18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿਚ ਸੱਤ ਦਿਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੰਜਵਾਂ ਤੇ ਛੇਵਾਂ ਦਿਨ ਮੁਕੰਮਲ

Ad Position 21
No active advertisement
ਅਜੀਤ ਡੈਸਕ 22-01-2026
ਖੰਨਾ, 21 ਜਨਵਰੀ (ਹਰਜਿੰਦਰ ਸਿੰਘ ਲਾਲ)-ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵੱਲੋਂ ਸ਼ਿਕਸ਼ਾ ਸੰਸਕਿ੍ਤੀ ਉਤਥਾਨ ਨਿਆਸ, ਪੰਜਾਬ ਦੇ ਸਹਿਯੋਗ ਨਾਲ ਆਯੋਜਿਤ ਸੱਤ ਦਿਨਾਂ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਰਾਸ਼ਟਰ ਨਿਰਮਾਤਾ ਦੇ ਰੂਪ ਵਿਚ ਅਧਿਆਪਕ: 21ਵੀਂ ਸਦੀ ਦੀ ਸਿੱਖਿਆ ਵਿਚ ਚੁਣੌਤੀਆਂ ਅਤੇ ਮੌਕੇ ਦੇ ਪੰਜਵਾਂ ਅਤੇ ਛੇਵਾਂ ਦਿਨ ਸਫਲਤਾ ਪੂਰਵਕ ਕਰਵਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਡਾ. ਨਰੋਤਮਾ ਸ਼ਰਮਾ ਵੱਲੋਂ ਗਾਇਤਰੀ ਮੰਤਰ ਦੇ ਉਚਾਰਨ ਨਾਲ ਕੀਤੀ ਗਈ | ਪ੍ਰੋਗਰਾਮ ਦਾ ਸੰਚਾਲਨ ਡਾ. ਵਿਕਾਸ ਤੇਜ਼ੀ ਵੱਲੋਂ ਸੁਚੱਜੇ ਢੰਗ ਨਾਲ ਕੀਤਾ ਗਿਆ | ਪ੍ਰੋਫੈਸਰ ਕੋਮਲ ਜੋਸ਼ੀ ਅਤੇ ਪ੍ਰੋਫੈਸਰ ਸ਼ੀਨਮ ਗਰਗ ਨੇ ਮੁੱਖ ਵਕਤਾ ਪ੍ਰੋਫੈਸਰ ਇਪਸ਼ਿਤਾ ਬੰਸਲ (ਭਗਤ ਫੂਲ ਸਿੰਘ ਮਹਿਲਾ ਵਿਸ਼ਵਵਿਦਿਆਲੇ, ਸੋਨੀਪਤ, ਹਰਿਆਣਾ), ਡਾ. ਅਨਿਲ ਕੁਮਾਰ ਮਲਿਕ (ਪ੍ਰੋਫੈਸਰ ਅਤੇ ਮੁਖੀ, ਭੌਤਿਕ ਵਿਗਿਆਨ ਵਿਭਾਗ, ਚੌਧਰੀ ਚਰਨ ਸਿੰਘ ਯੂਨੀਵਰਸਿਟੀ, ਮੇਰਠ), ਡਾ. ਹਰਪ੍ਰੀਤ ਸਿੰਘ (ਡਾਇਰੈਕਟਰ, ਏ.ਐੱਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ) ਅਤੇ ਅਧਿਆਪਕਾਂ ਦਾ ਸਵਾਗਤ ਕੀਤਾ | ਪ੍ਰੋਫੈਸਰ ਇਪਸ਼ਿਤਾ ਬੰਸਲ ਨੇ ਗੁਰੁਕੁਲ ਸਿੱਖਿਆ ਪ੍ਰਣਾਲੀ ਵਿਸ਼ੇ 'ਤੇ ਆਪਣਾ ਲੈਕਚਰ ਦਿੱਤਾ | ਉਨ੍ਹਾਂ ਨੇ ਕਿਹਾ ਕਿ ਮੌਜੂਦਾ ਸਿੱਖਿਆ ਪ੍ਰਣਾਲੀ ਵਿੱਚ ਇਹ ਬਹੁਤ ਜ਼ਰੂਰੀ ਹੈ ਕਿ ਵਿਦਿਆਰਥੀਆਂ ਦੇ ਵਿਅਕਤੀਗਤ ਵਿਕਾਸ, ਅਨੁਸ਼ਾਸਨ, ਨੈਤਿਕ ਮੁੱਲਾਂ ਨੂੰ ਵੀ ਪੜਾਈ ਦੇ ਬਰਾਬਰ ਮਹੱਤਵ ਦਿੱਤਾ ਜਾਵੇ | ਪ੍ਰੋਗਰਾਮ ਦੇ ਛੇਵੇਂ ਦਿਨ ਮੁੱਖ ਵਕਤਾ ਡਾ. ਅਨਿਲ ਕੁਮਾਰ ਮਲਿਕ ਨੇ ਐਨ. ਈ. ਪੀ.-2020 ਅਧੀਨ ਅਧਿਆਪਕ ਨੇਤਿ੍ਤਵ ਅਤੇ ਸੈਸ਼ਨਿਕ ਨਵੀਨਤਾ ਵਿਸ਼ੇ 'ਤੇ ਆਪਣੇ ਵਿਚਾਰ ਸਾਂਝੇ ਕੀਤੇ | ਡਾ. ਮਲਿਕ ਨੇ ਕਿਹਾ ਕਿ ਨਵੀਂ ਸਿੱਖਿਆ ਨੀਤੀ 2020 ਅਧਿਆਪਕਾਂ ਨੂੰ ਕੇਵਲ ਸਿੱਖਿਆ ਦੇ ਖੇਤਰ ਵਿਚ ਹੀ ਨਹੀਂ ਸਗੋਂ ਨੇਤਿ੍ਤਵ ਕਰਨ ਵਾਲੇ ਵਿਅਕਤੀ ਵਜੋਂ ਵਿਕਸਤ ਕਰਨ 'ਤੇ ਜ਼ੋਰ ਦਿੰਦੀ ਹੈ | ਕਾਲਜ ਦੇ ਡਾਇਰੈਕਟਰ ਡਾ. ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੇ ਅਧਿਆਪਕਾਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਵਿਦਿਆਰਥੀਆਂ ਨੂੰ ਭਾਰਤੀ ਸੰਸਕਿ੍ਤੀ ਅਤੇ ਮਨੁੱਖੀ ਕਦਰਾਂ ਕੀਮਤਾਂ ਨਾਲ ਜੋੜਨਾ ਚਾਹੀਦਾ ਹੈ | ਅੰਤ ਵਿੱਚ ਡਾ. ਨਰੋਤਮਾ ਸ਼ਰਮਾ ਨੇ ਮੁੱਖ ਵਕਤਾ ਅਤੇ ਸਾਰੇ ਅਧਿਆਪਕਾਂ ਦਾ ਧੰਨਵਾਦ ਕੀਤਾ | ਏ.ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਦੇ ਪ੍ਰਧਾਨ ਸੰਜੀਵ ਧਮੀਜਾ, ਐਡਵੋਕੇਟ ਨਵੀਨ ਥੰਮਣ (ਉਪ ਪ੍ਰਧਾਨ), ਰਾਜੇਸ਼ ਡਾਲੀ (ਜਨਰਲ ਸਕੱਤਰ), ਜਤਿੰਦਰ ਦੇਵਗਨ (ਜਾਇੰਟ ਜਨਰਲ ਸਕੱਤਰ), ਰਮਰੀਸ਼ ਵਿਜ (ਸਕੱਤਰ) ਅਤੇ ਹੋਰ ਮੈਂਬਰਾਂ ਨੇ ਇਸ ਕਾਰਜ ਦੀ ਸ਼ਲਾਘਾ ਕੀਤੀ |
Ad Position 22
No active advertisement
ਪਿਛਲੀ ਖ਼ਬਰ ਮਾਤਾ ਹਰਬੰਸ ਕੌਰ ਚੀਮਾ ਨਮਿਤ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਧਮੋਟ ਖੇਡਾਂ: ਗਰੇਵਾਲ ਗਰੁੱਪ ਗੁੱਜਰਵਾਲ ਦਾ ਕੁੱਤਾ ਕਾਲਾ ਕੋਬਰਾ ਬਣਿਆ ਬੁਲਟ ਮੋਟਰਸਾਈਕਲ ਦਾ ਜੇਤੂ ਫਾਸਟ ਗਰੁੱਪ ਕੈਨੇ...
Ad Position 24