15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-11-2026

ਸ਼ਿਆਮ ਬਾਬਾ ਦੀ ਨਿਸ਼ਾਨ ਯਾਤਰਾ ਦੀ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਰਵਾਈ ਸ਼ੁਰੂਆਤ

ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)- ਖਾਟੂ ਧਾਮ ਵੈੱਲਫੇਅਰ ਸੋਸਾਇਟੀ ਖੰਨਾ ਵੱਲੋਂ ਸ਼ਿਆਮ ਬਾਬਾ ਦੇ ਪਾਵਨ ਜਨਮ ਉਤਸਵ ਦੇ ਸਬੰਧ ਵਿਚ ਅੱਜ ਸ਼ਹਿਰ ਵਿਚ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਸ੍ਰੀ ਵਿਸ਼ਵਨਾਥ ਮੰਦਰ, ਨਵੀਂ ਆਬਾਦੀ ਤੋਂ ਸਵੇਰੇ 9 ਵਜੇ ਸ਼ੁਰੂ ਹੋਈ ਇਸ ਨਿਸ਼ਾਨ ਯਾਤਰਾ ਵਿੱਚ ਸ਼ਿਆਮ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ।

Ad Position 21
No active advertisement
* ਖਾਟੂ ਧਾਮ ਵੈਲਫੇਅਰ ਸੋਸਾਇਟੀ ਵੱਲੋਂ ਸ਼ਿਆਮ ਬਾਬਾ ਦੇ ਜਨਮ ਉਤਸਵ ਮੌਕੇ ਕੱਢੀ ਗਈ ਵਿਸ਼ਾਲ ਨਿਸ਼ਾਨ 16-11-2026
ਖੰਨਾ, 15 ਨਵੰਬਰ (ਹਰਜਿੰਦਰ ਸਿੰਘ ਲਾਲ)- ਖਾਟੂ ਧਾਮ ਵੈੱਲਫੇਅਰ ਸੋਸਾਇਟੀ ਖੰਨਾ ਵੱਲੋਂ ਸ਼ਿਆਮ ਬਾਬਾ ਦੇ ਪਾਵਨ ਜਨਮ ਉਤਸਵ ਦੇ ਸਬੰਧ ਵਿਚ ਅੱਜ ਸ਼ਹਿਰ ਵਿਚ ਵਿਸ਼ਾਲ ਨਿਸ਼ਾਨ ਯਾਤਰਾ ਦਾ ਆਯੋਜਨ ਕੀਤਾ ਗਿਆ। ਸ੍ਰੀ ਵਿਸ਼ਵਨਾਥ ਮੰਦਰ, ਨਵੀਂ ਆਬਾਦੀ ਤੋਂ ਸਵੇਰੇ 9 ਵਜੇ ਸ਼ੁਰੂ ਹੋਈ ਇਸ ਨਿਸ਼ਾਨ ਯਾਤਰਾ ਵਿੱਚ ਸ਼ਿਆਮ ਪ੍ਰੇਮੀਆਂ ਦਾ ਭਾਰੀ ਉਤਸ਼ਾਹ ਅਤੇ ਸ਼ਰਧਾ ਦੇਖਣ ਨੂੰ ਮਿਲੀ। ਪੂਰਾ ਸ਼ਹਿਰ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਗੂੰਜ ਉੱਠਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪਹੁੰਚੇ ਕੈਬਨਿਟ ਮੰਤਰੀ ਅਤੇ ਵਿਧਾਨ ਸਭਾ ਹਲਕਾ ਖੰਨਾ ਦੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਨੇ ਸ੍ਰੀ ਵਿਸ਼ਵਨਾਥ ਮੰਦਰ ਵਿਖੇ ਪਹੁੰਚ ਕੇ ਪਵਿੱਤਰ ਨਿਸ਼ਾਨਾਂ ਦੀ ਵਿਧੀ - ਵਿਧਾਨ ਨਾਲ ਪੂਜਾ-ਅਰਚਨਾ ਕੀਤੀ ਅਤੇ ਨਿਸ਼ਾਨ ਯਾਤਰਾ ਨੂੰ ਰਵਾਨਾ ਕੀਤਾ। ਇਸ ਦੌਰਾਨ ਮੰਤਰੀ ਸੌਂਦ ਨੇ ਖੁਦ ਵੀ ਸ਼ਰਧਾ ਭਾਵਨਾ ਨਾਲ ਨਿਸ਼ਾਨ ਚੁੱਕਿਆ ਅਤੇ ਸ੍ਰੀ ਵਿਸ਼ਵਨਾਥ ਮੰਦਰ ਤੋਂ ਰੇਲਵੇ ਰੋਡ ਚੌਕ ਤੱਕ ਪੈਦਲ ਯਾਤਰਾ ਵਿੱਚ ਸ਼ਮੂਲੀਅਤ ਕਰਕੇ ਆਪਣੀ ਆਸਥਾ ਪ੍ਰਗਟਾਈ। ਨਿਸ਼ਾਨ ਯਾਤਰਾ ਨਵੀਂ ਆਬਾਦੀ ਤੋਂ ਸ਼ੁਰੂ ਹੋ ਕੇ ਰੇਲਵੇ ਰੋਡ, ਲਲਹੇੜੀ ਰੋਡ ਚੌਕ, ਸਮਰਾਲਾ ਰੋਡ ਸਥਿਤ ਖਾਟੂ ਧਾਮ ਚੌਕ ਤੋਂ ਹੁੰਦੀ ਹੋਈ ਖਾਟੂ ਧਾਮ ਵਿਖੇ ਪਹੁੰਚੀ। ਰਸਤੇ ਭਰ ਸ਼ਰਧਾਲੂਆਂ ਵੱਲੋਂ ਸ਼ਿਆਮ ਬਾਬਾ ਦੇ ਜੈਕਾਰਿਆਂ ਨਾਲ ਮਾਹੌਲ ਨੂੰ ਭਗਤੀਮਈ ਬਣਾਈ ਰੱਖਿਆ ਗਿਆ। ਇਸ ਮੌਕੇ ਸੋਸਾਇਟੀ ਦੇ ਅਹੁਦੇਦਾਰਾਂ ਅਤੇ ਮੈਂਬਰਾਂ ਵੱਲੋਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਸਮੇਤ ਆਮ ਆਦਮੀ ਪਾਰਟੀ ਦੀ ਸਮੁੱਚੀ ਸੀਨੀਅਰ ਲੀਡਰਸ਼ਿਪ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਖਾਟੂ ਧਾਮ ਵੈਲਫੇਅਰ ਸੋਸਾਇਟੀ ਦੇ ਸਮੂਹ ਪਤਵੰਤੇ ਮੈਂਬਰ ਮੌਜੂਦ ਰਹੇ। ਸ਼ਰਧਾਲੂਆਂ ਦੀ ਭਾਰੀ ਸ਼ਮੂਲੀਅਤ ਨੇ ਇਸ ਸਮਾਗਮ ਨੂੰ ਸ਼ਾਨਦਾਰ ਅਤੇ ਯਾਦਗਾਰ ਬਣਾ ਦਿੱਤਾ। ਧਾਰਮਿਕ ਆਸਥਾ, ਭਗਤੀ ਅਤੇ ਉਤਸ਼ਾਹ ਨਾਲ ਭਰਪੂਰ ਇਸ ਨਿਸ਼ਾਨ ਯਾਤਰਾ ਨੇ ਖੰਨਾ ਸ਼ਹਿਰ ਵਿੱਚ ਸ਼ਿਆਮ ਭਗਤੀ ਦੀ ਅਨੋਖੀ ਛਟਾ ਬਿਖੇਰ ਦਿੱਤੀ।
Ad Position 22
No active advertisement
ਪਿਛਲੀ ਖ਼ਬਰ ਪੰਜਾਬ ਯੂਨੀਵਰਸਿਟੀ ਅੰਤਰ-ਜ਼ੋਨਲ ਯੁਵਕ ਤੇ ਵਿਰਾਸਤੀ ਮੇਲਾ-2026 ’ਚ ਏ. ਐਸ. ਕਾਲਜ ਖੰਨਾ ਦਾ ਸ਼ਾਨਦਾਰ ਪ੍ਰਦਰਸ਼ਨ ਅਗਲੀ ਖ਼ਬਰ ਡੇਹਲੋਂ ਬਾਈਪਾਸ ਚੌਂਕ ਵਿਖੇ ਨਿਹੰਗ ਸਿੰਘ ਜਥੇਬੰਦੀ ਸਮੇਤ ਨੰਗਲ ਨਿਵਾਸੀਆਂ ਵਲੋਂ ਰੋਸ ਧਰਨਾ
Ad Position 24