31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-08-2026

ਹੰਬੜਾਂ ਵਿਖੇ ਸੰਤ ਕਿਰਪਾਲ ਸਿੰਘ ਦੀ ਯਾਦ ’ਚ ਪੂੜੀਆਂ-ਛੋਲਿਆਂ ਦਾ ਲੰਗਰ ਲਗਾਇਆ

ਹੰਬੜਾਂ, 30 ਅਗਸਤ (ਮੇਜਰ ਹੰਬੜਾਂ) ਸਾਵਣ ਕਿਰਪਾਲ ਰੁਹਾਨੀ ਮਿਸ਼ਨ ਦਿੱਲੀ ਦੀ ਬ੍ਰਾਂਚ ਕਿਰਪਾਲ ਆਸ਼ਰਮ ਗਰੇਵਾਲ ਨਗਰ ਹੰਬੜਾ ਵਿਖੇ ਪਰਮ ਸੰਤ ਕਿਰਪਾਲ ਸਿੰਘ ਦੀ ਨਿੱਘੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਮੌਜੂਦਾ ਸੰਤ ਰਜਿੰਦਰ ਸਿੰਘ ਦੇ ਪ੍ਰਵਚਨਾਂ ਦੀ ਵੀਡੀਓ ਕੈਸਟ ਚਲਾਈ ਗਈ।

Ad Position 21
No active advertisement
ਅਜੀਤ ਡੈਸਕ 31-08-2026
ਹੰਬੜਾਂ, 30 ਅਗਸਤ (ਮੇਜਰ ਹੰਬੜਾਂ) ਸਾਵਣ ਕਿਰਪਾਲ ਰੁਹਾਨੀ ਮਿਸ਼ਨ ਦਿੱਲੀ ਦੀ ਬ੍ਰਾਂਚ ਕਿਰਪਾਲ ਆਸ਼ਰਮ ਗਰੇਵਾਲ ਨਗਰ ਹੰਬੜਾ ਵਿਖੇ ਪਰਮ ਸੰਤ ਕਿਰਪਾਲ ਸਿੰਘ ਦੀ ਨਿੱਘੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ। ਸਮਾਗਮ ਦੀ ਸ਼ੁਰੂਆਤ ਮੌਕੇ ਮੌਜੂਦਾ ਸੰਤ ਰਜਿੰਦਰ ਸਿੰਘ ਦੇ ਪ੍ਰਵਚਨਾਂ ਦੀ ਵੀਡੀਓ ਕੈਸਟ ਚਲਾਈ ਗਈ। ਇਸ ਉਪਰੰਤ ਹੰਬੜਾ-ਲੁਧਿਆਣਾ ਮੁੱਖ ਸੜਕ ’ਤੇ ਸੰਗਤਾਂ ਵੱਲੋਂ ਸੰਤ ਕਿਰਪਾਲ ਸਿੰਘ ਦੀ ਨਿੱਘੀ ਯਾਦ ਵਿਚ ਪੂੜੀਆਂ-ਛੋਲਿਆਂ ਦਾ ਲੰਗਰ ਲਗਾਇਆ ਗਿਆ । ਇਸ ਮੌਕੇ ਪ੍ਰਧਾਨ ਜਸਪਾਲ ਸਿੰਘ, ਕੈਸ਼ੀਅਰ ਜਸਵੰਤ ਸਿੰਘ, ਸਕੱਤਰ ਮਨਜਿੰਦਰ ਸਿੰਘ, ਜਗੀਰ ਸਿੰਘ, ਦਰਸ਼ਨ ਸਿੰਘ ਕੈਂਥ ,ਹਰਪਾਲ ਸਿੰਘ, ਦਸੌਂਦਾ ਸਿੰਘ, ਗਰਮੇਲ ਸਿੰਘ ਛੋਟਾ, ਥਾਣੇਦਾਰ ਪ੍ਰੀਤਮ ਸਿੰਘ,ਅਨਮੋਲ ਸਿੰਘ, ਸਰਬਜੀਤ ਸਿੰਘ, ਸਿਮਰਨ ਸਲੇਮਪੁਰ, ਐਡਵੋਕੇਟ ਜਗਦੀਪ ਕੌਰ ਤੋਂ ਇਲਾਵਾ ਵੱਡੀ ਗਿ ਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅੰਤ ਵਿੱਚ ਪ੍ਰਧਾਨ ਜਸਪਾਲ ਸਿੰਘ ਵਲੀਪੁਰ ਨੇ ਲੰਗਰ ਦੀ ਸੇਵਾ ਵਿਚ ਵੱਧ-ਚੜ੍ਹ ਕੇ ਯੋਗਦਾਨ ਪਾਉਣ ਵਾਲੀਆਂ ਸਮੂਹ ਸੰਗਤਾਂ ਅਤੇ ਸੇਵਾਦਾਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਪਰਮ ਸੰਤ ਕਿਰਪਾਲ ਸਿੰਘ ਦੇ ਜੀਵਨ ਅਤੇ ਉਨ੍ਹਾਂ ਵੱਲੋਂ ਮਨੁੱਖਤਾ ਨੂੰ ਦਿੱਤੇ ਰੂਹਾਨੀ ਸੰਦੇਸ਼ ਬਾਰੇ ਵੀ ਸੰਗਤਾਂ ਨੂੰ ਜਾਣੂ ਕਰਵਾਇਆ ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਸਿੰਘ ਸਭਾ ਸ਼ੇਰਗੜ੍ਹ ਵਿਖੇ ਬੱਚਿਆਂ ਦੇ ਗੁਰਮਤਿ ਮੁਕਾਬਲੇ ਕਰਵਾਏ ਅਗਲੀ ਖ਼ਬਰ ਸ਼ਹੀਦ ਭਗਤ ਸਿੰਘ ਕਲੱਬ ਵਲੋਂ ਬੂਟੇ ਵੰਡੇ
Ad Position 24