ ਭੁਗਤਾਨ ਦੇ ਨਾਮ ’ਤੇ ਦੁਕਾਨਦਾਰਾਂ...

Ad Position 21
No active advertisement
ਅਜੀਤ ਡੈਸਕ 10-11-2026

ਗੁਰੂ ਹਰ ਸਹਾਏ (ਫ਼ਿਰੋਜ਼ਪੁਰ), 10 ਨਵੰਬਰ (ਕਪਿਲ ਕੰਧਾਰੀ)- ਗੁਰੂ ਹਰ ਸਹਾਏ ਸ਼ਹਿਰ ਵਿਚ ਅੱਜ ਆਨਲਾਈਨ ਭੁਗਤਾਨ ਦੇ ਨਾਮ ’ਤੇ ਦੁਕਾਨਦਾਰਾਂ ਨਾਲ ਕਥਿਤ ਤੌਰ ’ਤੇ ਠੱਗੀ ਕਰਨ ਵਾਲੇ ਇਕ ਨੌਜਵਾਨ ਨੂੰ ਦੁਕਾਨਦਾਰਾਂ ਵਲੋਂ ਸੂਝ-ਬੂਝ ਦਿਖਾਉਂਦਿਆਂ ਕਾਬੂ ਕਰ ਲਿਆ ਗਿਆ। ਨੌਜਵਾਨ ’ਤੇ ਦੋਸ਼ ਹੈ ਕਿ ਉਹ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਿਖਾਵਾ ਕਰਕੇ ਦੁਕਾਨਦਾਰਾਂ ਨੂੰ ਬਿਨਾਂ ਭੁਗਤਾਨ ਕੀਤੇ ਹੀ ਚੂਨਾ ਲਗਾ ਰਿਹਾ ਸੀ। ਇਸ ਦੌਰਾਨ ਕੁਝ ਹੋਰ ਦੁਕਾਨਦਾਰਾਂ ਨੇ ਵੀ ਉਸ ਦੀ ਪਛਾਣ ਕਰਦਿਆਂ ਆਪਣੇ ਨਾਲ ਪਹਿਲਾਂ ਹੋਈ ਅਜਿਹੀ ਘਟਨਾ ਬਾਰੇ ਜਾਣਕਾਰੀ ਦਿੱਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਇਕ ਪ੍ਰਿੰਸ ਨਾਮ ਦੀ ਦੁਕਾਨ ਚਲਾਉਂਦੇ ਕੱਪੜਾ ਦੁਕਾਨ ਦੇ ਮਾਲਕ ਨੇ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਉਕਤ ਨੌਜਵਾਨ ਉਸ ਦੀ ਦੁਕਾਨ ’ਤੇ ਕੱਪੜੇ ਖਰੀਦਣ ਆਇਆ ਸੀ। ਉਸ ਸਮੇਂ ਉਸ ਨੇ ਕੱਪੜਿਆਂ ਦੀ ਖਰੀਦਦਾਰੀ ਕੀਤੀ, ਜਿਸ ਦਾ ਬਿੱਲ ਕਰੀਬ 5 ਹਜ਼ਾਰ ਰੁਪਏ ਬਣਿਆ ਸੀ। ਦੁਕਾਨਦਾਰ ਅਨੁਸਾਰ ਨੌਜਵਾਨ ਨੇ 4,800 ਰੁਪਏ ਸਕੈਨ ਕਰਕੇ ਗੂਗਲ ਪੇ ਰਾਹੀਂ ਭੇਜਣ ਦਾ ਦਾਅਵਾ ਕੀਤਾ ਅਤੇ ਉੱਥੋਂ ਚਲਾ ਗਿਆ। ਪਰ ਜਦੋਂ ਦੁਕਾਨਦਾਰ ਨੇ ਬਾਅਦ ਵਿਚ ਆਪਣਾ ਬੈਂਕ ਖਾਤਾ ਚੈੱਕ ਕੀਤਾ ਤਾਂ ਉਸ ਵਿਚ ਕੋਈ ਵੀ ਰਕਮ ਜਮ੍ਹਾਂ ਨਹੀਂ ਹੋਈ ਸੀ। ਦੁਕਾਨਦਾਰ ਨੇ ਦੱਸਿਆ ਕਿ ਅੱਜ ਜਦੋਂ ਉਹੀ ਨੌਜਵਾਨ ਮੁੜ ਉਸ ਦੀ ਦੁਕਾਨ ’ਤੇ ਸਮਾਨ ਖਰੀਦਣ ਆਇਆ ਤਾਂ ਉਸ ਨੇ ਕਰੀਬ 5,800 ਰੁਪਏ ਦਾ ਸਮਾਨ ਪਸੰਦ ਕੀਤਾ।

ਜਦੋਂ ਦੁਕਾਨਦਾਰ ਨੇ ਉਸ ਨੂੰ ਨਕਦ ਜਾਂ ਆਨਲਾਈਨ ਭੁਗਤਾਨ ਕਰਨ ਲਈ ਕਿਹਾ ਤਾਂ ਉਸ ਨੇ ਗੂਗਲ ਪੇ ਰਾਹੀਂ ਪੈਸੇ ਭੇਜਣ ਦੀ ਗੱਲ ਕਹੀ। ਇਸ ਵਾਰ ਵੀ ਉਸ ਨੇ 5,100 ਰੁਪਏ ਭੇਜਣ ਦੀ ਗੱਲ ਆਖੀ। ਪਰ ਪਿਛਲੇ ਤਜਰਬੇ ਨੂੰ ਦੇਖਦਿਆਂ ਦੁਕਾਨਦਾਰ ਨੂੰ ਉਸ ’ਤੇ ਸ਼ੱਕ ਹੋ ਗਿਆ। ਇਸ ਤੋਂ ਬਾਅਦ ਦੁਕਾਨਦਾਰ ਨੇ ਸਮਾਨ ਅੰਦਰ ਰੱਖ ਲਿਆ ਅਤੇ ਨੌਜਵਾਨ ਨੂੰ ਮੌਕੇ ’ਤੇ ਹੀ ਰੋਕ ਲਿਆ।

ਇਸ ਦੌਰਾਨ ਉੱਥੇ ਮੌਜੂਦ ਇੱਕ ਹੋਰ ਦੁਕਾਨਦਾਰ ਨੇ ਵੀ ਦੱਸਿਆ ਕਿ ਕਰੀਬ ਚਾਰ ਮਹੀਨੇ ਪਹਿਲਾਂ ਇਹ ਨੌਜਵਾਨ ਉਸ ਦੀ ਦੁਕਾਨ ਤੋਂ ਵੀ ਸਮਾਨ ਲੈ ਗਿਆ ਸੀ ਅਤੇ ਗੂਗਲ ਪੇ ਰਾਹੀਂ ਪੈਸੇ ਭੇਜਣ ਦਾ ਦਾਅਵਾ ਕੀਤਾ ਸੀ, ਪਰ ਉਸ ਦੇ ਖਾਤੇ ਵਿਚ ਵੀ ਕੋਈ ਰਕਮ ਨਹੀਂ ਆਈ ਸੀ। ਉਕਤ ਦੁਕਾਨਦਾਰ ਅਨੁਸਾਰ ਨੌਜਵਾਨ ਉਸ ਸਮੇਂ ਮੋਟਰਸਾਈਕਲ ’ਤੇ ਫ਼ਰਾਰ ਹੋ ਗਿਆ ਸੀ।

ਦੁਕਾਨਦਾਰਾਂ ਨੇ ਦੱਸਿਆ ਕਿ ਨੌਜਵਾਨ ਆਪਣਾ ਸਬੰਧ ਗੁਰੂ ਹਰ ਸਹਾਏ ਨੇੜਲੇ ਪਿੰਡ ਸੋਹਣਗੜ੍ਹ ਰੱਤੇਵਾਲਾ ਨਾਲ ਦੱਸ ਰਿਹਾ ਸੀ, ਜਦਕਿ ਦੁਕਾਨਦਾਰਾਂ ਨੂੰ ਸ਼ੱਕ ਹੈ ਕਿ ਉਹਜਲਾਲਾਬਾਦ ਇਲਾਕੇ ਨਾਲ ਸਬੰਧਤ ਹੈ। ਦੁਕਾਨਦਾਰਾਂ ਅਨੁਸਾਰ ਉਨ੍ਹਾਂ ਵਲੋਂ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਵੀ ਸੰਪਰਕ ਕੀਤਾ ਗਿਆ, ਜਿਸ ਦੌਰਾਨ ਉਸ ਦੇ ਮਾਮੇ ਨੇ ਫੋਨ ’ਤੇ ਗੱਲ ਕਰਦਿਆਂ ਕਿਹਾ ਕਿ ਨੌਜਵਾਨ ਨੂੰ ਕੁਝ ਨਾ ਕਿਹਾ ਜਾਵੇ, ਉਹ ਥੋੜ੍ਹੀ ਦੇਰ ਵਿਚ ਮੌਕੇ ’ਤੇ ਪਹੁੰਚ ਰਿਹਾ ਹੈ।

ਇਸ ਘਟਨਾ ਤੋਂ ਬਾਅਦ ਦੁਕਾਨਦਾਰਾਂ ਵਿਚ ਆਨਲਾਈਨ ਭੁਗਤਾਨ ਸਬੰਧੀ ਚਿੰਤਾ ਦੇਖਣ ਨੂੰ ਮਿਲੀ। ਦੁਕਾਨਦਾਰਾਂ ਨੇ ਹੋਰਨਾਂ ਕਾਰੋਬਾਰੀਆਂ ਨੂੰ ਵੀ ਅਪੀਲ ਕੀਤੀ ਕਿ ਗੂਗਲ ਪੇ ਜਾਂ ਕਿਸੇ ਹੋਰ ਆਨਲਾਈਨ ਮਾਧਿਅਮ ਰਾਹੀਂ ਭੁਗਤਾਨ ਲੈਣ ਸਮੇਂ ਸਿਰਫ਼ ਸਕੈਨ ਜਾਂ ਭੁਗਤਾਨ ਦੀ ਸਕਰੀਨ ਦਿਖਾਉਣ ’ਤੇ ਭਰੋਸਾ ਨਾ ਕੀਤਾ ਜਾਵੇ, ਸਗੋਂ ਆਪਣੇ ਬੈਂਕ ਖਾਤੇ ਵਿਚ ਰਕਮ ਆਉਣ ਦੀ ਪੁਸ਼ਟੀ ਕਰਨ ਤੋਂ ਬਾਅਦ ਹੀ ਸਮਾਨ ਗਾਹਕ ਦੇ ਹਵਾਲੇ ਕੀਤਾ ਜਾਵੇ।

Ad Position 22
No active advertisement
ਪਿਛਲੀ ਖ਼ਬਰ ਸੜਕ ਹਾਦਸੇ ਵਿਚ ਮਜ਼ਦੂਰ ਦੀ ਮੌਤ ਅਗਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਵਲੋਂ ਹਰਜੀਤ ਸਿੰਘ ਸਹਿਜੜਾ ਜ਼ਿਲ੍ਹਾ ਬਰਨਾਲਾ ਦੇ ਪ੍ਰਧਾਨ ਨਿਯੁਕਤ
Ad Position 24