20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਮਲੌਦ ’ਚ ਔਰਤਾਂ ਵਲੋਂ ਸਾਂਝੇ ਤੌਰ ’ਤੇ ਤੀਆਂ ਦਾ ਤਿਉਹਾਰ ਮਨਾਇਆ

ਮਲੌਦ, 19 ਅਗਸਤ (ਸਹਾਰਨ ਮਾਜਰਾ)- ਮਲੌਦ ਦੇ ਵਾਰਡ ਨੰਬਰ 3 ਤੇ 4 ਦੀਆਂ ਔਰਤਾਂ ਵਲੋਂ ਸਾਂਝੇ ਤੌਰ ’ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਦਾ ਪ੍ਰਬੰਧ ਵੂਮੈਨ ਐਂਡ ਚਾਈਲਡ ਵੈਲਫੇਅਰ ਗਰੁੱਪ ਮਲੌਦ ਵਲੋਂ ਕੀਤਾ ਗਿਆ। ਇਸ ਸਭਿਆਚਾਰਕ ਸਮਾਗਮ ਦੌਰਾਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ।

Ad Position 21
No active advertisement
ਅਜੀਤ ਡੈਸਕ 20-08-2026
ਮਲੌਦ, 19 ਅਗਸਤ (ਸਹਾਰਨ ਮਾਜਰਾ)- ਮਲੌਦ ਦੇ ਵਾਰਡ ਨੰਬਰ 3 ਤੇ 4 ਦੀਆਂ ਔਰਤਾਂ ਵਲੋਂ ਸਾਂਝੇ ਤੌਰ ’ਤੇ ਤੀਆਂ ਦਾ ਤਿਉਹਾਰ ਮਨਾਇਆ ਗਿਆ ਜਿਸ ਦਾ ਪ੍ਰਬੰਧ ਵੂਮੈਨ ਐਂਡ ਚਾਈਲਡ ਵੈਲਫੇਅਰ ਗਰੁੱਪ ਮਲੌਦ ਵਲੋਂ ਕੀਤਾ ਗਿਆ। ਇਸ ਸਭਿਆਚਾਰਕ ਸਮਾਗਮ ਦੌਰਾਨ ਨਗਰ ਪੰਚਾਇਤ ਮਲੌਦ ਦੇ ਪ੍ਰਧਾਨ ਸੋਨੀਆ ਗੋਇਲ ਮੁੱਖ ਮਹਿਮਾਨ ਵਜੋਂ ਪੁੱਜੇ। ਜਿਸ ਵਿੱਚ ਸਟੇਜੀ ਕਾਰਵਾਈ ਅੰਜੂ ਬਗਈ, ਐਂਕਰਿੰਗ ਮਿਸ ਕਰਮਜੀਤ ਕੌਰ ਤੇ ਤਨਮਨਪ੍ਰੀਤ ਕੌਰ ਨੇ ਬਾਖ਼ੂਬੀ ਨਿਭਾਈ। ਇਸ ਮੌਕੇ ਪ੍ਰਧਾਨ ਸੋਨੀਆ ਗੋਇਲ ਨੇ ਤੀਆਂ ਤੀਜ ਦੀਆਂ ਮੁਬਾਰਕਾਂ ਦਿੰਦਿਆਂ ਕਿਹਾ ਕਿ ਸਮੇਂ ਦੇ ਬਦਲਦੇ ਦੌਰ ਵਿੱਚ ਭਾਵੇਂ ਇਹ ਤਿਉਹਾਰ ਅੱਜ ਕਾਫ਼ੀ ਬਦਲ ਚੁੱਕਾ ਹੈ ਪ੍ਰੰਤੂ ਅਜੇ ਵੀ ਸਾਡੇ ਸਮਾਜ ਵਿੱਚ ਇਸ ਤਿਉਹਾਰ ਨੂੰ ਆਪਣੇ ਸਮੇਂ ਦੀ ਤਰਜ਼ ਅਨੁਸਾਰ ਪੂਰੀ ਧੂਮ ਧਾਮ ਨਾਲ ਮਨਾਇਆ ਜਾ ਰਿਹਾ ਹੈ। ਜਿਸ ਵਿੱਚ ਖ਼ਾਸ ਤੌਰ ਤੇ ਔਰਤ ਵਰਗ ਦਾ ਆਪਸੀ ਪਿਆਰ ਸਤਿਕਾਰ ਵਧਦਾ ਹੈ। ਇਸ ਮੌਕੇ ਵੈਲਫੇਅਰ ਗਰੁੱਪ ਦੇ ਮੈਂਬਰ ਡਾ. ਨਿਸ਼ੀ ਗੇਰਾ, ਅੰਜੂ ਬਗਈ, ਨੀਰਜ ਸਰਮਾ, ਮਨਪ੍ਰੀਤ ਕੌਰ, ਜੂਹੀ ਮਲਹੋਤਰਾ, ਸੁਮਨ ਗੋਇਲ , ਜਸਵਿੰਦਰ ਕੌਰ ਖਾਲਸਾ ਵਲੋਂ ਸਾਂਝੇ ਤੌਰ ’ਤੇ ਮੁੱਖ ਮਹਿਮਾਨ ਸ਼੍ਰੀਮਤੀ ਸੋਨੀਆ ਗੋਇਲ ਪ੍ਰਧਾਨ ਨਗਰ ਪੰਚਾਇਤ ਮਲੌਦ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਡਾਕਟਰ ਜਸਪ੍ਰੀਤ ਕੌਰ ਬੜਿੰਗ ਮਾਲੇਰਕੋਟਲਾ ਨੇ ਵੀ ਸਮੂਲੀਅਤ ਕੀਤੀ। ਪ੍ਰਧਾਨ ਸੋਨੀਆ ਗੋਇਲ ਨੇ ਮਿਸ ਤੀਜ ਤੇ ਮਿਸਿਜ਼ ਤੀਜ ਨੂੰ ਤੇ ਹੋਰ ਮੁਕਾਬਲੇ ਜਿੱਤਣ ਤੇ ਵਾਲੀਆਂ ਔਰਤਾਂ ਤੇ ਬੱਚਿਆਂ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ।
Ad Position 22
No active advertisement
ਪਿਛਲੀ ਖ਼ਬਰ ਹਾਈ ਕੋਰਟ ਦੇ ਫੈਸਲੇ ਨੇ ਪ੍ਰੋਫੈਸਰ ਕਾਲੋਨੀ ਦੇ ਵਿਕਾਸ ਦਾ ਰਾਹ ਸਾਫ਼ ਕੀਤਾ - ਕੌਂਸਲ ਪ੍ਰਧਾਨ ਪਾਠਕ, ਗੁਪਤਾ ਅਗਲੀ ਖ਼ਬਰ ਝਾੜ ਸਾਹਿਬ ਕਾਲਜ ਵਿਖੇ ਤੀਆਂ ਦਾ ਤਿਉਹਾਰ ਮਨਾਇਆ
Ad Position 24