06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਮਾਮਲਾ: ਬਿਜਲੀ ਦੇ ਲੱਗ ਰਹੇ ਲੰਬੇ ਪਾਵਰ ਕੱਟਾਂ ਦਾ ਭਾਰਤੀ ਕਿਸਾਨ ਯੂਨੀਅਨ ਡਕੌਂਦਾ ਨੇ ਪਾਵਰਕਾਮ ਲਲਤੋਂ ਕਲਾਂ ਦੇ ਐਕਸੀਅਨ ਨਾਲ ਕੀਤੀ ਮੀਟਿੰਗ

ਜੋਧਾਂ, 5 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਬਿਜਲੀ ਵਿਭਾਗ ਦੇ ਲਲਤੋਂ ਕਲਾਂ ਦੇ ਐਕਸੀਅਨ ਮਨਿੰਦਰ ਕੁਮਾਰ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨਾਲ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਸਬੰਧੀ ਗੱਲਬਾਤ ਕੀਤੀ। ਇਸ ਸਮੇਂ ਕਿਸਾਨ ਆਗੂਆਂ ਨੇ ਆਖਿਆ ਕਿ ਲਗਭਗ ਪਿਛਲੇ ਇਕ ਹਫ਼ਤੇ ਤੋਂ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਪਾਵਰ ਕੱਟ ਦੇ ਨਾਮ ਹੇਠ ਨਾ ਮਾਤਰ ਹੀ ਚੱਲਦੀ ਹੈ ਅਤੇ ਇਸ ਸਮੇਂ ਝੋਨੇ ਦੀ ਫ਼ਸਲ ਨਿੱਸਰ ਰਹੀਂ ਤੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਪ੍ਰੰਤੂ ਬਿਜਲੀ ਸਪਲਾਈ ਘੱਟ ਆਉਣ ਕਾਰਨ ਤੇ ਵਾਰ ਵਾਰ ਪਾਵਰ ਕੱਟ ਆਉਣ ਕਾਰਨ ਲਗਭਗ ਪਿਛਲੇ ਚਾਰ ਦਿਨ ਤੋਂ ਇਕ ਵੀਂ ਏਕੜ ਦੀ ਪਾਣੀ ਨਾਲ ਸਿੰਚਾਈ ਨਹੀਂ ਹੋ ਰਹੀਂ, ਜਿਸ ਕਾਰਨ ਪਾਣੀ ਦੀ ਵੀਂ ਬੇਲੋੜ ਤੋਂ ਜ਼ਿਆਦਾ ਬਰਬਾਦੀ ਹੋ ਰਹੀਂ ਹੈਂ।

Ad Position 21
repet_subhas-goyals [Copy P29]
ਅਜੀਤ ਡੈਸਕ 06-09-2026
ਜੋਧਾਂ, 5 ਸਤੰਬਰ (ਗੁਰਵਿੰਦਰ ਸਿੰਘ ਹੈਪੀ)- ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਮੀਤ ਹਰਬਖਸ਼ੀਸ਼ ਸਿੰਘ ਰਾਏ ਚੱਕ ਭਾਈਕਾ ਦੀ ਅਗਵਾਈ ਹੇਠ ਕਿਸਾਨਾਂ ਦੇ ਵਫ਼ਦ ਨੇ ਬਿਜਲੀ ਵਿਭਾਗ ਦੇ ਲਲਤੋਂ ਕਲਾਂ ਦੇ ਐਕਸੀਅਨ ਮਨਿੰਦਰ ਕੁਮਾਰ ਨਾਲ ਮੀਟਿੰਗ ਕਰਦਿਆਂ ਉਨ੍ਹਾਂ ਨਾਲ ਬਿਜਲੀ ਦੇ ਲੱਗ ਰਹੇ ਪਾਵਰ ਕੱਟਾਂ ਸਬੰਧੀ ਗੱਲਬਾਤ ਕੀਤੀ। ਇਸ ਸਮੇਂ ਕਿਸਾਨ ਆਗੂਆਂ ਨੇ ਆਖਿਆ ਕਿ ਲਗਭਗ ਪਿਛਲੇ ਇਕ ਹਫ਼ਤੇ ਤੋਂ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਪਾਵਰ ਕੱਟ ਦੇ ਨਾਮ ਹੇਠ ਨਾ ਮਾਤਰ ਹੀ ਚੱਲਦੀ ਹੈ ਅਤੇ ਇਸ ਸਮੇਂ ਝੋਨੇ ਦੀ ਫ਼ਸਲ ਨਿੱਸਰ ਰਹੀਂ ਤੇ ਪਾਣੀ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ, ਪ੍ਰੰਤੂ ਬਿਜਲੀ ਸਪਲਾਈ ਘੱਟ ਆਉਣ ਕਾਰਨ ਤੇ ਵਾਰ ਵਾਰ ਪਾਵਰ ਕੱਟ ਆਉਣ ਕਾਰਨ ਲਗਭਗ ਪਿਛਲੇ ਚਾਰ ਦਿਨ ਤੋਂ ਇਕ ਵੀਂ ਏਕੜ ਦੀ ਪਾਣੀ ਨਾਲ ਸਿੰਚਾਈ ਨਹੀਂ ਹੋ ਰਹੀਂ, ਜਿਸ ਕਾਰਨ ਪਾਣੀ ਦੀ ਵੀਂ ਬੇਲੋੜ ਤੋਂ ਜ਼ਿਆਦਾ ਬਰਬਾਦੀ ਹੋ ਰਹੀਂ ਹੈਂ। ਇਸ ਸਮੇਂ ਐਕਸੀਅਨ ਮਨਿੰਦਰ ਕੁਮਾਰ ਅਤੇ ਐੱਸ.ਡੀ.ਓ. ਪੱਖੋਵਾਲ ਭੁਪਿੰਦਰ ਸਿੰਘ ਬੋਪਾਰਾਏ ਨੇ ਕਿਸਾਨਾਂ ਨੂੰ ਭਰੋਸਾ ਦਿੱਤਾ ਕਿ ਆਪਣੇ ਸੀਨੀਅਰ ਅਧਿਕਾਰੀਆਂ ਨਾਲ ਗੱਲ ਕਰਕੇ ਆਉਣ ਵਾਲੇ ਦੋ ਦਿਨਾਂ ਅੰਦਰ ਖੇਤੀ ਸੈਕਟਰ ਦੀ ਬਿਜਲੀ ਸਪਲਾਈ ਨਿਰੰਤਰ ਲਗਭਗ ਛੇ ਘੰਟੇ ਨਿਰਵਿਘਨ ਦੇਣ ਦਾ ਹਰ ਸੰਭਵ ਯਤਨ ਕੀਤਾ ਜਾਵੇਗਾ। ਇਸ ਮੌਕੇ ਬਲਾਕ ਪ੍ਰਧਾਨ ਪੱਖੋਵਾਲ ਗੁਰਵਿੰਦਰ ਸਿੰਘ ਪੱਖੋਵਾਲ, ਸੀਨੀ: ਮੀਤ ਪ੍ਰਧਾਨ ਮੁੱਲਾਂਪੁਰ ਮਾ. ਕੁਲਵਿੰਦਰ ਸਿੰਘ ਛੋਕਰਾਂ, ਸੀਨੀ: ਮੀਤ ਪ੍ਰਧਾਨ ਮਨਦੀਪ ਸਿੰਘ ਰਾਜਗੜ੍ਹ, ਮੀਤ ਪ੍ਰਧਾਨ ਬਲਦੇਵ ਸਿੰਘ ਅਕਾਲਗੜ੍ਹ ਖ਼ੁਰਦ, ਬਲਾਕ ਪ੍ਰਧਾਨ ਲੁਧਿਆਣਾ-1 ਜਥੇਦਾਰ ਅਮਰਪਾਲ ਸਿੰਘ ਖ਼ਾਲਸਾ, ਚੇਅਰਮੈਨ ਪਰਮਿੰਦਰ ਸਿੰਘ ਆੜ੍ਹਤੀਆ ਲਲਤੋਂ ਕਲਾਂ, ਸਕੱਤਰ ਜਗਦੇਵ ਸਿੰਘ ਭੀਮਾ ਲਲਤੋਂ, ਗੁਰਮੀਤ ਸਿੰਘ ਮੀਤ ਗਰੇਵਾਲ, ਜਥੇ: ਹਰਨਾਮ ਸਿੰਘ, ਬਲਜਿੰਦਰ ਸਿੰਘ ਗਾਂਧੀ, ਪਰਮਿੰਦਰ ਸਿੰਘ ਰਾਜਗੜ੍ਹ, ਸੁਖਦੀਪ ਸਿੰਘ ਪਟਵਾਰੀ, ਸੀਤਾ ਸਿੰਘ, ਦਵਿੰਦਰ ਸਿੰਘ ਪੱਖੋਵਾਲ, ਰਿੰਕੂ ਸਿੰਘ, ਸਰਬਜੀਤ ਸਿੰਘ ਪੱਖੋਵਾਲ, ਗੁਰਮਿੰਦਰ ਸਿੰਘ, ਸਹਿਲਪਰੀਤ ਸਿੰਘ, ਹਰਮੇਲ ਸਿੰਘ, ਗੁਰਦੀਪ ਸਿੰਘ ਦੀਪੂ, ਸੋਨੀ ਸਿੰਘ, ਰਾਜਾ ਮੈਂਬਰ ਰਾਜਗੜ੍ਹ, ਬਲਵਿੰਦਰ ਸਿੰਘ ਪੱਖੋਵਾਲ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਐੱਸ.ਆਈ.ਆਰ. ਸੰਬੰਧੀ ਜਗਰਾਉਂ ਦੇ ਸਾਰੇ ਪੋਲਿੰਗ ਸਟੇਸ਼ਨਾਂ ’ਤੇ ਅੱਜ ਲਗਾਏ ਜਾਣਗੇ ਵਿਸ਼ੇਸ਼ ਕੈਂਪ ਅਗਲੀ ਖ਼ਬਰ ਸਵਾਮੀ ਗੰਗਾ ਨੰਦ ਜੀ ਭੂਰੀ ਵਾਲਿਆਂ ਦੀ ਬਰਸੀ ਮੌਕੇ ਸਾਧੂ-ਸਾਧਵੀਆਂ ਲਈ ਲੰਗਰਾਂ ਦੀ ਸੇਵਾ ਆਸ਼ਰਮ ਭੂਰੀ ਵਾਲੇ ਛਤਰੀ ਸਾਹਿਬ...
Ad Position 24