15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸਮਾਜਵਾਦੀ ਪਾਰਟੀ ਪੰਜਾਬ ਵਿਧਾਨ ਸਭਾ ਦੀਆਂ ਸਾਰੀਆਂ ਸੀਟਾਂ ’ਤੇ ਇਕੱਲਿਆਂ ਚੋਣ ਲੜੇਗੀ- ਡਾ. ਬਲੱਗਣ

ਸਮਰਾਲਾ,15 ਨਵੰਬਰ (ਗੋਪਾਲ ਸੋਫਤ)-ਸਮਾਜਵਾਦੀ ਪਾਰਟੀ ਨੇ ਐਤਕੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕੱਲਿਆਂ ਹੀ 117 ਹਲਕਿਆਂ ਵਿਚ ਹੀ ਚੋਣ ਲੜਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਸਮਾਜਵਾਦੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾ.

Ad Position 21
No active advertisement
ਸਮਰਾਲਾ ਵਿਚ ਪੱਤਰਕਾਰਾਂ ਨੂੰ ਸੰਬੋਧਨ ਕਰਦੇ ਹੋਏ ਸਮਾਜਵਾਦੀ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਸੋਹਨ ਲਾਲ ਬਲੱਗਣ ਅਤੇ ਹੋਰ ਅਹੁਦੇਦਾਰ। ਤਸਵੀਰ : ਗੋਪਾਲ ਸੋਫਤ 16-11-2026
ਸਮਰਾਲਾ,15 ਨਵੰਬਰ (ਗੋਪਾਲ ਸੋਫਤ)-ਸਮਾਜਵਾਦੀ ਪਾਰਟੀ ਨੇ ਐਤਕੀਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਕੱਲਿਆਂ ਹੀ 117 ਹਲਕਿਆਂ ਵਿਚ ਹੀ ਚੋਣ ਲੜਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਇਕ ਪ੍ਰੈੱਸ ਕਾਨਫ਼ਰੰਸ ਵਿਚ ਸਮਾਜਵਾਦੀ ਪਾਰਟੀ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸੋਹਨ ਲਾਲ ਬਲੱਗਣ ਨੇ ਇਹ ਐਲਾਨ ਕਰਦਿਆਂ ਕਿਹਾ ਕਿ ਪਾਰਟੀ ਵਲੋਂ ਉਨ੍ਹਾਂ ਨੂੰ ਵੀ ਅਗਲੇ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਗਿਆ ਹੈ। ਪਿਛਲੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨਾਲ ਚੋਣ ਸਮਝੌਤਾ ਸਿਰੇ ਨਾ ਚੜ੍ਹਨ ਕਾਰਨ ਸਮਰਾਲਾ ਤੋਂ ਹੀ ਸੰਯੁਕਤ ਕਿਸਾਨ ਮੋਰਚੇ ਦੇ ਉਮੀਦਵਾਰ ਬਲਵੀਰ ਸਿੰਘ ਰਾਜੇਵਾਲ ਮੁੱਖ ਮੰਤਰੀ ਦਾ ਚਿਹਰਾ ਐਲਾਨੇ ਗਏ ਸਨ। ਡਾ. ਬਲੱਗਣ ਨੇ ਕਿਹਾ ਕਿ ਉਨ੍ਹਾਂ ਦੇ ਉਮੀਦਵਾਰਾਂ ਦਾ ਮੁਕਾਬਲਾ ਆਮ ਆਦਮੀ ਪਾਰਟੀ ਅਕਾਲੀ ਦਲ ਅਤੇ ਕਾਂਗਰਸ ਨਾਲ ਹੈ, ਪਰ ਮੁੱਖ ਮੁਕਾਬਲਾ ਸੱਤਾਧਾਰੀ ਆਮ ਆਦਮੀ ਪਾਰਟੀ ਨਾਲ ਹੈ। ਉਨ੍ਹਾਂ ਨੇ ਆਪਣੀ ਪਾਰਟੀ ਦੀ ਨੀਤੀ ਦੱਸਦਿਆਂ ਕਿਹਾ ਕਿ ਸਮਾਜਵਾਦੀ ਪਾਰਟੀ ਦੀ ਮੁੱਖ ਨੀਤੀ ਪਿਛੜੇ, ਆਦਿ ਵਾਸੀ ਤੇ ਐੱਸ. ਸੀ. ਭਾਈਚਾਰੇ ਦੀ ਤਰੱਕੀ ਨਾਲ ਉਨ੍ਹਾਂ ਸਾਰੇ ਵਰਗਾਂ ਨੂੰ ਆਰਥਿਕ ਬਰਾਬਰੀ ਤੇ ਲੈ ਕੇ ਆਉਣਾ ਹੈ ਜਿਹੜੇ ਹੁਣ ਸਰਕਾਰ ਦੀਆਂ ਨੀਤੀਆਂ ਕਾਰਨ ਪੀੜਤ ਹਨ। ਸਮਾਜਵਾਦ ਦੀ ਪਾਰਟੀ ਹਰ ਵਰਗ ਦੇ ਬੇਰੁਜ਼ਗਾਰ, ਸਮਾਜਿਕ ਅਤੇ ਆਰਥਿਕ ਪੀੜਤਾਂ ਨੂੰ ਆਪਣਾ ਪਰਿਵਾਰ ਸਮਝ ਮੌਜੂਦਾ ਲੋਕ ਵਿਰੋਧੀ ਸਿਸਟਮ ਨੂੰ ਬਦਲਣ ਲਈ ਚੋਣ ਲੜਨ ਜਾਂ ਰਹੀ ਹੈ। ਮੌਜੂਦਾ ਚਲ ਰਹੀਆਂ ਲੋਕ ਭਲਾਈ ਸਕੀਮਾਂ ਨੂੰ ਹੁਣ ਨਾਲੋਂ ਵੀ ਵਧਾਉਣ ਦੀ ਹਾਮੀ ਭਰਦੇ ਹੋਏ ਉਨ੍ਹਾਂ ਕਿਹਾ ਕਿ ਸਰਕਾਰ ਦਾ ਫ਼ਰਜ਼ ਹੁੰਦਾ ਹੈ ਕਿ ਉਹ ਲੋਕਾਂ ਦੀਆਂ ਭਲਾਈ ਲਈ ਸਕੀਮਾਂ ਦੇ ਨਾਲ ਨਾਲ 8 ਦੌਰ ਦੇ ਕਮਜ਼ੋਰ ਵਰਗਾਂ ਲਈ ਵੱਧ ਕੋਟਾ ਨਿਸ਼ਚਿਤ ਕਰਨਾ ਸਰਕਾਰ ਦੀ ਪਹਿਲੀ ਜ਼ਿੰਮੇਵਾਰੀ ਹੋਵੇਗੀ। ਨਸ਼ਿਆਂ ਦੇ ਖ਼ਾਤਮੇ ਸਬੰਧੀ ਮੌਜੂਦਾ ਸਰਕਾਰ ਦੇ ਪ੍ਰਚਾਰ ਨੂੰ ਰੱਦ ਕਰਦਿਆਂ ਉਨ੍ਹਾਂ ਕਿਹਾ ਕਿ ਅੱਜ ਸਥਿਤੀ ਇਹ ਹੈ ਕਿ ਫ਼ੋਨ ਕਾਲ ਨਾਲ ਹੀ ਨਸ਼ਾ ਘਰਾਂ ਵਿਚ ਡਿਲੀਵਰ ਹੋ ਰਿਹਾ ਹੈ ਅਤੇ ਸਰਕਾਰੀ ਸ਼ਹਿ ਸਦਕਾ ਰੋਕਣ ਵਾਲਿਆਂ ਮੌਤ ਦੇ ਘਾਟ ਉਤਾਰ ਦਿੱਤਾ ਜਾਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦੋਰਾਹਾ ਸਹਿਕਾਰੀ ਸਭਾ ’ਤੇ ਸਹਿਕਾਰਤਾ ਵਿਭਾਗ ਦੀ ਵੱਡੀ ਕਾਰਵਾਈ, ਪ੍ਰਬੰਧਕ ਕਮੇਟੀ ਭੰਗ ਪ੍ਰਸ਼ਾਸਕ ਸਾਬਰ ਅਲੀ ਨੇ ਸੰਭਾਲਿਆ... ਅਗਲੀ ਖ਼ਬਰ ਸੈਕਰਡ ਹਾਰਟ ਕਾਨਵੈਂਟ ਸਕੂਲ ਵਿਖੇ ਸਲਾਨਾ ਸਮਾਗਮ ਕਰਵਾਇਅਾ
Ad Position 24