18-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਸਰਕਾਰੀ ਸਕੂਲ ਜਲਾਲਦੀਵਾਲ ਵਿਖੇ ਰਿਟਾ: ਪ੍ਰਿੰਸੀਪਲ ਹਰਜੀਤ ਸਿੰਘ ਵਲੋਂ ਵਾਟਰ ਕੂਲਰ ਦਾਨ

ਰਾਏਕੋਟ, 18 ਅਗਸਤ (ਬਲਵਿੰਦਰ ਸਿੰਘ ਲਿੱਤਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਲਾਲਦੀਵਾਲ ਵਿਖੇ ਸਮਾਜ ਸੇਵਾ ਅਤੇ ਵਿਦਿਆਰਥੀ ਭਲਾਈ ਹਿੱਤ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਪਿੰਡ ਜਲਾਲਦੀਵਾਲ ਦੇ ਵਸਨੀਕ ਅਤੇ ਰਿਟਾ: ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ 8 0 ਲੀਟਰ ਦੀ ਸਮਰੱਥਾ ਵਾਲਾ ਆਰ.

Ad Position 21
No active advertisement
ਅਜੀਤ ਡੈਸਕ 19-08-2026
ਰਾਏਕੋਟ, 18 ਅਗਸਤ (ਬਲਵਿੰਦਰ ਸਿੰਘ ਲਿੱਤਰ) ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਿੰਡ ਜਲਾਲਦੀਵਾਲ ਵਿਖੇ ਸਮਾਜ ਸੇਵਾ ਅਤੇ ਵਿਦਿਆਰਥੀ ਭਲਾਈ ਹਿੱਤ ਲਈ ਵਿਸ਼ੇਸ਼ ਉਪਰਾਲਾ ਕੀਤਾ ਗਿਆ। ਪਿੰਡ ਜਲਾਲਦੀਵਾਲ ਦੇ ਵਸਨੀਕ ਅਤੇ ਰਿਟਾ: ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ ਵਲੋਂ ਸਕੂਲ ਦੇ ਵਿਦਿਆਰਥੀਆਂ ਦੀ ਸੁਵਿਧਾ ਲਈ 8 0 ਲੀਟਰ ਦੀ ਸਮਰੱਥਾ ਵਾਲਾ ਆਰ.ਓ. ਸਿਸਟਮ ਠੰਢੇ ਪਾਣੀ ਵਾਲਾ ਵਾਟਰ ਕੂਲਰ ਸਕੂਲ ਨੂੰ ਦਾਨ ਵਜੋਂ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਸਾਬਕਾ ਪ੍ਰਿੰਸੀਪਲ ਹਰਜੀਤ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਵਿਚ ਪੜ੍ਹਦੇ ਬੱਚਿਆਂ ਨੂੰ ਬੁਨਿਆਦੀ ਸਹੂਲਤਾਂ ਮੁਹੱਈਆਂ ਕਰਵਾਉਣਾ ਸਾਡਾ ਸਾਰਿਆਂ ਦਾ ਨੈਤਿਕ ਫ਼ਰਜ਼ ਹੈ। ਉਨ੍ਹਾਂ ਕਿਹਾ ਕਿ ਸਰਕਾਰੀ ਸਕੂਲ ਦੇ ਵਿਦਿਆਰਥੀਆਂ ਦੀ ਭਲਾਈ ਅਤੇ ਸੁਚੱਜੇ ਭਵਿੱਖ ਲਈ ਦਾਨੀ ਅਤੇ ਸਮਾਜ ਸੇਵੀ ਸੱਜਣਾਂ ਨੂੰ ਅੱਗੇ ਆਉਣਾ ਚਾਹੀਦਾ ਹੈ ਅਤੇ ਜੇਕਰ ਸਮਾਜ ਮਿਲ ਕੇ ਹੰਭਲਾ ਮਾਰੇ ਤਾਂ ਇਹ ਬੱਚੇ ਵੀ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਵਾਂਗ ਸਾਰੀਆਂ ਆਧੁਨਿਕ ਸਹੂਲਤਾਂ ਦਾ ਆਨੰਦ ਮਾਣ ਸਕਦੇ ਹਨ ਅਤੇ ਆਪਣੀ ਪੜ੍ਹਾਈ ਬਿਨ੍ਹਾਂ ਕਿਸੇ ਔਕੜ ਤੋਂ ਪੂਰੀ ਕਰ ਸਕਦੇ ਹਨ। ਇਸ ਮੌਕੇ ਗੱਲਬਾਤ ਕਰਦਿਆਂ ਸਕੂਲ ਮੁਖੀ ਕੇ.ਕੇ. ਗਰਗ ਨੇ ਆਖਿਆ ਕਿ ਗਰਮੀ ਦੇ ਮੌਸਮ ਵਿਚ ਠੰਢੇ ਅਤੇ ਸਾਫ਼ ਪੀਣ ਵਾਲੇ ਪਾਣੀ ਵਾਲਾ ਵਾਟਰ ਕੂਲਰ ਲੱਗਣ ਨਾਲ ਸਕੂਲ ਦੇ ਬੱਚਿਆਂ ਅਤੇ ਸਮੂਹ ਸਟਾਫ਼ ਨੂੰ ਵੱਡੀ ਰਾਹਤ ਮਿਲੇਗੀ। ਸਕੂਲ ਪ੍ਰਬੰਧਕਾਂ ਅਤੇ ਪਿੰਡ ਵਾਸੀਆਂ ਨੇ ਸਾਬਕਾ ਪ੍ਰਿੰਸੀਪਲ ਹਰਜੀਤ ਸਿੰਘ ਜਲਾਲਦੀਵਾਲ ਦਾ ਇਸ ਨੇਕ ਅਤੇ ਸ਼ਲਾਘਾਯੋਗ ਕਾਰਜ ਲਈ ਧੰਨਵਾਦ ਕੀਤਾ। ਇਸ ਮੌਕੇ ਸ਼੍ਰੀਮਤੀ ਸਤਿੰਦਰ ਕੌਰ, ਸੁਰਿੰਦਰ ਸਿੰਘ ਕਾਮਰੇਡ, ਸਕੂਲ ਸਟਾਫ਼ ਮੈਂਬਰ ਹਰਜਿੰਦਰ ਸਿੰਘ, ਕੰਵਲਜੀਤ ਕੌਰ, ਜਸਵਿੰਦਰ ਕੌਰ, ਪੁਸ਼ਪਿੰਦਰ ਕੌਰ, ਕੰਵਲਪ੍ਰੀਤ ਕੌਰ, ਮਨਦੀਪ ਕੌਰ, ਵਿਕਾਸ ਕੁਮਾਰ ਗੋਇਲ, ਸ਼੍ਰੀਮਤੀ ਦਰਸ਼ਨਾ, ਗੁਰਪ੍ਰੀਤ ਸਿੰਘ, ਰਮਨਦੀਪ ਕੌਰ, ਮਨੀਸ਼ ਕੁਮਾਰ, ਹਰਸ਼ ਕੁਮਾਰ ਕਾਲੜਾ, ਸਵਰਨਜੀਤ ਕੌਰ, ਕੁਲਵਿੰਦਰ ਕੌਰ, ਭੁਪਿੰਦਰ ਕੌਰ, ਬਿਮਲਜੀਤ ਕੌਰ, ਜਸਪ੍ਰੀਤ ਸਿੰਘ ਬੋਪਾਰਾਏ, ਕੈਂਪਸ ਮੈਨੇਜਰ ਜਸਵੀਰ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਹਲਵਾਰਾ ਏਅਰਪੋਰਟ ਦੀ ਤਰੱਕੀ ਤੇ ਚੜ੍ਹਦੀ ਕਲਾ ਲਈ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਨਾਈਟਿੰਗੇਲ ਨਰਸਿੰਗ ਕਾਲਜ ਨਾਰੰਗਵਾਲ ਵਿਖੇ ‘ਤੀਆਂ ਤੀਜ ਦੀਆਂ’ ਤਿਉਹਾਰ’ ਮਨਾਇਆ
Ad Position 24