26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਪੰਜ ਤੱਤਾਂ ’ਚ ਵਿਲੀਨ

ਅਹਿਮਦਗੜ੍ਹ, 26 ਨਵੰਬਰ (ਰਵਿੰਦਰ ਪੁਰੀ)- ਪੰਜਾਬ ਦੀ ਨਾਮਵਰ ਸਖਸ਼ੀਅਤ ਜਗਪਾਲ ਸਿੰਘ ਖੰਗੂੜਾ ਜੋ ਪਿਛਲੇਂ ਦਿਨੀਂ ਸਵਰਗ ਸਧਾਰ ਗਏ ਸਨ। ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਤਾਲਾ ਵਿਖੇ ਅੰਤਿਮ ਸਸਕਾਰ ਕਰ ਦਿਤਾ ਗਿਆ।

Ad Position 21
No active advertisement
ਜਗਪਾਲ ਸਿੰਘ ਖੰਗੂੜਾ ਦੀ ਦੇਹ ਨੂੰ ਸਸਕਾਰ ਲਈ ਲਿਜਾਂਦੇ ਹੋਏ ਉਨ੍ਹਾਂ ਦੇ ਸਪੁੱਤਰ ਜੱਸੀ ਖੰਗੂੜਾ ਤੇ ਸੱਤੀ ਖੰਗੂੜਾ ਹੋਰ ਆਗੂਆਂ ਨਾਲ। ਤਸਵੀਰ: ਪੁਰੀ 27-11-2026
ਅਹਿਮਦਗੜ੍ਹ, 26 ਨਵੰਬਰ (ਰਵਿੰਦਰ ਪੁਰੀ)- ਪੰਜਾਬ ਦੀ ਨਾਮਵਰ ਸਖਸ਼ੀਅਤ ਜਗਪਾਲ ਸਿੰਘ ਖੰਗੂੜਾ ਜੋ ਪਿਛਲੇਂ ਦਿਨੀਂ ਸਵਰਗ ਸਧਾਰ ਗਏ ਸਨ। ਉੱਘੇ ਸਮਾਜ ਸੇਵੀ ਤੇ ਸੀਨੀਅਰ ਕਾਂਗਰਸੀ ਆਗੂ ਜਗਪਾਲ ਸਿੰਘ ਖੰਗੂੜਾ ਦਾ ਅੱਜ ਉਨ੍ਹਾਂ ਦੇ ਜੱਦੀ ਪਿੰਡ ਲਤਾਲਾ ਵਿਖੇ ਅੰਤਿਮ ਸਸਕਾਰ ਕਰ ਦਿਤਾ ਗਿਆ। ਇਸ ਮੌਕੇ ਹਜ਼ਾਰਾਂ ਨਮ ਅੱਖਾਂ ਨੇ ਸੋਗਮਈ ਸ਼ਰਧਾਂਜਲੀ ਭੇਟ ਕਰਦਿਆਂ ਵਿੱਛੜੀ ਸ਼ਖ਼ਸੀਅਤ ਨੂੰ ਅੰਤਿਮ ਵਿਦਾਇਗੀ ਦਿੱਤੀ। ਉਨ੍ਹਾਂ ਦੀ ਚਿਖਾ ਨੂੰ ਅਗਨੀ ਉਨ੍ਹਾਂ ਦੇ ਸਪੁੱਤਰ ਸਾਬਕਾ ਵਿਧਾਇਕ ਜੱਸੀ ਖੰਗੂੜਾ ਅਤੇ ਸੱਤੀ ਖੰਗੂੜਾ ਯੂ.ਕੇ. ਵੱਲੋਂ ਦਿਖਾਈ ਗਈ। ਇਸ ਮੌਕੇ ਸਾਬਕਾ ਮੰਤਰੀ ਬ੍ਰਹਮ ਮਹਿੰਦਰਾ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਪੰਜਾਬ ਪ੍ਰਦੇਸ਼ ਕਾਂਗਰਸ ਜਨਰਲ ਸਕੱਤਰ ਕੈਪਟਨ ਸੰਦੀਪ ਸੰਧੂ, ਅਕਾਲੀ ਦਲ ਵਾਰਿਸ ਪੰਜਾਬ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ, ਸਾਬਕਾ ਵਿਧਾਇਕ ਸੰਜੇ ਤਲਵਾਰ, ਸਾਬਕਾ ਜ਼ਿਲ੍ਹਾ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਭਾਜਪਾ ਆਗੂ ਅਮਰਜੀਤ ਸਿੰਘ ਟਿੱਕਾ, ਕਾਮਿਲ ਬੋਪਾਰਾਏ ਰਾਏਕੋਟ, ਕੈਰੋਂ ਪਰਿਵਾਰ ਵੱਲੋਂ ਗੁੱਡੂ ਕੇਰੋਂ, ਸਮਿਤ ਸਿੰਘ ਮਾਨ, ਕਮਲ ਧਾਲੀਵਾਲ, ਮੇਜਰ ਸਿੰਘ ਭੈਣੀ, ਮੇਜਰ ਸਿੰਘ ਮੁੱਲਾਂਪੁਰ, ਰਣਜੀਤ ਸਿੰਘ ਮਾਂਗਟ, ਰਵਿੰਦਰ ਰੋਮੀ ਛਪਾਰ, ਪੱਤਰਕਾਰ ਵਿਮਲ ਸਿੰਬਲੀ, ਪ੍ਰਧਾਨ ਜਿੰਪੀ ਮਾਜਰੀ, ਬਿਲੂ ਕੋਟ ਆਗਾਂ, ਰਾਜਵੀਰ ਸਿੰਘ ਲੋਟਬੱਦੀ, ਪਰਮਜੀਤ ਸਿੰਘ ਘਵੱਦੀ, ਨਿਰਮਲ ਸਿੰਘ ਨਿੰਮਾ ਡੇਹਲੋਂ, ਮਹਾ ਸਿੰਘ ਰੁੜਕਾ, ਸੋਮੀ ਘਲੋਟੀ, ਡਾ. ਸੁਨੀਤ ਹਿੰਦ ਅਹਿਮਦਗੜ੍ਹ, ਡਾ. ਪਰਦੀਪ ਡੇਹਲੋਂ, ਸੈਂਪੀ ਭਨੌਹੜ, ਤੇਜਾ ਸਿੰਘ ਫੱਲੇਵਾਲ, ਸਾਬਕਾ ਪ੍ਰਧਾਨ ਤੇਲੂ ਰਾਮ ਮੁੱਲਾਂਪੁਰ, ਪਵਨ ਦੀਵਾਨ ਲੁਧਿਆਣਾ, ਪਰਮਜੀਤ ਸਿੰਘ ਸਿੰਧਵਾ, ਸੁੱਖੀ ਝੂੰਦਾ ਯੂ.ਐੱਸ.ਏ, ਪਰਬਜੋਤ ਸਿੰਘ ਮੋਹੀ ਯੂ.ਕੇ. ਦਵਿੰਦਰ ਸਿੰਘ ਮਾਨ ਅਹਿਮਦਗੜ੍ਹ, ਨਗਰ ਕੌਂਸਲ ਅਹਿਮਦਗੜ੍ਹ ਦੇ ਸਾਬਕਾ ਪ੍ਰਧਾਨ ਰਵਿੰਦਰ ਪੁਰੀ, ਜਗਵਿੰਦਰ ਸਿੰਘ ਲਲਤੋਂ, ਜਗਜੀਤ ਸਿੰਘ ਰੋੜੀਆਂ, ਤੇਜਾ ਸਿੰਘ ਫੱਲੇਵਾਲ, ਰੁਪਿੰਦਰ ਸਿੰਘ ਪਿੰਦੂ ਕੰਗਣਵਾਲ, ਸਰਪੰਚ ਦਹਿਲੀਜ ਕਲਾਂ ਸ਼ਗੀਰ ਮੁਹੰਮਦ, ਬਬਲੂ ਵੀ ਮੈਕਸ, ਗੁਰਮੇਲ ਸਿੰਘ ਬੱਗੂ ਧੂਲਕੋਟ, ਦਲਜੀਤ ਸਿੰਘ ਪਨੂੰ ਬੜੂੰਦੀ, ਪ੍ਰਧਾਨ ਸੁਖਦੇਵ ਸਿੰਘ ਵਾਲੀਆ, ਇੱਕਬਾਲ ਸਿੰਘ ਲਸੋਈ, ਕੁਲਵਿੰਦਰ ਸਿੰਘ ਲਸੋਈ, ਰੁਪਿੰਦਰ ਸਿੰਘ ਕੁੱਪ ਖੁਰਦ, ਗੁਰਜੀਤ ਸਿੰਘ ਕੁੱਪ, ਰੁਪਿੰਦਰ ਸਿੰਘ ਕੁੱਪ, ਮਨਿੰਦਰ ਸਿੰਘ ਕੁੱਪ, ਸਰਪੰਚ ਸੁਰਜੀਤ ਸਿੰਘ ਕੁੱਪ, ਹੈਪੀ ਕਨੇਡਾ, ਬਲਦੇਵ ਸਿੰਘ ਯੂਕੇ, ਭੁਪਿੰਦਰ ਸਿੰਘ ਸਿੱਧੂ, ਸਰਾਜ ਮੁਹੰਮਦ, ਜਸਵਿੰਦਰ ਸਿੰਘ ਸਰਪੰਚ ਬੋੜਹਾਈ, ਨਿੰਦੀ ਲਤਾਲਾ, ਦਲਵੀਰ ਸਿੰਘ, ਚੇਅਰਮੈਨ ਜੱਗਾ ਰਾਮ ਧਰਮਸੋਸ, ਸਮੇਤ ਅਨੇਕਾਂ ਸ਼ਖ਼ਸੀਅਤਾਂ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਤੇ ਵਿਛੜੀ ਰੂਹ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ।
Ad Position 22
No active advertisement
ਪਿਛਲੀ ਖ਼ਬਰ ਸਾਂਝਾ ਫ਼ਰੰਟ ਦੀ ਮੀਟਿੰਗ ਹੋਈ ਅਗਲੀ ਖ਼ਬਰ ਭਾਸ਼ਾ ਵਿਭਾਗ ਪੰਜਾਬ ਵਲੋਂ ਪਿੰਡ ਚੂਹੜਚੱਕ ਵਿਖੇ ਸਾਬਕਾ ਮੁੱਖ ਮੰਤਰੀ ਸ. ਲਛਮਣ ਸਿੰਘ ਗਿੱਲ ਯਾਦਗਾਰੀ ਸਮਾਗਮ ਕਰਵਾਇਆ
Ad Position 24