ਕਣਕ ਚੋਰੀ ਕਰਨ ਦੇ ਮਾਮਲੇ ਵਿਚ 2 ਖ਼ਿਲਾਫ਼ ਮਾਮਲਾ ਦਰਜ, ਇੱਕ ਗ੍ਰਿਫ਼ਤਾਰ
ਮਾਛੀਵਾੜਾ ਸਾਹਿਬ, 19 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਸਰਕਾਰੀ ਗੁਦਾਮਾਂ ‘ਚੋਂ ਕਣਕ ਚੋਰੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਮੰਗਲ ਸਾਹਨੀ, ਧਰਮਿੰਦਰ ਸਾਹਨੀ ਵਾਸੀ ਮਾਛੀਵਾੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਸਰਕਾਰੀ ਗੁਦਾਮਾਂ ਦੇ ਕਸਟੋਡੀਅਨ ਬਰਾਂਚ ਵਿਚ ਤਾਇਨਾਤ ਹੈ ਜਿਸ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦੀ ਹੈ।
ਮਾਛੀਵਾੜਾ ਸਾਹਿਬ, 19 ਅਗਸਤ (ਰਾਜਦੀਪ ਸਿੰਘ ਅਲਬੇਲਾ)-ਸਥਾਨਕ ਪੁਲਿਸ ਵਲੋਂ ਸਰਕਾਰੀ ਗੁਦਾਮਾਂ ‘ਚੋਂ ਕਣਕ ਚੋਰੀ ਕਰਨ ਦੇ ਮਾਮਲੇ ਵਿਚ 2 ਵਿਅਕਤੀਆਂ ਮੰਗਲ ਸਾਹਨੀ, ਧਰਮਿੰਦਰ ਸਾਹਨੀ ਵਾਸੀ ਮਾਛੀਵਾੜਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ। ਥਾਣਾ ਮੁਖੀ ਚਰਨਜੀਤ ਸਿੰਘ ਨੇ ਦੱਸਿਆ ਕਿ ਰਾਜਵਿੰਦਰ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਸਰਕਾਰੀ ਗੁਦਾਮਾਂ ਦੇ ਕਸਟੋਡੀਅਨ ਬਰਾਂਚ ਵਿਚ ਤਾਇਨਾਤ ਹੈ ਜਿਸ ਦੀ ਡਿਊਟੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੁੰਦੀ ਹੈ। ਅੱਜ ਸਵੇਰੇ ਜਦੋਂ ਉਹ ਡਿਊਟੀ ‘ਤੇ ਆਇਆ ਤਾਂ ਉਸ ਨੇ ਦੇਖਿਆ ਕਿ ਗੋਦਾਮ ਨੰਬਰ 4 ਦੇ ਚੱਕਰ ਨੰਬਰ 1 ਵਿਚ ਕਣਕ ਦੀ ਥੈਲਿਆਂ ਦੀ ਗਿਣਤੀ ਘੱਟ ਲੱਗ ਰਹੀ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ 6 ਕਣਕ ਦੇ ਥੈਲੇ ਘੱਟ ਹਨ। ਜਦੋਂ ਇਸ ਸਬੰਧੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਮੰਗਲ ਸਾਹਨੀ ਤੇ ਧਰਮਿੰਦਰ ਸਾਹਨੀ ਨੇ ਸਰਕਾਰੀ ਗੁਦਾਮਾਂ ‘ਚੋਂ ਕਣਕ ਚੋਰੀ ਕੀਤੀ ਹੈ। ਪੁਲਿਸ ਵਲੋਂ ਉਕਤ ਦੋਵੇਂ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਵਲੋਂ ਇੱਕ ਮੁਲਜ਼ਮ ਮੰਗਲ ਸਾਹਨੀ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ ਜਿਸ ਕੋਲੋਂ ਚੋਰੀ ਕੀਤੇ 6 ਥੈਲੇ ਵੀ ਬਰਾਮਦ ਕਰ ਲਏ ਗਏ, ਦੂਸਰੇ ਮੁਲਜ਼ਮ ਦੀ ਭਾਲ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।