18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਮਾਤਾ ਹਰਬੰਸ ਕੌਰ ਚੀਮਾ ਨਮਿਤ ਸ਼ਰਧਾਂਜਲੀ ਸਮਾਗਮ

Ad Position 21
No active advertisement
ਅਜੀਤ ਡੈਸਕ 22-01-2026
ਪਾਇਲ, 21 ਜਨਵਰੀ (ਰਜਿੰਦਰ ਸਿੰਘ)- ਸਥਾਨਕ ਰਾਈਮਾਜਰਾ ਦੇ ਵਸਨੀਕ ਗੁਰਬਚਨ ਸਿੰਘ ਚੀਮਾ ਦੇ ਪਤਨੀ, ਨੈਸ਼ਨਲ ਪਬਲਿਕ ਸਕੂਲ ਦੇ ਮਾਲਕ ਪਿੰ੍ਰਸੀਪਲ ਹਰਭਜਨ ਸਿੰਘ ਚੀਮਾ, ਐਡਵੋਕੇਟ ਸੁਖਵਿੰਦਰ ਸਿੰਘ ਚੀਮਾ ਦੇ ਮਾਤਾ ਹਰਬੰਸ ਕੌਰ ਚੀਮਾ (92 ਸਾਲ) ਜੋ ਕਿ ਪਿਛਲੇ ਦਿਨੀਂ ਅਚਾਨਕ ਸਦੀਵੀ ਵਿਛੋੜਾ ਦੇ ਗਏ ਸਨ | ਉਨ੍ਹਾਂ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਗੁਰਦੁਆਰਾ ਕਲਗ਼ੀਧਰ ਸਾਹਿਬ ਪਾਇਲ ਵਿਖੇ ਹੋਇਆ | ਇਸ ਮੌਕੇ ਹਜੂਰੀ ਰਾਗੀ ਦਰਬਾਰ ਸਾਹਿਬ ਭਾਈ ਸਤਨਾਮ ਸਿੰਘ ਕੁਹਾੜਕੇ ਵਲੋਂ ਵੈਰਾਗਮਈ ਕੀਰਤਨ ਅਤੇ ਜਸਵਿੰਦਰ ਸਿੰਘ ਦਰਦੀ ਨੇ ਕਥਾ ਵਿਚਾਰ ਰਾਹੀਂ ਮਾਤਾ ਹਰਬੰਸ ਕੌਰ ਚੀਮਾ ਪ੍ਰਤੀ ਸ਼ਰਧਾ ਸਤਿਕਾਰ ਪ੍ਰਗਟ ਕੀਤਾ | ਉਨ੍ਹਾਂ ਨੂੰ ਸ਼ਰਧਾਂਜਲੀ ਸਮਾਗਮ ਮੌਕੇ ਨਗਰ ਕੌਂਸਲ ਪਾਇਲ ਦੇ ਪ੍ਰਧਾਨ ਮਲਕੀਤ ਸਿੰਘ ਧਾਲੀਵਾਲ ਅਤੇ ਹਰਪ੍ਰੀਤ ਸਿੰਘ ਬਾਜਵਾ ਨੇ ਕਿਹਾ ਕਿ ਮਾਤਾ ਹਰਬੰਸ ਕੌਰ ਚੀਮਾ ਪ੍ਰਮਾਤਮਾ ਵਿਚ ਵਿਸ਼ਵਾਸ ਰੱਖਣ ਵਾਲੇ ਬਹੁਤ ਹੀ ਨਿੱਘੇ ਸੁਭਾਅ ਦੇ ਮਾਲਕ ਸਨ |
ਇਸ ਮੌਕੇ ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ, ਸਾਬਕਾ ਮੰਤਰੀ ਗੁਰਕੀਰਤ ਸਿੰਘ ਕੋਟਲੀ, ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾ, ਇੰਜੀ: ਜਗਦੇਵ ਸਿੰਘ ਬੋਪਾਰਾਏ, ਐਡਵੋਕੇਟ ਵਿਪਨ ਸੱਗੜ ਪ੍ਰਧਾਨ ਬਾਰ ਐਸੋਸੀਏਸ਼ਨ ਲੁਧਿਆਣਾ, ਪੀ. ਪੀ. ਐਸ ਚਾਹਲ, ਡਾ: ਜਸਵੰਤ ਸਿੰਘ ਰਿਟਾ: ਪੀ. ਸੀ. ਐਸ, ਅਸ਼ਵਨੀ ਭਾਰਦਵਾਜ (ਜਗਰਾਓ), ਜੋਤੀ ਸਰੂਪ , ਭੁਪਿੰਦਰ ਸਿੰਘ ਦੀਵਾ, ਗੁਰਪ੍ਰੀਤ ਸਿੰਘ ਸੇਖੋਂ, ਮਦਨ ਲਾਲ ਅਰੋੜ, ਕੁਲਜਿੰਦਰ ਸਿੰਘ ਗਰੇਵਾਲ, ਸ਼ਮਸ਼ੇਰ ਸਿੰਘ ਲੋਹਟ, ਮੋਦਿੱਤ ਮੋਹਨ ਜਗਰਾਓ, ਚੇਅਰਮੈਨ ਐਡਵੋਕੇਟ ਗੁਰਦਰਸ਼ਨ ਸਿੰਘ ਧਾਲੀਵਾਲ, ਪਰਮਜੀਤ ਸਿੰਘ ਮੁੰਡੀ, ਭਵਪ੍ਰੀਤ ਸਿੰਘ ਮੁੰਡੀ, ਸ਼ਮਸ਼ੇਰ ਸਿੰਘ ਗਿੱਲ, ਕੇਸਰ ਸਿੰਘ ਚਾਹਲ, ਮਨਦੀਪ ਸਿੰਘ ਖੱਟੜਾ, ਗੁਰਪ੍ਰੀਤ ਸਿੰਘ ਖੱਟੜਾ (ਸਾਰੇ ਵਕੀਲ ਸਾਹਿਬਾਨ), ਭਾਜਪਾ ਦੇ ਸੀਨੀਅਰ ਆਗੂ ਬਿਕਰਮਜੀਤ ਸਿੰਘ ਚੀਮਾ, ਭਾਜਪਾ ਪ੍ਰਧਾਨ ਭੁਪਿੰਦਰ ਸਿੰਘ ਚੀਮਾ, ਸੁਖਪਾਲ ਸਿੰਘ ਸੇਖੋ ਰਿਟਾ: ਜਿਲਾ ਖੇਤੀਬਾੜੀ ਅਫਸਰ, ਹਰਿੰਦਰ ਸਿੰਘ ਸੇਖੋਂ ਸਰਪੰਚ ਈਸੇਵਾਲ, ਪ੍ਰਧਾਨ ਨਿਰਪਾਲ ਸਿੰਘ ਗਰਚਾ ਕੁਹਾੜਾ, ਜਥੇਦਾਰ ਅਜੀਤ ਸਿੰਘ ਸਾਹਬਾਣਾ, ਚੇਅਰਮੈਨ ਬੂਟਾ ਸਿੰਘ ਰਾਣੋਂ, ਜਥੇਦਾਰ ਮੇਜਰ ਸਿੰਘ ਪੱਲ੍ਹਾ, ਜਸਵੀਰ ਸਿੰਘ ਬਿੱਲੂ ਨਿਜਾਮਪੁਰ, ਸਵਰਨਜੀਤ ਸਿੰਘ ਬਿੱਟੂ ਘੁਡਾਣੀ, ਪਿ੍ਤਪਾਲ ਸਿੰਘ ਚੀਮਾ, ਬਾਰ ਐਸੋਸੀਏਸ਼ਨ ਲੁਧਿਆਣਾ ਅਤੇ ਬਾਰ ਐਸੋਸੀਏਸ਼ਨ ਪਾਇਲ ਦੇ ਸਮੂਹ ਵਕੀਲ ਸਾਹਿਬਾਨ, ਵੱਡੀ ਗਿਣਤੀ 'ਚ ਸ਼ਹਿਰ ਤੇ ਇਲਾਕਾ ਨਿਵਾਸੀ ਪੰਤਵੰਤੇ ਸੱਜਣਾਂ ਨੇ ਮਾਤਾ ਪ੍ਰਤੀ ਆਪਣਾ ਸ਼ਰਧਾ ਸਤਿਕਾਰ ਭੇਟ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਨਰੇਗਾ ਦਾ ਬਦਲਿਆ ਕਾਨੂੰਨ ਲਾਗੂ ਹੋਣ ਤੋਂ ਬਾਅਦ ਸੂਬਿਆਂ 'ਤੇ ਆਰਥਿਕ ਬੋਝ ਹੋਰ ਵਧੇਗਾ-ਕਾਮਿਲ ਅਮਰ ਸਿੰਘ ਅਗਲੀ ਖ਼ਬਰ ਏ. ਐਸ. ਗਰੁੱਪ ਆਫ਼ ਇੰਸਟੀਟਿਊਸ਼ਨਜ਼, ਖੰਨਾ ਵਿਚ ਸੱਤ ਦਿਨਾ ਫੈਕਲਟੀ ਡਿਵੈਲਪਮੈਂਟ ਪ੍ਰੋਗਰਾਮ ਦਾ ਪੰਜਵਾਂ ਤੇ ਛੇਵਾਂ ਦਿ...
Ad Position 24