26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਅਸ਼ਟਾਮ ਮਾਮਲੇ ’ਚ ਆਇਆ ਨਵਾਂ ਮੋੜ, ਮੁਕੱਦਮੇ ਵਿਚ ਦਰਜ ਵਿਅਕਤੀਆਂ ਵਿਚੋਂ ਕੁੱਝ ਨੇ ਕੀਤਾ ਅਦਾਲਤ ਦਾ ਰੁੱਖ, ਜ਼ਮਾਨਤ ਅਰਜ਼ੀਆਂ ਕੀਤੀਆਂ ਦਾਇਰ

ਮਾਛੀਵਾੜਾ ਸਾਹਿਬ, 26 ਨਵੰਬਰ (ਮਨੋਜ ਕੁਮਾਰ)- ਪਿਛਲੇ ਦਿਨੀਂ 237 ਵਿਅਕਤੀਆਂ ’ਤੇ ਭਾਰਤੀ ਅਪਰਾਧ ਦੰਡ ਧਾਰਾ 318 (4) ਅਤੇ 61 (2) ਅਧੀਨ ਜੋ ਮਾਲ ਮਹਿਕਮੇ ਦੀ ਸਿਫ਼ਾਰਸ਼ ’ਤੇ ਮਾਨਯੋਗ ਹਾਈ ਕੋਰਟ ਦੇ ਤਤਕਾਲ ਹੁਕਮਾਂ ’ਤੇ ਦਰਜ ਕੀਤੇ ਗਏ ਸਨ। ਉਸ ਮਾਮਲੇ ਵਿਚ ਇੱਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ।

Ad Position 21
No active advertisement
ਅਜੀਤ ਡੈਸਕ 27-11-2026
ਮਾਛੀਵਾੜਾ ਸਾਹਿਬ, 26 ਨਵੰਬਰ (ਮਨੋਜ ਕੁਮਾਰ)- ਪਿਛਲੇ ਦਿਨੀਂ 237 ਵਿਅਕਤੀਆਂ ’ਤੇ ਭਾਰਤੀ ਅਪਰਾਧ ਦੰਡ ਧਾਰਾ 318 (4) ਅਤੇ 61 (2) ਅਧੀਨ ਜੋ ਮਾਲ ਮਹਿਕਮੇ ਦੀ ਸਿਫ਼ਾਰਸ਼ ’ਤੇ ਮਾਨਯੋਗ ਹਾਈ ਕੋਰਟ ਦੇ ਤਤਕਾਲ ਹੁਕਮਾਂ ’ਤੇ ਦਰਜ ਕੀਤੇ ਗਏ ਸਨ। ਉਸ ਮਾਮਲੇ ਵਿਚ ਇੱਕ ਨਵਾਂ ਮੋੜ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿਚ ਸ਼ਾਮਿਲ ਵਿਅਕਤੀਆਂ ਵਿਚੋਂ ਕੁੱਝ ਨੇ ਅਦਾਲਤਾਂ ਰਾਹੀਂ ਜ਼ਮਾਨਤ ਅਰਜ਼ੀਆਂ ਦਾਇਰ ਕੀਤੀਆਂ ਹਨ ਤਾਂ ਕਿ ਕਿਸੇ ਕਿਸਮ ਦੀ ਗ੍ਰਿਫ਼ਤਾਰੀ ਤੋਂ ਬਚਿਆ ਜਾ ਸਕੇ। ਅਸਲ ਵਿਚ ਇਹ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ 2013 ਤੋਂ 2016 ਵਿਚਕਾਰ ਜਿਨ੍ਹਾਂ ਵੀ ਖਰੀਦਦਾਰਾਂ ਨੇ ਕੋਈ ਜ਼ਮੀਨ ਜਾਂ ਪਲਾਟ ਦੀ ਰਜਿਸਟਰੀ ਕਰਵਾਈ। ਉਸ ਦੌਰਾਨ ਲੱਗਣ ਵਾਲੇ ਸਰਕਾਰੀ ਅਸ਼ਟਾਮਾਂ ਦੀ ਤੈਅ ਕੀਮਤ ਤੋਂ ਘੱਟ ਅਦਾ ਕੀਤੀ, ਉਨ੍ਹਾਂ ਅਜਿਹੇ ਵਿਅਕਤੀਆਂ ਵਿਰੁੱਧ ਮਾਛੀਵਾੜਾ ਪੁਲਿਸ ਸਟੇਸ਼ਨ ਵਿਚ ਵੱਖ ਵੱਖ ਧਾਰਾਵਾਂ ਅਧੀਨ ਅਪਰਾਧਿਕ ਮਾਮਲੇ ਦਰਜ ਕੀਤੇ ਗਏ। ਇਨ੍ਹਾਂ ਵਿਚੋਂ ਜ਼ਿਆਦਾਤਰ ਸਥਾਨਕ ਸ਼ਹਿਰ ਦੇ ਦੱਸੇ ਜਾ ਰਹੇ ਹਨ। ਹਾਲਾਂਕਿ ਇਸ ਮਾਮਲੇ ਬਾਰੇ ਸੂਤਰਾਂ ਤੋਂ ਮਿਲੀ ਜਾਣਕਾਰੀ ਇਹ ਬਿਆਨ ਕਰਦੀ ਹੈ ਕਿ 2016 ਵਿਚ ਕਿਸੇ ਪਟੀਸ਼ਨਕਰਤਾ ਨੇ ਮਾਨਯੋਗ ਹਾਈ ਕੋਰਟ ਵਿਚ ਇਸ ਗੱਲ ਦੀ ਰਿੱਟ ਪਾਈ ਕਿ ਜ਼ਿਲ੍ਹਾ ਲੁਧਿਆਣਾ ਦੀਆਂ ਤਮਾਮ ਕਚਹਿਰੀਆਂ ਦੇ ਰਿਕਾਰਡ ਦੀ ਜਾਂਚ ਕਰ ਕੇ ਸਾਹਮਣੇ ਲਿਆਂਦਾ ਜਾਵੇ ਕਿ ਕਿਹੜੇ ਕਿਹੜੇ ਵਿਅਕਤੀਆਂ ਨੇ ਸਰਕਾਰੀ ਤੈਅ ਸ਼ੁਦਾ ਤੋਂ ਘੱਟ ਅਸ਼ਟਾਮ ਪੇਪਰ ਲਗਾ ਕੇ ਸਰਕਾਰ ਨੂੰ ਚੂਨਾ ਲਗਾਇਆ ਤੇ ਇਸੇ ਜਾਂਚ ਤੋਂ ਬਾਦ ਅਦਾਲਤ ਦੇ ਆਏ ਫ਼ੈਸਲੇ ਤੋਂ ਬਾਦ ਪੂਰੀ ਪ੍ਰਕਿਰਿਆ ਅਧੀਨ ਇਹ ਮੁਕੱਦਮਾ ਦਰਜ ਕੀਤਾ ਗਿਆ, ਜਿਸ ਵਿਚ 237 ਵਿਅਕਤੀਆਂ ਨੂੰ ਸ਼ਾਮਿਲ ਕੀਤਾ ਗਿਆ। ਹੁਣ ਇਹ ਮਾਮਲਾ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਹੈ। ਪਰ ਮਾਨਯੋਗ ਅਦਾਲਤ ਦੇ ਫ਼ੈਸਲੇ ਵਿਰੁੱਧ ਠੋਸ ਅਧਾਰ ਦੀ ਤਲਾਸ਼ ਕੀਤੀ ਜਾ ਰਹੀ ਹੈ ਤੇ ਇਸ ਵਿਚੋਂ ਕੁੱਝ ਨੇ ਅਗੇਤਰੀ ਜ਼ਮਾਨਤ ਵੀ ਦਾਇਰ ਕਰ ਦਿੱਤੀ ਹੈ ਤਾਂ ਕਿ ਉਨ੍ਹਾਂ ਨੂੰ ਬੇਵਜ੍ਹਾ ਕਾਨੂੰਨੀ ਦਾਅ ਪੇਚ ਵਿਚ ਉਲਝਾਇਆ ਨਾ ਜਾ ਸਕੇ। ਪੁਲਿਸ ਦੀ ਇਸ ਐੱਫ. ਆਈ. ਆਰ. ਵਿਚ ਕੁੱਝ ਵਿਅਕਤੀ ਅਜਿਹੇ ਵੀ ਹਨ, ਜਿਨ੍ਹਾਂ ਨੂੰ ਉਸ ਸਮੇਂ ਦੌਰਾਨ ਘੱਟ ਅਸ਼ਟਾਮ ਕਰ ਕੇ ਮਾਲ ਵਿਭਾਗ ਨੇ ਨੋਟਿਸ ਕੱਢ ਕੇ ਬਣਦੇ ਪੈਸੇ ਜਮਾਂ ਕਰਵਾਉਣ ਨੂੰ ਕਿਹਾ ਤੇ ਉਨ੍ਹਾਂ ਨੇ ਪੈਸੇ ਜਮਾਂ ਕਰਵਾ ਕੇ ਬਕਾਇਦਾ ਰਸੀਦਾਂ ਵੀ ਲਈਆਂ, ਪਰ ਫਿਰ ਵੀ ਉਨ੍ਹਾਂ ਨੂੰ ਇਸ ਮੁਕੱਦਮੇ ਵਿਚ ਸ਼ਾਮਿਲ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸਾਹਿਬ ਪਾ: ਛੇਵੀਂ ਨਵਾਂ ਪਿੰਡ ਕਿਸ਼ਨਪੁਰਾ ਵਿਖੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਅਗਲੀ ਖ਼ਬਰ ਗੱਠਜੋੜ ਦੇ ਸਾਂਝੇ ਉਮੀਦਵਾਰ ਢਿੱਲੋਂ ਨੂੰ ਹਲਕਾ ਸਾਹਨੇਵਾਲ ਤੋਂ ਭਾਰੀ ਬਹੁਮਤ ਨਾਲ ਜਿਤਾ ਕੇ ਭੇਜਾਂਗੇ- ਇੰਜ. ਲਾਲਕਾ
Ad Position 24