‘ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ-ਵਿਅੰਗ ਪੁਰਸਕਾਰ’ ਵਿਅੰਗਕਾਰ ਲਖਵੀਰ ਭੱਟੀ ਨੂੰ ਦੇਣ ਦਾ ਫ਼ੈਸਲਾ
ਬਠਿੰਡਾ , 3 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ‘ ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈੱਲਫ਼ੇਅਰ ਅਤੇ ਕਲਚਰਲ ਸੁਸਾਇਟੀ ( ਰਜਿ .) ਬਠਿੰਡਾ ’ ਵਲੋਂ ਪ੍ਰਧਾਨ ਮੰਗਤ ਕੁਲਜਿੰਦ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ‘ ਪੰਜਵਾਂ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ - ਵਿਅੰਗ ਪੁਰਸਕਾਰ -2026’ ਉੱਘੇ ਪੰਜਾਬੀ ਵਿਅੰਗਕਾਰ ਲਖਵੀਰ ਸਿੰਘ ਭੱਟੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ ।
ਬਠਿੰਡਾ , 3 ਨਵੰਬਰ ( ਅੰਮ੍ਰਿਤਪਾਲ ਸਿੰਘ ਵਲ੍ਹਾਣ ):- ‘ ਬਾਰੂ ਰਾਮ ਮੈਮੋਰੀਅਲ ਸ਼ਬਦ ਤ੍ਰਿੰਜਣ ਵੈੱਲਫ਼ੇਅਰ ਅਤੇ ਕਲਚਰਲ ਸੁਸਾਇਟੀ ( ਰਜਿ .) ਬਠਿੰਡਾ ’ ਵਲੋਂ ਪ੍ਰਧਾਨ ਮੰਗਤ ਕੁਲਜਿੰਦ ਦੀ ਪ੍ਰਧਾਨਗੀ ਵਿਚ ਹੋਈ ਮੀਟਿੰਗ ਵਿਚ ‘ ਪੰਜਵਾਂ ਕ੍ਰਿਸ਼ਨਾ ਰਾਣੀ ਮਿੱਤਲ ਯਾਦਗਾਰੀ ਹਾਸ - ਵਿਅੰਗ ਪੁਰਸਕਾਰ -2026’ ਉੱਘੇ ਪੰਜਾਬੀ ਵਿਅੰਗਕਾਰ ਲਖਵੀਰ ਸਿੰਘ ਭੱਟੀ ਨੂੰ ਦੇਣ ਦਾ ਫ਼ੈਸਲਾ ਕੀਤਾ ਗਿਆ । ਨਵੰਬਰ ਮਹੀਨੇ ਵਿਚ ਬਠਿੰਡਾ ਵਿਖੇ ਹੋਣ ਜਾ ਰਹੇ ਸਨਮਾਨ - ਸਮਾਰੋਹ ਵਿਚ ਉਨ੍ਹਾਂ ਨੂੰ ਇਹ ਐਵਾਰਡ ਪ੍ਰਦਾਨ ਕੀਤਾ ਜਾਵੇਗਾ । ਇਸ ਸਮਾਗਮ ਵਿਚ ਪੰਜਾਬੀ ਹਾਸ ਵਿਅੰਗ ਨੂੰ ਸਮਰਪਿਤ ਲੇਖਕ ਅਤੇ ਇਲਾਕੇ ਦੇ ਸਾਹਿੱਤਕਾਰ ਸ਼ਿਰਕਤ ਕਰਨਗੇ । ਸੁਸਾਇਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਸ਼ ਰਾਏ ਕੁਲਰੀਆਂ , ਮੀਤ ਪ੍ਰਧਾਨ ਅਮਰਜੀਤ ਸਿੰਘ ਪੇਂਟਰ , ਸਕੱਤਰ ਸੁਖਦਰਸ਼ਨ ਗਰਗ ਅਤੇ ਰਮੇਸ਼ ਗਰਗ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪੰਜਾਬੀ ਹਾਸ ਵਿਅੰਗ ਨੂੰ ਉਤਸ਼ਾਹਿਤ ਕਰਨ ਹਿੱਤ ਇਹ ਪੁਰਸਕਾਰ , ਸ਼ਬਦ ਤ੍ਰਿੰਜਣ ਮੈਗਜ਼ੀਨ ਦੀ ਬਾਨੀ ਸੰਪਾਦਿਕਾ ਸ਼੍ਰੀਮਤੀ ਕ੍ਰਿਸ਼ਨਾ ਰਾਣੀ ਮਿੱਤਲ ਦੀ ਯਾਦ ਨੂੰ ਸਮਰਪਿਤ , ਸਾਲ 2022 ਵਿਚ ਆਰੰਭ ਕੀਤਾ ਗਿਆ ਸੀ , ਜੋ ਕਿ ਆਏ ਸਾਲ ਕਿਸੇ ਸਥਾਪਿਤ ਜਾਂ ਉੱਭਰ ਰਹੇ ਪੰਜਾਬੀ ਵਿਅੰਗਕਾਰ ਨੂੰ ਦਿੱਤਾ ਜਾਂਦਾ ਹੈ । ਸੜਕ ਹਾਦਸੇ ਦੌਰਾਨ ਮੋਟਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਬਠਿੰਡਾ , 3 ਨਵੰਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਮਾਨਸਾ ਰੋਡ ’ ਤੇ ਜੱਸੀ ਚੌਕ ਨੇੜੇ ਇਕ ਤੇਲ ਟੈਂਕਰ ਨਾਲ ਮੋਟਰ ਸਾਈਕਲ ਦੀ ਟੱਕਰ ਹੋ ਗਈ । ਇਸ ਹਾਦਸੇ ਵਿਚ ਮੋਟਰ ਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ । ਘਟਨਾ ਦੀ ਸੂਚਨਾ ਮਿਲਦੇ ਹੀ ਨੌਜਵਾਨ ਵੈਲਫ਼ੇਅਰ ਸੋਸਾਇਟੀ ਦੇ ਵਲੰਟੀਅਰ ਰਾਜਵਿੰਦਰ ਧਾਲੀਵਾਲ ਐਂਬੂਲੈਂਸ ਲੈ ਕੇ ਮੌਕੇ ’ ਤੇ ਪਹੁੰਚੇ ਅਤੇ ਜ਼ਖਮੀ ਨੂੰ ਸਿਵਲ ਹਸਪਤਾਲ ਦੀ ਐਮਰਜੈਂਸੀ ਵਾਰਡ ਵਿਚ ਪਹੁੰਚਾਇਆ । ਜ਼ਖਮੀ ਬੂਟਾ ਸਿੰਘ (40 ਸਾਲ ) ਵਾਸੀ ਗਹਿਰੀ ਭਾਗੀ ਦਾ ਰਹਿਣ ਵਾਲਾ ਹੈ । ਉਸ ਦੀ ਗੰਭੀਰ ਹਾਲਤ ਕਾਰਨ ਜ਼ਖਮੀ ਨੂੰ ਏਮਜ਼ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ।