20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਪੀ. ਐਸ. ਪੀ. ਸੀ. ਐਲ. ਦੇ ਮੁੱਖ ਇੰਜੀਨੀਅਰ ਦਫ਼ਤਰ ਅੱਗੇ ਧਰਨੇ ਤੋਂ ਬਾਅਦ ਸਮੂਹਿਕ ਛੁੱਟੀ ਦੀ ਚਿਤਾਵਨੀ- ਪਰਮਿੰਦਰ ਸਿੰਘ

ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਬਿਜਲੀ ਵਿਭਾਗ ਖੰਨਾ ਸਿਟੀ 1 ਦੇ ਐਸ. ਡੀ.

Ad Position 21
No active advertisement
ਆਜ਼ਾਦੀ ਦਿਵਸ ਸਮਾਰੋਹ ਵਿੱਚ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤੇ ਜਾਣ ਦਾ ਦ੍ਰਿਸ਼। ਤਸਵੀਰ : ਸੋਨੀ ਗਿੱਲ 20-08-2026
ਖੰਨਾ, 19 ਅਗਸਤ (ਹਰਜਿੰਦਰ ਸਿੰਘ ਲਾਲ)-ਬਿਜਲੀ ਵਿਭਾਗ ਖੰਨਾ ਸਿਟੀ 1 ਦੇ ਐਸ. ਡੀ. ਓ. ਪਰਮਿੰਦਰ ਸਿੰਘ ਨੇ ਇੱਥੇ ਦੱਸਿਆ ਕਿ ਪੀ. ਐਸ. ਪੀ. ਸੀ. ਐਲ. ਦੇ 250 ਤੋਂ ਵੱਧ ਅਧਿਕਾਰੀਆਂ ਵਲੋਂ ਮੁੱਖ ਇੰਜੀਨੀਅਰ ਦੇ ਦਫ਼ਤਰ ਬਾਹਰ ਇੱਕ ਦਿਨ ਦਾ ਅਨੁਸ਼ਾਸਤ ਰੋਸ ਧਰਨਾ ਦਿੱਤਾ ਅਤੇ ਪ੍ਰਦਰਸ਼ਨ ਕੀਤਾ ਹੈ। ਪਰਮਿੰਦਰ ਸਿੰਘ ਨੇ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਕੰਮਕਾਜੀ ਦਿਨਾਂ ਅਤੇ ਝੋਨੇ ਦੇ ਸੀਜ਼ਨ ਵਿਚਕਾਰ, ਸਿਰਫ਼ ਇੱਕ ਸਰਕਲ ਦੇ ਹਰ ਕਾਡਰ ਦੇ 250 ਤੋਂ ਵੱਧ ਬਿਜਲੀ ਅਧਿਕਾਰੀਆਂ ਦਾ ਸੜਕਾਂ ’ਤੇ ਉਤਰਨਾ ਆਪਣੇ ਆਪ ਭਾਰੀ ਰੋਹ ਦਾ ਸਪੱਸ਼ਟ ਪ੍ਰਮਾਣ ਹੈ। ਅਧਿਕਾਰੀਆਂ ਨੇ ਰਿਕਾਰਡ ਵਿੱਚ ਦਰਜ ਕਰਵਾਇਆ ਕਿ ਉਹ ਲਗਾਤਾਰ ਮਾਨਸਿਕ ਤਣਾਅ, ਬੇਲੋੜੇ ਪ੍ਰਸ਼ਾਸਨਿਕ ਦਬਾਅ, ਬੇਇੱਜ਼ਤੀ ਅਤੇ ਪ੍ਰਤੀਕੂਲ ਕੰਮਕਾਜੀ ਮਾਹੌਲ ਵਿੱਚ ਆਪਣੀਆਂ ਡਿਊਟੀਆਂ ਨਿਭਾ ਰਹੇ ਹਨ, ਜਿਸ ਲਈ ਉਹ ਮੁੱਖ ਇੰਜੀਨੀਅਰ/ਸਾਉਥ ਜ਼ੋਨ ਦੇ ਰਵੱਈਏ ਅਤੇ ਕੰਮਕਾਜ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।ਲੇਖਾ ਐਸੋਸੀਏਸ਼ਨ ਨੇ ਵੀ ਏ.ਓ. ਸ੍ਰੀਕਾਂਤ ਸ਼ਰਮਾ ਦੀ ਅਗਵਾਈ ਹੇਠ ਸਾਡੇ ਸੰਘਰਸ਼ ਨੂੰ ਬਿਨਾਂ ਸ਼ਰਤ ਸਮਰਥਨ ਦਿੱਤਾ ਹੈ। ਸਾਡੇ ਸੰਘਰਸ਼ ਵਿਚ ਹਰ ਵਿੰਗ ਦੇ ਅਧਿਕਾਰੀਆਂ ਦੀ ਸ਼ਮੂਲੀਅਤ ਅਤੇ ਸਮਰਥਨ ਤੋਂ ਇਹ ਸਾਬਤ ਹੁੰਦਾ ਹੈ ਕਿ ਸ਼ਿਕਾਇਤਾਂ ਸਿਰਫ਼ ਬਿਜਲੀ ਵਿਭਾਗ ਦੇ ਕਿਸੇ ਇੱਕ ਕਾਡਰ ਜਾਂ ਵਰਗ ਦੀਆਂ ਹੀ ਨਹੀਂ ਹਨ, ਸਗੋਂ ਸਮੁੱਚੇ ਅਧਿਕਾਰੀ ਭਾਈਚਾਰੇ ਦੀਆਂ ਹਨ।ਉਨ੍ਹਾਂ ਦੱਸਆ ਕਿ ਇਹ ਰੋਸ ਧਰਨਾ ਇੰਜ. ਅਮਨਦੀਪ ਸਿੰਘ ਢੀਂਡਸਾ ਪ੍ਰਧਾਨ ਇੰਜ. ਜਸਤੇਜ ਸਿੰਘ ਤਿਵਾਣਾ, ਜਨਰਲ ਸਕੱਤਰ ਇੰਜ. ਗੁਰਮਨਪ੍ਰੀਤ ਸਿੰਘ ਸੋਮਲ, ਮੀਤ ਪ੍ਰਧਾਨ ਇੰਜ. ਸਰਬਜੀਤ ਸਿੰਘ ਧੀਮਾਨ, ਇੰਜ. ਅਭਿਰਾਜ ਸਿੰਘ ਰੰਧਾਵਾ, ਸਲਾਹਕਾਰ ਇੰਜ. ਹਰਜਿੰਦਰਪਾਲ ਸਿੰਘ ਚਾਹਲ, ਐਕਸੀਅਨ ਨਾਭਾ ਇੰਜ. ਪ੍ਰੀਕਸ਼ਿਤ ਭਨੋਟ, ਐਕਸੀਅਨ ਸਮਾਣਾ ਇੰਜ. ਕਵਰਦੀਪ ਸਿੰਘ, ਐਸ. ਡੀ. ਓ. ਇੰਜ. ਗੁਰਮੀਤ ਸਿੰਘ ਬਾਗੜੀ, ਐਸ.ਡੀ.ਓ. ਇੰਜ. ਸੁਰਿੰਦਰ ਸਿੰਘ ਧੋਤ ਆਦਿ ਦੀ ਅਗਵਾਈ ਵਿਚ ਦਿੱਤਾ ਗਿਆ।ਪਰਮਿੰਦਰ ਸਿੰਘ ਅਨੁਸਾਰ 12 ਅਗਸਤ ਨੂੰ ਹੋਈ ਬਿਜਲੀ ਅਧਿਕਾਰੀਆਂ ਦੀ ਜਨਰਲ ਬਾਡੀ ਦੀ ਮੀਟਿੰਗ ਵਿੱਚ 45 ਅਧਿਕਾਰੀਆਂ ਵੱਲੋਂ ਸਰਬਸੰਮਤੀ ਨਾਲ ਸ਼ੁਰੂ ਕੀਤੇ ਗਏ ਸ਼ਾਂਤਮਈ ਸੰਘਰਸ਼ ਪ੍ਰੋਗਰਾਮ ਦਾ ਇਹ ਚੌਥਾ ਪੜਾਅ ਹੈ। ਅਧਿਕਾਰੀਆਂ ਦੇ ਅਲਾਇੰਸ ਨੇ ਮੁੱਖ ਇੰਜੀਨੀਅਰ/ਸਾਊਥ ਜ਼ੋਨ ਦੇ ਰਵੱਈਏ ਅਤੇ ਕੰਮਕਾਜ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕੀਤੀ। ਕਿਸੇ ਅਧਿਕਾਰੀ ਦੀ ਇੱਜ਼ਤ ਸਵੈ-ਮਾਣ ਅਤੇ ਪੇਸ਼ੇਵਰ ਖੁਦਮੁਖਤਿਆਰੀ ਕਿਸੇ ਉੱਚ ਅਧਿਕਾਰੀ ਵੱਲੋਂ ਦਿੱਤੀਆਂ ਗਈਆਂ ਰਿਆਇਤਾਂ ਨਹੀਂ ਹਨ। ਇਹ ਉਹ ਘੱਟੋ-ਘੱਟ ਸ਼ਰਤਾਂ ਹਨ ਜਿਨ੍ਹਾਂ ਵਿੱਚ ਕੋਈ ਫੀਲਡ ਸੰਸਥਾ ਕੰਮ ਕਰ ਸਕਦੀ ਹੈ, ਅਤੇ ਇਹ ਸਮਝੌਤੇਯੋਗ ਨਹੀਂ ਹਨ।ਅਲਾਇੰਸ ਦੀ ਮੁੱਖ ਮੰਗ ਇੱਕੋ-ਇੱਕ, ਸਪੱਸ਼ਟ ਅਤੇ ਗੈਰ-ਸਮਝੌਤੇਯੋਗ ਮੰਗ ਹੈ ਕਿ ਮੁੱਖ ਇੰਜੀਨੀਅਰ/ਸਾਊਥ ਜ਼ੋਨ, ਪੀ. ਐਸ. ਪੀ. ਸੀ. ਐਲ., ਪਟਿਆਲਾ ਦਾ ਤੁਰੰਤ ਤਬਾਦਲਾ ਕੀਤਾ ਜਾਵੇ। ਜਨਰਲ ਬਾਡੀ ਨੇ ਮਤਾ ਪਾਸ ਕੀਤਾ ਹੈ ਕਿ ਪੀ. ਐਸ. ਪੀ. ਸੀ. ਐਲ. ਪ੍ਰਬੰਧਕਾਂ ਵੱਲੋਂ ਫ਼ੌਰੀ ਅਤੇ ਢੁਕਵੀਂ ਕਾਰਵਾਈ ਨਾ ਕੀਤੇ ਜਾਣ ਦੀ ਸੂਰਤ ਵਿੱਚ, ਡੀ.ਐਸ. ਸਰਕਲ, ਪਟਿਆਲਾ ਦੇ ਅਧਿਕਾਰੀ ਅਗਲੇ ਹਫ਼ਤੇ ਸਮੂਹਿਕ ਛੁੱਟੀ ’ਤੇ ਜਾਣਗੇ।ਬਿਜਲੀ ਅਧਿਕਾਰੀਆਂ ਦੇ ਪ੍ਰਗੋਰੈਸਿਵ ਅਲਾਇੰਸ ਦੁਆਰਾ ਪੀ. ਐਸ .ਪੀ. ਸੀ. ਐਲ. ਪ੍ਰਬੰਧਨ ਅਤੇ ਸਮਰੱਥ ਅਧਿਕਾਰੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਤੁਰੰਤ ਦਖ਼ਲ ਦੇਣ, 250 ਤੋਂ ਵੱਧ ਅਧਿਕਾਰੀਆਂ ਵਲੋਂ ਦਰਜ ਕੀਤੀਆਂ ਗਈਆਂ ਸ਼ਿਕਾਇਤਾਂ ਦਾ ਨੋਟਿਸ ਲੈਣ, ਅਤੇ ਬਿਨਾਂ ਕਿਸੇ ਦੇਰੀ ਦੇ ਮਾਮਲੇ ਨੂੰ ਹੱਲ ਕਰਨ।
Ad Position 22
No active advertisement
ਪਿਛਲੀ ਖ਼ਬਰ 90 ਦੁੱਧ ਦੇ ਸੈਂਪਲਾਂ ਦੀ ਜਾਂਚ, 39 ਸੈਂਪਲ ਹੋਏ ਮਿਆਰ ਤੋਂ ਫ਼ੇਲ੍ਹ ਅਗਲੀ ਖ਼ਬਰ ਕਣਕ ਚੋਰੀ ਕਰਨ ਦੇ ਮਾਮਲੇ ਵਿਚ 2 ਖ਼ਿਲਾਫ਼ ਮਾਮਲਾ ਦਰਜ, ਇੱਕ ਗ੍ਰਿਫ਼ਤਾਰ
Ad Position 24