25-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-08-2026

ਪੰਜਾਬੀ ਸਾਹਿਤ ਸਭਾ ਦੀ ਮਹੀਨਾਵਾਰ ਮੀਟਿੰਗ ਹੋਈ

ਮਾਛੀਵਾੜਾ ਸਾਹਿਬ/ਕੁਹਾੜਾ, 24 ਅਗਸਤ (ਮਨੋਜ ਕੁਮਾਰ, ਸੰਦੀਪ ਸਿੰਘ ਕੁਹਾੜਾ )-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋ ਰੋਡ ਨੇੜੇ ਅਕਾਲ ਬੁੰਗਾ ਵਿਖੇ ਸਭਾ ਦੇ ਸੇਵਾਦਾਰ ਗੁਰਸੇਵਕ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਆਰੰਭਤਾ ਵੇਲੇ ਉੱਘੇ ਲੇਖਕ ਪੱਤਰਕਾਰ ਸੰਘਰਸ਼ਸ਼ੀਲ ਯੋਧੇ ਧਰਮਪਾਲ ਉਪਾਸ਼ਕ ਦੇ ਸਦੀਵੀ ਵਿਛੋੜੇ ‘ਤੇ ਸਭਾ ਵਲੋਂ ਸ਼ੋਕ ਮਤਾ ਪਾਇਆ ਗਿਆ।

Ad Position 21
No active advertisement
ਅਜੀਤ ਡੈਸਕ 25-08-2026
ਮਾਛੀਵਾੜਾ ਸਾਹਿਬ/ਕੁਹਾੜਾ, 24 ਅਗਸਤ (ਮਨੋਜ ਕੁਮਾਰ, ਸੰਦੀਪ ਸਿੰਘ ਕੁਹਾੜਾ )-ਪੰਜਾਬੀ ਸਾਹਿਤ ਸਭਾ ਸ਼੍ਰੀ ਭੈਣੀ ਸਾਹਿਬ ਦੀ ਮਹੀਨਾਵਾਰ ਮੀਟਿੰਗ ਸ਼ਹੀਦ ਮਿੱਤ ਸਿੰਘ ਯਾਦਗਾਰੀ ਹਾਲ ਲਾਟੋ ਰੋਡ ਨੇੜੇ ਅਕਾਲ ਬੁੰਗਾ ਵਿਖੇ ਸਭਾ ਦੇ ਸੇਵਾਦਾਰ ਗੁਰਸੇਵਕ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਹੋਈ। ਮੀਟਿੰਗ ਦੀ ਆਰੰਭਤਾ ਵੇਲੇ ਉੱਘੇ ਲੇਖਕ ਪੱਤਰਕਾਰ ਸੰਘਰਸ਼ਸ਼ੀਲ ਯੋਧੇ ਧਰਮਪਾਲ ਉਪਾਸ਼ਕ ਦੇ ਸਦੀਵੀ ਵਿਛੋੜੇ ‘ਤੇ ਸਭਾ ਵਲੋਂ ਸ਼ੋਕ ਮਤਾ ਪਾਇਆ ਗਿਆ। ਉਪਰੰਤ ਗੁਰਸੇਵਕ ਸਿੰਘ ਢਿੱਲੋਂ ਨੇ ਆਖਿਆ ਕਿ ਸਾਹਿਤ ਸਭਾਵਾਂ ਸਾਡੇ ਕਾਲਜ ਤੇ ਯੂਨੀਵਰਸਿਟੀਆਂ ਹਨ। ਅਸੀਂ ਇਨ੍ਹਾਂ ਵਿਚੋਂ ਬਹੁਤ ਕੁੱਝ ਸਿੱਖ ਸਕਦੇ ਹਾਂ। ਸੱਚ ਲਿਖਣਾ ਸਾਡਾ ਫ਼ਰਜ਼ ਬਣਦਾ ਹੈ। ਉਨ੍ਹਾਂ ਸਮੂਹ ਲੇਖਕਾਂ ਨੂੰ ਆਉਣ ਵਾਲੇ ਸਮੇਂ ਵਿਚ ਇੱਕਜੁੱਟ ਹੋਣ ਵਾਸਤੇ ਆਖਿਆ। ਰਚਨਾਵਾਂ ਦੇ ਦੌਰ ਵਿਚ ਉੱਘੇ ਗ਼ਜ਼ਲਗੋ ਸਰਦਾਰ ਪੰਛੀ , ਅਮਰਜੀਤ ਕੌਰ ਮੋਰਿੰਡਾ, ਇੰਦਰਜੀਤ ਕੌਰ ਲੋਟੇ, ਬੁੱਧ ਸਿੰਘ ਨੀਲੋਂ , ਜ਼ੋਰਾਵਰ ਸਿੰਘ ਪੰਛੀ , ਮੀਤ ਪਾਣੀਪਤ , ਗੀਤਕਾਰ ਪੱਪੂ ਬਲਵੀਰ, ਹਰਬੰਸ ਸਿੰਘ ਰਾਏ , ਬਲਵੰਤ ਸਿੰਘ ਵਿਰਕ, ਮਨਜੀਤ ਸਿੰਘ ਰਾਗੀ, ਗੁਰਸੇਵਕ ਸਿੰਘ ਢਿੱਲੋਂ, ਜਸਵੀਰ ਸਿੰਘ ਝੱਜ, ਜਗਵੀਰ ਸਿੰਘ ਵਿਕੀ, ਜਗਦੇਵ ਮਕਸੂਦੜਾ ਆਦਿ ਨੇ ਆਪਣੀਆਂ ਰਚਨਾਵਾਂ ਪੇਸ਼ ਕੀਤੀਆਂ। ਪੜ੍ਹੀਆਂ ਸੁਣੀਆਂ ਰਚਨਾਵਾਂ ‘ਤੇ ਗੁਰਸੇਵਕ ਸਿੰਘ ਢਿੱਲੋਂ, ਬੁੱਧ ਸਿੰਘ ਨੀਲੋਂ, ਜਸਵੀਰ ਸਿੰਘ ਝੱਜ ਅਤੇ ਹਾਜ਼ਰ ਸਮੂਹ ਲੇਖਕਾਂ ਵਲੋਂ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਦੀ ਕਾਰਵਾਈ ਸਭਾ ਦੇ ਜਨਰਲ ਸਕੱਤਰ ਜਗਵੀਰ ਸਿੰਘ ਵਿਕੀ ਨੇ ਖ਼ੂਬਸੂਰਤ ਅੰਦਾਜ਼ ਵਿਚ ਚਲਾਈ। ਗੁਰਸੇਵਕ ਸਿੰਘ ਢਿੱਲੋਂ ਨੇ ਦੂਰੋਂ ਨੇੜਿਓ ਆਏ ਹੋਏ ਸ਼ਾਇਰਾਂ ਦਾ ਧੰਨਵਾਦ ਕੀਤਾ। 24 ਖੰਨਾ23 ਸਾਹਿਤ ਸਭਾ ਦੀ ਮੀਟਿੰਗ ਦੌਰਾਨ ਇਕੱਤਰ ਸਾਹਿੱਤਕਾਰ। ਤਸਵੀਰ : ਮਨੋਜ ਕੁਮਾਰ
Ad Position 22
No active advertisement
ਪਿਛਲੀ ਖ਼ਬਰ ਵਿਦਿਆਰਥਣਾਂ ਨੇ ਸਕੂਲ ਦੀ ਨਵੀਂ ਇਮਾਰਤ ਦੀ ਰੱਖੀ ਨੀਂਹ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਸਰਕਾਰ ਸੂਬੇ ’ਚ ਬੁਰੀ ਤਰ੍ਹਾਂ ਨਾਲ ਫੇਲ੍ਹ ਸਾਬਿਤ ਹੋਈ-ਸਿੰਮਕ, ਝੱਮਟ, ਮਲਕਪੁਰ
Ad Position 24