04-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ : ਨੈੱਟਬਾਲ ਅੰਡਰ-14 ਲੜਕੀਆਂ ਅਤੇ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ਦਾ ਆਗਾਜ਼

ਬਠਿੰਡਾ, 3 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਅੱਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਨੈੱਟਬਾਲ ਅੰਡਰ-14 ਲੜਕੀਆਂ ਅਤੇ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ਦਾ ਆਗਾਜ਼ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ।

Ad Position 21
No active advertisement
ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਉਦਘਾਟਨ ਮੌਕੇ ਖਿਡਾਰੀਆਂ ਨਾਲ ਜਾਣ-ਪਹਿਚਾਣ ਕਰਦੇ ਹੋਏ ਡੀ.ਈ.ਓ. ਰਾਜੀਵ ਛਾਬੜਾ ਅਤੇ ਨਾਲ ਜਸਵੀਰ ਸਿੰਘ ਗਿੱਲ ਤੇ ਹੋਰ। ਅਜੀਤ ਤਸਵੀਰ 04-11-2026
ਬਠਿੰਡਾ, 3 ਨਵੰਬਰ (ਅੰਮ੍ਰਿਤਪਾਲ ਸਿੰਘ ਵਲ੍ਹਾਣ):- ਅੱਜ 70ਵੀਆਂ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਤਹਿਤ ਨੈੱਟਬਾਲ ਅੰਡਰ-14 ਲੜਕੀਆਂ ਅਤੇ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ਦਾ ਆਗਾਜ਼ ਹੋ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜੀਵ ਕੁਮਾਰ ਛਾਬੜਾ ਨੇ ਸ਼ਿਰਕਤ ਕਰਦਿਆਂ ਖਿਡਾਰੀਆਂ ਦੀ ਹੌਂਸਲਾ ਅਫ਼ਜ਼ਾਈ ਕੀਤੀ। ਕਬੱਡੀ ਗਰਾਊਂਡ ਵਿਖੇ ਪਹੁੰਚਣ ’ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਅਤੇ ਕਨਵੀਨਰ ਜਗਦੀਸ਼ ਕੁਮਾਰ ਜੱਗੀ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ ਵਲੋਂ ਉਨ੍ਹਾਂ ਨੂੰ ਬੁੱਕੇ ਭੇਟ ਕਰਕੇ ਨਿੱਘਾ ਸਵਾਗਤ ਕੀਤਾ ਗਿਆ। ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਰਾਜੀਵ ਛਾਬੜਾ ਨੇ ਕਿਹਾ ਕਿ ਕਬੱਡੀ ਸਿਰਫ਼ ਇਕ ਖੇਡ ਹੀ ਨਹੀਂ, ਸਗੋਂ ਪੰਜਾਬ ਦੇ ਅਮੀਰ ਵਿਰਸੇ ਅਤੇ ਸੱਭਿਆਚਾਰ ਦੀ ਪਹਿਚਾਣ ਹੈ। ਇਹ ਖੇਡ ਨੌਜਵਾਨਾਂ ਵਿਚ ਹਿੰਮਤ, ਤਾਕਤ, ਫੁਰਤੀ, ਆਤਮ-ਵਿਸ਼ਵਾਸ ਅਤੇ ਅਨੁਸ਼ਾਸਨ ਦੀ ਭਾਵਨਾ ਪੈਦਾ ਕਰਦੀ ਹੈ। ਉਨ੍ਹਾਂ ਖਿਡਾਰੀਆਂ ਨੂੰ ਪੂਰੀ ਮਿਹਨਤ, ਲਗਨ ਅਤੇ ਖੇਡ ਭਾਵਨਾ ਨਾਲ ਮੁਕਾਬਲਿਆਂ ਵਿਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਜਸਵੀਰ ਸਿੰਘ ਗਿੱਲ ਨੇ ਦੱਸਿਆ ਕਿ ਕਬੱਡੀ ਨੈਸ਼ਨਲ ਅੰਡਰ-19 ਲੜਕਿਆਂ ਦੇ ਮੁਕਾਬਲਿਆਂ ਦੌਰਾਨ ਜਲੰਧਰ ਦੀ ਟੀਮ ਨੇ ਫਤਿਹਗੜ੍ਹ ਸਾਹਿਬ ਨੂੰ 33-04 ਅੰਕਾਂ, ਰੂਪਨਗਰ ਨੇ ਲੁਧਿਆਣਾ ਨੂੰ 47-36 ਅੰਕਾਂ ਨਾਲ, ਬਰਨਾਲਾ ਨੇ ਮੋਗਾ ਨੂੰ 26-09 ਅੰਕਾਂ ਨਾਲ ਅਤੇ ਸੰਗਰੂਰ ਨੇ ਕਪੂਰਥਲਾ ਨੂੰ 60-22 ਅੰਕਾਂ ਨਾਲ ਹਰਾਇਆ। ਇਸੇ ਤਰ੍ਹਾਂ ਬਠਿੰਡਾ ਦੀ ਟੀਮ ਨੇ ਗੁਰਦਾਸਪੁਰ ਨੂੰ 41-27 ਅੰਕਾਂ ਨਾਲ, ਤਰਨਤਾਰਨ ਨੇ ਸ੍ਰੀ ਮੁਕਤਸਰ ਸਾਹਿਬ ਨੂੰ 56-33 ਨਾਲ ਅਤੇ ਪਠਾਨਕੋਟ ਨੇ ਪਟਿਆਲਾ ਨੂੰ ਸਖ਼ਤ ਮੁਕਾਬਲੇ ਵਿਚ 32-31 ਅੰਕਾਂ ਨਾਲ ਹਰਾ ਕੇ ਜਿੱਤ ਦਰਜ ਕੀਤੀ। ਨੈੱਟਬਾਲ ਵਿਚ ਹੁਸ਼ਿਆਰਪੁਰ ਦੀ ਟੀਮ ਨੇ ਮਾਨਸਾ ਨੂੰ 13-07 ਅੰਕਾਂ ਨਾਲ, ਲੁਧਿਆਣਾ ਨੇ ਫ਼ਿਰੋਜ਼ਪੁਰ ਨੂੰ 08-01 ਨਾਲ, ਸ੍ਰੀ ਅੰਮ੍ਰਿਤਸਰ ਸਾਹਿਬ ਨੇ ਗੁਰਦਾਸਪੁਰ ਨੂੰ 05-04 ਨਾਲ ਅਤੇ ਬਰਨਾਲਾ ਨੇ ਪਟਿਆਲਾ ਨੂੰ 26-00 ਅੰਕਾਂ ਨਾਲ ਹਰਾ ਕੇ ਜਿੱਤ ਹਾਸਲ ਕੀਤੀ। ਇਸ ਮੌਕੇ ਹਰਜਿੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਹਰਮੰਦਰ ਸਿੰਘ ਲੈਕਚਰਾਰ ਫਿਜ਼ੀਕਲ ਐਜੂਕੇਸ਼ਨ, ਦਵਿੰਦਰਪਾਲ ਸਿੰਘ ਡੀ.ਪੀ.ਈ., ਨਵਤੇਜ ਸਿੰਘ ਡੀ.ਪੀ.ਈ., ਮਨਦੀਪ ਸਿੰਘ ਡੀ.ਪੀ.ਈ., ਰਾਜਪ੍ਰੀਤ ਕੌਰ, ਸਰਬਜੀਤ ਕੌਰ, ਕਰਮਜੀਤ ਕੌਰ ਡੀ.ਪੀ.ਈ., ਇਸਟਪਾਲ ਸਿੰਘ ਡੀ.ਪੀ.ਈ. ਅਤੇ ਹਰਭਗਵਾਨ ਦਾਸ ਪੀ.ਟੀ.ਆਈ. ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ 7.50 ਗ੍ਰਾਮ ਚਿੱਟੇ ਸਮੇਤ ਨਸ਼ਾ ਤਸ਼ਕਰ ਕਾਬੂ ਅਗਲੀ ਖ਼ਬਰ ਸ੍ਰੀ ਗੁਰੂ ਹਰਿਗੋਬਿੰਦ ਪਬਲਿਕ ਸਕੂਲ ਦਾ ਬਲਾਕ ਪ੍ਰਾਇਮਰੀ ਸਕੂਲ ਖੇਡਾਂ ’ਚ ਸ਼ਾਨਦਾਰ ਪ੍ਰਦਰਸ਼ਨ
Ad Position 24