ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਵਿਖੇ ‘ਤੀਆਂ ਤੀਜ ਦੀਆਂ’ ਤਿਉਹਾਰ’ ਮਨਾਇਆ
ਜੋਧਾਂ, 18 ਅਗਸਤ ( ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ ਪ੍ਰਿੰਸੀਪਲ ਮਿਸਟਰ ਸਾਦਿਕ ਅਲੀ ਅਤੇ ਅਧਿਆਪਕਾਂ ਦੇ ਪ੍ਰਬੰਧਾਂ ਹੇਠ ਤੀਆਂ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਡਾ. ਸਵੀਟ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤੀਆਂ ਦੇ ਤਿਉਹਾਰ ਦਾ ਖ਼ੂਬ ਅਨੰਦ ਮਾਣਿਆ।
ਜੋਧਾਂ, 18 ਅਗਸਤ ( ਹੈਪੀ)-ਨਾਈਟਿੰਗੇਲ ਕਾਲਜ ਆਫ਼ ਨਰਸਿੰਗ ਨਾਰੰਗਵਾਲ ਵਿਖੇ ਪ੍ਰਿੰਸੀਪਲ ਮਿਸਟਰ ਸਾਦਿਕ ਅਲੀ ਅਤੇ ਅਧਿਆਪਕਾਂ ਦੇ ਪ੍ਰਬੰਧਾਂ ਹੇਠ ਤੀਆਂ ਦਾ ਤਿਉਹਾਰ ਬੜੇ ਹੀ ਧੂਮਧਾਮ ਨਾਲ ਮਨਾਇਆ ਗਿਆ ਜਿਸ ਵਿਚ ਡਾ. ਸਵੀਟ ਕੌਰ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਅਤੇ ਤੀਆਂ ਦੇ ਤਿਉਹਾਰ ਦਾ ਖ਼ੂਬ ਅਨੰਦ ਮਾਣਿਆ। ਤੀਆਂ ਦੇ ਤਿਉਹਾਰ ਵਿਚ ਲਹਿੰਗੇ, ਘੱਗਰੇ ਅਤੇ ਪੰਜਾਬੀ ਪਹਿਰਾਵੇ ਵਿਚ ਸਜੀਆਂ ਵਿਦਿਆਰਥਣਾਂ ਨੇ ਪੰਜਾਬੀ ਵਿਰਸੇ ਨੂੰ ਦਰਸਾਉਂਦਿਆਂ ਗਿੱਧੇ ਦੇ ਪਿੜ ‘ਚ ਨੱਚ ਦੀਆਂ ਖ਼ੂਬ ਰੌਣਕਾਂ ਲਾਈਆਂ ਗਿੱਧਾ, ਕਿੱਕਲੀ ਸਮੇਂ ਵਿਦਿਆਰਥਣਾਂ ਵਲੋਂ ਮਨ ਪਰਚਾਵਾ ਕਰਦਿਆਂ ਬੋਲੀਆਂ ਪਾ ਕੇ ਗਿੱਧੇ ਦੇ ਪਿੜ ਵਿਚ ਚੰਗਾ ਰੰਗ ਬੰਨ੍ਹਿਆ। ਡਾ. ਸਵੀਟ ਕੌਰ ਅਤੇ ਡਾ. ਸਰਬਜੀਤ ਸਿੰਘ ਨੇ ਤੀਆਂ ਤੀਜ ਦੀਆ ਦੇ ਪ੍ਰੋਗਰਾਮ ਮੌਕੇ ਵਿਦਿਆਰਥਣਾਂ ਨੂੰ ਸੰਬੋਧਨ ਕਰਦੇ ਹੋਏ ਕਿਹਾ ਕਿ ਤੀਆਂ ਵਰਗੇ ਪੁਰਾਤਨ ਤਿਉਹਾਰਾਂ ਨੂੰ ਸੰਭਾਲਣ ਦੀ ਲੋੜ ਹੈ ਜੋ ਕਿ ਸਾਡਾ ਅਮੀਰ ਵਿਰਸਾ ਹੈ ਪਰ ਅੱਜ ਅਸੀਂ ਪੱਛਮੀ ਸਭਿਆਚਾਰ ਦੀ ਰੀਸ ਕਰ ਕੇ ਅਸੀਂ ਆਪਣੇ ਅਮੀਰ ਵਿਰਸੇ ਤੋ ਦੂਰ ਹੁੰਦੇ ਜਾ ਰਹੇ ਹਾਂ ਤੀਆਂ ਦਾ ਤਿਉਹਾਰ ਮੁਟਿਆਰਾਂ ਦਾ ਤਿਉਹਾਰ ਹੈ। ਡਾ. ਸਰਬਜੀਤ ਸਿੰਘ ਨੇ ਤੀਆਂ ਤੀਜ ਦੀਆ ਦੇ ਪ੍ਰੋਗਰਾਮ ਦੀ ਸਮਾਪਤੀ ਸਮੇਂ ਕਿਹਾ ਕਿ ਬੱਚਿਆਂ ਨੂੰ ਉਚੇਰੀ ਪੜ੍ਹਾਈ ਕਰਨ ਦੇ ਨਾਲ-ਨਾਲ ਆਪਣੇ ਪੁਰਾਤਨ ਸਭਿਆਚਾਰ ਨਾਲ ਜੁੜੇ ਰਹਿਣ ਦੀ ਜ਼ਰੂਰਤ ਹੈ। ਇਸ ਮੌਕੇ ਸਟਾਫ਼ ਮਨਦੀਪ ਕੌਰ, ਪਵਨਵੀਰ ਕੌਰ, ਸੁਰਿੰਦਰ ਕੌਰ, ਕਮਲਦੀਪ ਕੌਰ, ਸਤਿੰਦਰ ਕੌਰ, ਹਰਜਿੰਦਰ ਕੌਰ, ਬਲਜੀਤ ਕੌਰ, ਰੌਬਿਨਪ੍ਰੀਤ ਕੌਰ, ਨੀਕਿਤਾ ਸ਼ਰਮਾ, ਕਿਰਨਦੀਪ ਕੌਰ, ਜਸਪ੍ਰੀਤ ਕੌਰ, ਸਾਹ ਮੁਸਕਾਨ, ਹਰਸ਼ਪ੍ਰੀਤ ਕੌਰ, ਨਵਨੀਤ ਕੌਰ, ਜਸਵੀਰ ਕੌਰ, ਕਰਮਜੀਤ ਸਿੰਘ, ਮਸਰੂਰ ਅਹਿਮਦ ਦਾਰ ਆਦਿ ਹਾਜ਼ਰ ਸਨ