ਬੋਪਾਰਾਏ ਕਲਾਂ ਸਹਿਕਾਰੀ ਸਭਾ ’ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸਮਰਥਕਾਂ ਦਾ ਕਬਜ਼ਾ
ਗੁਰੂਸਰ ਸੁਧਾਰ, 30 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਦੀ ਬੋਪਾਰਾਏ ਕਲਾਂ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਲਿਮਟਿਡ ਦੀ ਕਮੇਟੀ ਦੀ ਹੋਈ ਸਾਲਾਨਾ ਚੋਣ ਦੌਰਾਨ ਹਲਕਾ ਦਾਖਾ ਦੇ ਵਿਧਾਇਕ ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਸ. ਮਨਪ੍ਰੀਤ ਸਿੰਘ ਇਯਾਲੀ ਦੇ ਕੱਟੜ ਸਮੱਰਥਕਾਂ ਨੇ ਆਪਣਾ ਦਬਦਬਾ ਕਾਇਮ ਰੱਖਿਆ ਤੇ ਇਸ ਦੌਰਾਨ 11 ਮੈਂਬਰੀ ਕਮੇਟੀ ਵਿਚੋਂ 7 ਮੈਂਬਰ ਵਿਧਾਇਕ ਇਯਾਲੀ ਸਮਰਥਕ ਚੁਣੇ ਗਏ।
ਗੁਰੂਸਰ ਸੁਧਾਰ, 30 ਅਗਸਤ (ਬਲਵਿੰਦਰ ਸਿੰਘ ਧਾਲੀਵਾਲ) ਦੀ ਬੋਪਾਰਾਏ ਕਲਾਂ ਸਹਿਕਾਰੀ ਖੇਤੀਬਾੜੀ ਬਹੁਮੰਤਵੀ ਸਭਾ ਲਿਮਟਿਡ ਦੀ ਕਮੇਟੀ ਦੀ ਹੋਈ ਸਾਲਾਨਾ ਚੋਣ ਦੌਰਾਨ ਹਲਕਾ ਦਾਖਾ ਦੇ ਵਿਧਾਇਕ ਤੇ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਸੀਨੀਅਰ ਆਗੂ ਸ. ਮਨਪ੍ਰੀਤ ਸਿੰਘ ਇਯਾਲੀ ਦੇ ਕੱਟੜ ਸਮੱਰਥਕਾਂ ਨੇ ਆਪਣਾ ਦਬਦਬਾ ਕਾਇਮ ਰੱਖਿਆ ਤੇ ਇਸ ਦੌਰਾਨ 11 ਮੈਂਬਰੀ ਕਮੇਟੀ ਵਿਚੋਂ 7 ਮੈਂਬਰ ਵਿਧਾਇਕ ਇਯਾਲੀ ਸਮਰਥਕ ਚੁਣੇ ਗਏ। ਸਮੁੱਚੀ ਚੋਣ ਪ੍ਰਕਿਰਿਆ ਸਹਿਕਾਰੀ ਸਭਾਵਾਂ ਦੇ ਤਿੰਨ ਮੈਂਬਰੀ ਨਿਰੀਖਕਾਂ ਗੁਰਤੇਜ ਸਿੰਘ, ਸਰਬਜੋਤ ਸਿੰਘ ਤੇ ਨਾਗੇਸ਼ ਤਿਵਾੜੀ ਦੀ ਦੇਖ ਰੇਖ ਹੋਈ ਤੇ ਇਸ ਦੌਰਾਨ ਉਪਰੋਕਤ 7 ਮੈਂਬਰਾਂ ਤੋਂ ਇਲਾਵਾ ਬਾਕੀ 4 ਮੈਂਬਰਾਂ ਦੀ ਚੋਣ ਕਾਂਗਰਸ ਤੇ ਹੋਰਨਾਂ ਪਾਰਟੀਆਂ ’ਚੋਂ ਕੀਤੀ ਗਈ। ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਤੇ ਵਿਧਾਇਕ ਇਯਾਲੀ ਨਾਲ ਲੰਮੇ ਸਮੇਂ ਤੋਂ ਜੁੜੇ ਹੋਏ ਚੁਣੇ ਗਏ ਮੈਂਬਰਾਂ ਵਿਚ ਮਾ. ਗੁਰਦੀਪ ਸਿੰਘ ਦਿਓਲ, ਗੁਰਮੇਲ ਸਿੰਘ ਦਿਓਲ, ਸੁਰਿੰਦਰਪਾਲ ਕੌਰ ਦਿਓਲ (ਪਤਨੀ ਸ: ਪਿਆਰਾ ਸਿੰਘ ਦਿਓਲ), ਸਿਮਰਪ੍ਰੀਤ ਕੌਰ ਪਤਨੀ ਸੁਖਰਾਜ ਸਿੰਘ ਦਿਓਲ, ਅਵਤਾਰ ਸਿੰਘ ਭੱਟੀ ਤੇ ਗੁਰਪ੍ਰੀਤ ਸਿੰਘ ਕਾਲਾ ਆਦਿ ਦਾ ਬਾਬਾ ਜਰਨੈਲ ਸਿੰਘ ਵਲੋਂ ਸਿਰੋਪਾਓ ਭੇਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਚੋਣ ਨਾਲ ਸਭਾ ਵਿਚ ਵਿਧਾਇਕ ਇਯਾਲੀ ਸਮਰਥਕਾਂ ਦਾ ਬਹੁਮਤ ਕਾਇਮ ਹੋ ਗਿਆ ਹੈ। ਸੀਨੀਅਰ ਆਗੂ ਮਾ. ਗੁਰਦੀਪ ਸਿੰਘ ਦਿਓਲ ਨੇ ਇਸ ਮੌਕੇ ਚੋਣ ਪ੍ਰਕਿਰਿਆ ਵਿਚ ਸਹਿਯੋਗ ਦੇਣ ਵਾਲੇ ਸਾਰੇ ਸੱਜਣਾਂ ਤੇ ਕਿਸਾਨ ਭਰਾਵਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਹਿਕਾਰੀ ਸਭਾ ਨੂੰ ਹੋਰ ਬੁਲੰਦੀਆਂ ’ਤੇ ਲਿਜਾਣ ਲਈ ਪੂਰੀ ਇਮਾਨਦਾਰੀ, ਤਨਦੇਹੀ ਤੇ ਸਾਂਝੀ ਸੋਚ ਨਾਲ ਕੰਮ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਪੰਜਾਬ ਦੀ ਖੇਤੀਬਾੜੀ ਅਤੇ ਪੇਂਡੂ ਆਰਥਿਕਤਾ ਵਿਚ ਅਹਿਮ ਰੋਲ ਨਿਭਾ ਰਹੀਆਂ ਹਨ ਤੇ ਸਾਡੀ ਸਭਾ ਕਿਸਾਨ ਭਰਾਵਾਂ ਨੂੰ ਖੇਤੀਬਾੜੀ ਲਈ ਅਧੁਨਿਕ ਲੋੜੀਂਦੇ ਸੰਦ, ਖਾਦ, ਬੀਜ, ਕੀਟਨਾਸ਼ਕ ਤੇ ਹੋਰ ਸਮੱਗਰੀ ਮੁਹੱਈਆ ਕਰਵਾਉਣ ਦੇ ਨਾਲ ਨਾਲ ਕਿਸਾਨਾਂ ਨੂੰ ਲੋੜ ਅਨੁਸਾਰ ਕਰਜ਼ਾ ਮੁਹੱਈਆ ਕਰਵਾਉੇਣ ਵਿਚ ਵੀ ਕੋਈ ਦਿੱਕਤ ਨਹੀਂ ਆਉਣ ਦੇਵੇਗੀ। ਮਾ. ਗੁਰਦੀਪ ਸਿੰਘ ਦਿਓਲ ਨੇ ਇਹ ਵੀ ਕਿਹਾ ਕਿ ਸਭਾ ਦੇ ਕੰਮਕਾਜ ਵਿਚ ਪਾਰਦਰਸ਼ਤਾ, ਆਰਥਿਕ ਤੌਰ ’ਤੇ ਹੋਰ ਮਜ਼ਬੂਤੀ ਪ੍ਰਦਾਨ ਕਰਨਾ ਉਨ੍ਹਾਂ ਦੀ ਮੁੱਖ ਤਰਜੀਹ ਹੋਵੇਗੀ ਤੇ ਇਸ ਤੋਂ ਇਲਾਵਾ ਕਿਸਾਨ ਭਰਾਵਾਂ ਨੂੰ ਦਰਪੇਸ਼ ਆਉਣ ਵਾਲੀਆਂ ਮੁਸ਼ਕਿਲਾਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨ ਸਮੇਤ ਸਰਕਾਰੀ ਸਹੂਲਤਾਂ, ਸਬਸਿਡੀਆਂ ਆ ਦਿ ਦਾ ਪੂਰਨ ਲਾਭ ਕਿਸਾਨਾਂ ਨੂੰ ਮਿਲਣਾ ਯਕੀਨੀ ਬਣਾਇਆ ਜਾਵੇਗਾ। ਇਸ ਮੌਕੇ ਪ੍ਰਧਾਨ ਪਿਆਰਾ ਸਿੰਘ ਦਿਓਲ, ਪ੍ਰੇਮ ਸਿੰਘ ਦਿਓਲ, ਮਾ. ਹਰਜਿੰਦਰਪਾਲ ਸਿੰਘ, ਪ੍ਰੇਮਜੀਤ ਸਿੰਘ ਰਾਜੂ, ਸੁਖਰਾਜ ਸਿੰਘ ਦਿਓਲ, ਹਰਦੀਪ ਸਿੰਘ ਦਿਓਲ, ਗੁਰਪ੍ਰੀਤ ਸਿੰਘ ਸੇਲਜ਼ਮੈਨ, ਸੈਕਟਰੀ ਗੁਰਪ੍ਰੀਤ ਸਿੰਘ, ਰਛਪਾਲ ਸਿੰਘ ਦਿਓਲ, ਜਸਵਿੰਦਰ ਸਿੰਘ ਲਵਲੀ, ਜਸਪ੍ਰੀਤ ਸਿੰਘ ਜੱਸਾ, ਗੁਰਮੁਖ ਸਿੰਘ ਆਦਿ ਸਮੇਤ ਹੋਰ ਹਾਜ਼ਰ ਸਨ।