18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਧਮੋਟ ਖੇਡਾਂ: ਗਰੇਵਾਲ ਗਰੁੱਪ ਗੁੱਜਰਵਾਲ ਦਾ ਕੁੱਤਾ ਕਾਲਾ ਕੋਬਰਾ ਬਣਿਆ ਬੁਲਟ ਮੋਟਰਸਾਈਕਲ ਦਾ ਜੇਤੂ ਫਾਸਟ ਗਰੁੱਪ ਕੈਨੇਡਾ ਵਲੋਂ ਕੁੱਤਿਆਂ ਦੀਆਂ ਦੌੜਾਂ ਦੇ ਜੇਤੂਆਂ ਨੂੰ ਮੋਟਰਸਾਈਕਲ, ਸਕੂਟਰੀਆਂ ਤੇ ਟਰੈਕਟਰ ਨਾਲ ਸਨਮਾਨਿਤ ਕੀਤਾ

Ad Position 21
No active advertisement
ਅਜੀਤ ਡੈਸਕ 22-01-2026
ਪਾਇਲ, 21 ਜਨਵਰੀ (ਨਿਜ਼ਾਮਪੁਰ, ਰਜਿੰਦਰ ਸਿੰਘ)-ਇਥੋਂ 4 ਕਿੱਲੋਮੀਟਰ ਦੂਰ ਪਿੰਡ ਧਮੋਟ ਕਲਾਂ ਵਿਖੇ ਫਾਸਟ ਗਰੁੱਪ ਕੈਨੇਡਾ ਅਤੇ ਗਿੱਲ ਸਪੋਰਟਸ ਕਲੱਬ ਧਮੋਟ ਵੱਲੋਂ ਹਰਜਿੰਦਰ ਸਿੰਘ ਬਿੱਟੂ ਕੈਨੇਡਾ, ਗੋਪੀ ਰਾਜੇਵਾਲ ਤੇ ਰਾਹੁਲ ਭੰਗੂ ਦੀ ਅਗਵਾਈ ਵਿੱਚ ਮਿਕਸ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ | ਜਿਸ ਦਾ ਉਦਘਾਟਨ ਉੱਘੇ ਕਬੂਤਰਬਾਜ਼ ਬਾਈ ਮਿੱਕੀ ਗਾਮੀਆਲ ਵੱਲੋਂ ਕੀਤਾ ਗਿਆ | ਫਾਸਟ ਗਰੁੱਪ ਕੈਨੇਡਾ ਵੱਲੋਂ 16 ਕੁੱਤਿਆਂ ਦੇ ਜੇਤੂਆਂ ਨੂੰ ਬੁਲਟ ਮੋਟਰਸਾਈਕਲ, ਹੀਰੋ ਹਾਂਡਾ, ਇਲੈਕਟਰਾਨਿਕ ਸਕੂਟਰੀਆਂ, ਨਕਦ ਇਨਾਮ ਅਤੇ ਜੁਝਾਰ ਨੰਦਪੁਰ ਦਾ ਸਵਰਾਜ 744 ਟਰੈਕਟਰ ਨਾਲ ਵਿਸ਼ੇਸ਼ ਸਨਮਾਨ ਕੀਤਾ ਗਿਆ | ਜੇਤੂਆਂ ਨੂੰ ਇਨਾਮਾਂ ਦੀ ਵੰਡ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕੀਤੀ | ਮਿਕਸ ਸ਼ਿਕਾਰੀ ਕੁੱਤਿਆਂ ਦੀਆਂ ਦੌੜਾਂ 'ਚੋਂ ਗਰੇਵਾਲ ਗਰੁੱਪ ਗੁੱਜਰਵਾਲ ਦਾ ਕੁੱਤਾ ਕਾਲਾ ਕੋਬਰਾ ਬੁਲਟ ਮੋਟਰਸਾਈਕਲ ਦਾ ਜੇਤੂ ਬਣਿਆ | ਜਸ਼ਨ ਸਿਵੀਆ ਕਿਲਾ ਰਾਏਪੁਰ ਗਰੁੱਪ ਦਾ ਕੁੱਤਾ ਐਬੀ ਖਲਨਾਇਕ ਦੂਜੇ ਨੰਬਰ ਤੇ, ਬਿੱਟੂ ਧਮੋਟ ਕੈਨੇਡਾ ਦਾ ਕੁੱਤਾ ਸਿੱਲੀ ਬੁਆਏ ਤੀਜੇ ਨੰਬਰ ਤੇ, ਜਸ਼ਨ ਸਿਵੀਆ ਕਿਲਾ ਰਾਏਪੁਰ ਦਾ ਕੁੱਤਾ ਮਾਲਵਾ ਬੁਲਟ ਚੌਥੇ ਨੰਬਰ ਤੇ, ਬਿੰਦਰ ਕੈਨੇਡਾ ਤੇ ਮਨੀ ਯੂ ਕੇ ਦਾ ਕੁੱਤਾ ਟਰਬਨ ਮੇਕਰ ਨੀਲਾ ਪੰਜਵੇਂ ਨੰਬਰ ਤੇ, ਬਿੱਟੂ ਕੈਨੇਡਾ, ਰਾਹੁਲ ਭੰਗੂ ਤੇ ਨਾਜ਼ਰ ਰਾਜੇਵਾਲ ਦਾ ਕੁੱਤਾ ਬਿੱਗ ਬੁਆਏ ਛੇਵੇਂ ਨੰਬਰ ਤੇ ਰਿਹਾ, ਜਿਹੜੇ ਹੀਰੋ ਹਾਂਡਾ ਮੋਟਰਸਾਈਕਲ ਦੇ ਜੇਤੂ ਰਹੇ | ਸ਼ਰਾਬੀ ਪੱਤੋਂ, ਅਵਤਾਰ ਚੁੱਪਕੀਤੀ ਗਰੁੱਪ ਦਾ ਕੁੱਤਾ ਰਿੰਗ ਲੀਡਰ ਸੱਤਵੇਂ ਨੰਬਰ ਤੇ ਅਤੇ ਮਹਿੰਦਰ ਸਿੰਘ ਬੱਡੋ, ਭਿੰਦਾ ਤਿਹਾੜਾ ਦਾ ਕੁੱਤਾ ਗੋਡ ਗਿਫਟ ਨੀਲਾ ਅੱਠਵੇਂ ਨੰਬਰ 'ਤੇ ਇਲੈਕਟਰਾਨਿਕ ਸਕੂਟਰੀਆਂ ਦੇ ਜੇਤੂ ਬਣੇ | ਇਸ ਖੇਡ ਮੇਲੇ ਵਿੱਚ ਆਏ ਕੁੱਤਿਆਂ ਦੀਆਂ ਦੌੜਾਂ 'ਚ ਹਿੱਸਾ ਲੈਣ ਵਾਲੇ ਗਰੁੱਪਾਂ ਦੇ ਸ਼ੌਕੀਨ ਨੂੰ ਟਰਾਫੀਆਂ ਤੇ ਲੋਈਆਂ ਨਾਲ ਸਨਮਾਨਿਤ ਕੀਤਾ ਗਿਆ | ਇਸ ਖੇਡ ਮੇਲੇ ਵਿੱਚ ਕਰਨਵੀਰ ਕੈਨੇਡਾ, ਰਿਟਾਇਰਡ ਬਲਾਕ ਅਫ਼ਸਰ ਸੁਰਿੰਦਰ ਸਿੰਘ ਭੋਲੂ, ਪ੍ਰਧਾਨ ਤੇਜਿੰਦਰ ਸਿੰਘ ਡੀ. ਸੀ., ਸਰਪੰਚ ਯਾਦਵਿੰਦਰ ਸਿੰਘ ਗਿੱਲ, ਤਰਲੋਚਨ ਸਿੰਘ ਗਿੱਲ, ਮਾ. ਸ਼ਰਨਜੀਤ ਸਿੰਘ ਪੱਪਾ, ਦਲਜਿੰਦਰ ਸਿੰਘ ਮਿੰਟੂ ਗਰੇਵਾਲ, ਸੁਰਿੰਦਰ ਸਿੰਘ ਛਿੰਦੀ, ਪਹਿਲਵਾਨ ਅਮਰੀਕ ਸਿੰਘ ਰੌਣੀ, ਹਰਭਜਨ ਸਿੰਘ ਨਿੱਕਾ ਵੱਲੋਂ ਵਧੇਰੇ ਸਹਿਯੋਗ ਦਿੱਤਾ ਗਿਆ | ਇਸ ਖੇਡ ਮੇਲੇ ਦੀ ਜਾਣਕਾਰੀ ਉੱਘੇ ਕੁਮੈਂਟੇਟਰ ਹਰਬੰਸ ਸਿੰਘ ਮਾਣਕੀ ਨੇ ਦਿੱਤੀ | ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਪ ਸਰਕਾਰ ਅਲੋਪ ਹੋ ਰਹੀਆਂ ਵਿਰਾਸਤੀ ਖੇਡਾਂ ਕਰਵਾਉਣ ਲਈ ਹਮੇਸ਼ਾ ਵਚਨਬੱਧ ਹੈ | ਇਸ ਸਮੇਂ ਪੀ. ਏ. ਮਨਜੀਤ ਸਿੰਘ ਡੀ. ਸੀ., ਸਰਪੰਚ ਦਲਵਿੰਦਰ ਸਿੰਘ ਝਾਬੇਵਾਲ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿਚ ਸੱਤ ਦਿਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੰਜਵਾਂ ਤੇ ਛੇਵਾਂ ਦਿ... ਅਗਲੀ ਖ਼ਬਰ ਚੌਂਦਾ ਐਸ. ਸੀ. ਲੈਂਡ ਡਿਵੈਲਪਮੈਂਟ ਐਂਡ ਫਾਈਨੈਂਸ਼ੀਅਲ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਨਿਯੁਕਤ
Ad Position 24