‘ਆਪ’ ਆਗੂ ਜਰਨੈਲ ਸਿੰਘ ਬਰਾੜ ਨਹੀਂਂ ਰਹੇ
ਹਠੂਰ, 30 ਅਗਸਤ (ਜਸਵਿੰਦਰ ਸਿੰਘ ਛਿੰਦਾ)- ਆਮ ਆਦਮੀ ਪਾਰਟੀ ਦੇ ਪਿੰਡ ਲੱਖਾ ਤੋਂ ਪ੍ਰਮੁੱਖ ਆਗੂ ਅਤੇ ਬਰਾੜ ਮਿੰਨੀ ਬੱਸ ਸਰਵਿਸ ਦੇ ਮਾਲਕ ਜਰਨੈਲ ਸਿੰਘ ਬਰਾੜ (60) ਨਹੀਂ ਰਹੇ, ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੱਖਾ ਵਿਖੇ ਪਿਛਲੇ ਦਿਨੀਂ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਬਰਾੜ ਪਹਿਲਾਂ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਰਹੇ ਅਤੇ ਫਿਰ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਸਨ।
ਜ
ਜਰਨੈਲ ਸਿੰਘ ਬਰਾੜ
31-08-2026
ਹਠੂਰ, 30 ਅਗਸਤ (ਜਸਵਿੰਦਰ ਸਿੰਘ ਛਿੰਦਾ)- ਆਮ ਆਦਮੀ ਪਾਰਟੀ ਦੇ ਪਿੰਡ ਲੱਖਾ ਤੋਂ ਪ੍ਰਮੁੱਖ ਆਗੂ ਅਤੇ ਬਰਾੜ ਮਿੰਨੀ ਬੱਸ ਸਰਵਿਸ ਦੇ ਮਾਲਕ ਜਰਨੈਲ ਸਿੰਘ ਬਰਾੜ (60) ਨਹੀਂ ਰਹੇ, ਦਾ ਅੰਤਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੱਖਾ ਵਿਖੇ ਪਿਛਲੇ ਦਿਨੀਂ ਕਰ ਦਿੱਤਾ ਗਿਆ ਸੀ। ਜ਼ਿਕਰਯੋਗ ਹੈ ਕਿ ਜਰਨੈਲ ਸਿੰਘ ਬਰਾੜ ਪਹਿਲਾਂ ਕਾਂਗਰਸ ਪਾਰਟੀ ਦੇ ਸਰਗਰਮ ਆਗੂ ਰਹੇ ਅਤੇ ਫਿਰ ਉਹ ਆਮ ਆਦਮੀ ਪਾਰਟੀ ਨਾਲ ਜੁੜ ਗਏ ਸਨ। ਉਨ੍ਹਾਂ ਦੀ ਇਹ ਬੇਵਕਤੀ ਮੌਤ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਹਲਕਾ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ, ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਦਲਿਤ ਵਿਕਾਸ ਬੋਰਡ ਦੇ ਚੇਅਰਮੈਨ ਵਿਜੇ ਦਾਨਵ ਉੱਚੇਚੇ ਤੌਰ ’ਤੇ ਉਨ੍ਹਾਂ ਦੇ ਸਪੁੱਤਰ ਹਰਦੀਪ ਸਿੰਘ ਬਰਾੜ, ਗੁਰਪ੍ਰੀਤ ਸਿੰਘ ਬਰਾੜ, ਪਿਤਾ ਬਲਦੇਵ ਸਿੰਘ ਅਤੇ ਭਰਾ ਨਿਰਮਲ ਸਿੰਘ ਜੇ. ਈ. ਨਾਲ ਹਮਦਰਦੀ ਦਾ ਪ੍ਰਗਟਾਵਾ ਕਰਨ ਲਈ ਉਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ। ਪਰਿਵਾਰ ਦੇ ਨਜ਼ਦੀਕੀ ਅੰਮ੍ਰਿਤਪਾਲ ਸਿੰਘ ਰੂਮੀ ਨੇ ਦੱਸਿਆ ਕਿ ਉਨ੍ਹਾਂ ਨਮਿੱਤ ਅੰਤਿਮ ਅਰਦਾਸ ਸਮਾਗਮ 2 ਸਤੰਬਰ ਨੂੰ ਪਿੰਡ ਲੱਖਾ ਵਿਖੇ ਹੋਵੇਗਾ।