01-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-11-2026

ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕਾਰਗੁਜ਼ਾਰੀ ਨੇ ਮੁੜ ਪਾਰਟੀ ਟਿਕਟ ਝੋਲੀ ਪਵਾਈ ਨਿਰਵਿਵਾਦ ਆਗੂ ਵਜੋਂ ਉੱਭਰਿਆ ਹੈ ਗੁਰਪ੍ਰੀਤ , ਪਾਰਟੀ ਵਰਕਰਾਂ ਵਲੋਂ ਹਾਈਕਮਾਨ ਦਾ ਸਵਾਗਤ

ਮਾਨਸਾ, 31 ਅਕਤੂਬਰ - (ਬਲਵਿੰਦਰ ਸਿੰਘ ਧਾਲੀਵਾਲ)- ਹਲਕਾ ਸਰਦੂਲਗੜ੍ਹ ਦੇ ਨੌਜਵਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕਾਰਗੁਜ਼ਾਰੀ ਨੇ ਪਾਰਟੀ ਦੀ ਟਿਕਟ ਮੁੜ ਉਸ ਦੀ ਝੋਲੀ ਪਵਾ ਦਿੱਤੀ ਹੈ। ਆਮ ਆਦਮੀ ਪਾਰਟੀ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਗਏ 40 ਉਮੀਦਵਾਰਾਂ ’ਚ ਬਣਾਂਵਾਲੀ ਦਾ ਨਾਂਅ ਵੀ ਸ਼ਾਮਲ ਹੈ।

Ad Position 21
No active advertisement
ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਗੱਲਬਾਤ ਕਰਨ ਮੌਕੇ। 01-11-2026
ਮਾਨਸਾ, 31 ਅਕਤੂਬਰ - (ਬਲਵਿੰਦਰ ਸਿੰਘ ਧਾਲੀਵਾਲ)- ਹਲਕਾ ਸਰਦੂਲਗੜ੍ਹ ਦੇ ਨੌਜਵਾਨ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਦੀ ਕਾਰਗੁਜ਼ਾਰੀ ਨੇ ਪਾਰਟੀ ਦੀ ਟਿਕਟ ਮੁੜ ਉਸ ਦੀ ਝੋਲੀ ਪਵਾ ਦਿੱਤੀ ਹੈ। ਆਮ ਆਦਮੀ ਪਾਰਟੀ ਵਲੋਂ 2027 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਐਲਾਨੇ ਗਏ 40 ਉਮੀਦਵਾਰਾਂ ’ਚ ਬਣਾਂਵਾਲੀ ਦਾ ਨਾਂਅ ਵੀ ਸ਼ਾਮਲ ਹੈ। ਜ਼ਿਕਰਯੋਗ ਹੈ ਕਿ ਜਿਲ੍ਹੇ ’ਚ ਸਰਦੂਲਗੜ੍ਹ, ਮਾਨਸਾ ਤੇ ਬੁਢਲਾਡਾ ਵਿਧਾਨ ਸਭਾ ਹਲਕੇ ਪੈਂਦੇ ਹਨ ਪਰ ਅੱਜ ਜਾਰੀ ਸੂਚੀ ’ਚ ਸਰਦੂਲਗੜ੍ਹ ਦੇ ਉਮੀਦਵਾਰ ਦਾ ਨਾਂਅ ਹੀ ਹੈ। ਗੁਰਪ੍ਰੀਤ ਨਿਰਵਿਵਾਦ ਆਗੂ ਵਜੋਂ ਉੱਭਰਿਆ ਹੈ, ਜਿਸ ਦੀ ਸ਼ਾਹਦੀ ਵਿਰੋਧੀ ਧਿਰਾਂ ਦੇ ਵਰਕਰ ਵੀ ਭਰਦੇ ਹਨ। ਹਲਕੇ ’ਚ ਪਿਛਲੀਆਂ ਰਵਾਇਤਾਂ ਦੇ ਮੁਤਾਬਿਕ ਉਸ ਨੇ ਵਿਰੋਧੀਆਂ ਦੇ ਖਿਲਾਫ ਕੋਈ ਮੁਕੱਦਮਾ ਆਦਿ ਦਰਜ ਨਹੀਂ ਕਰਵਾਇਆ। ਬਣਾਂਵਾਲੀ ਦੀ ਵਿਧਾਨ ਸਭਾ ’ਚ ਸਾਰਥਿਕ ਕਾਰਗੁਜ਼ਾਰੀ ਵੀ ਚਰਚਾ ’ਚ ਰਹੀ ਹੈ ਅਤੇ ਉਸ ਨੇ ਖੇਤੀਬਾੜੀ ਤੇ ਸਹਿਕਾਰੀ ਕਮੇਟੀ ਦਾ ਚੇਅਰਮੈਨ ਹੁੰਦਿਆਂ ਖੇਤੀਬਾੜੀ ਕਿੱਤਾ ਲਾਹੇਵੰਦ ਕਿਵੇਂ ਬਣੇ, ਕਿਸਾਨ ਕਰਜ਼ੇ ਤੋਂ ਕਿਵੇਂ ਮੁਕਤ ਹੋਣ ਅਤੇ ਖੇਤੀਬਾੜੀ ਤੇ ਸਹਿਕਾਰੀ ਸਭਾਵਾਂ ਮੁਨਾਫ਼ੇ ’ਚ ਕਿੱਦਾਂ ਆਉਣ ਸੰਬੰਧੀ ਪੰਜਾਬ ਸਰਕਾਰ ਨੂੰ ਅਜਿਹੀਆਂ ਰਿਪੋਰਟਾਂ ਸੌਂਪੀਆਂ ਸਨ ਜੋ ਮੀਡੀਆ ’ਚ ਚਰਚਾ ਦਾ ਵਿਸ਼ਾ ਰਹੀਆਂ ਹਨ। ‘ਅਜੀਤ’ ਨਾਲ ਗੱਲਬਾਤ ਕਰਦਿਆਂ ਵਿਧਾਇਕ ਬਣਾਂਵਾਲੀ ਨੇ ਦਾਅਵਾ ਕੀਤਾ ਕਿ ਆਜ਼ਾਦੀ ਤੋਂ ਬਾਅਦ ਸਰਦੂਲਗੜ੍ਹ ਹਲਕੇ ’ਚ ਪਹਿਲੀ ਵਾਰ ਇੰਨੇ ਵਿਕਾਸ ਕਾਰਜ ਹੋਏ ਹਨ ਜੋ ਪਿਛਲੀਆਂ ਸਰਕਾਰਾਂ ਦੌਰਾਨ ਨਹੀਂ ਹੋਏ। ਉਨ੍ਹਾਂ ਕਿਹਾ ਕਿ ਕਰੋੜਾਂ ਰੁਪਏ ਵਿਕਾਸ ’ਤੇ ਖਰਚੇ ਗਏ ਹਨ। ਰਾਮਦਿੱਤੇਵਾਲਾ ਚੌਂਕ ਤੋਂ ਤਲਵੰਡੀ ਸਾਬੋ ਤੱਕ, ਰੋੜੀ ਤੋਂ ਸਰਦੂਲੇਵਾਲਾ, ਮਾਨਸਾ-ਸਿਰਸਾ ਮੁੱਖ ਮਾਰਗ ਤੋਂ ਇਲਾਵਾ ਸੰਪਰਕ ਸੜਕਾਂ ਦੀ ਵੀ ਕਾਇਆ-ਕਲਪ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਹਲਕੇ ਦੇ ਨਹਿਰੀ ਰਜਬਾਹਿਆਂ/ਮਾਈਨਰਾਂ ਦੇ ਨਿਰਮਾਣ ’ਤੇ 60 ਕਰੋੜ ਰੁਪਏ ਖ਼ਰਚ ਕੇ ਖੇਤਾਂ ਦੀ ਸਿੰਚਾਈ ਲਈ ਟੇਲਾਂ ’ਤੇ ਪਾਣੀ ਪਹੁੰਚਾਇਆ ਗਿਆ ਹੈ। ਨਵੇਂ ਵਾਟਰ ਵਰਕਸ, ਡਿਸਪੈਂਸਰੀਆਂ, ਆਮ ਆਦਮੀ ਕਲੀਨਿਕ ਵੀ ਬਣਾਏ ਗਏ ਹਨ। ਇਸ ਤੋਂ ਇਲਾਵਾ ਸਕੂਲਾਂ ਦੀਆਂ ਚਾਰਦੀਵਾਰੀਆਂ, ਨਹਿਰੀ ਖਾਲ਼ਾਂ ਆਦਿ ਲਈ ਵੀ ਫ਼ੰਡ ਜਾਰੀ ਕੀਤੇ ਗਏ ਹਨ। ਸਾਹਨੇਵਾਲੀ ਵਿਖੇ ਸਰਕਾਰੀ ਆਈ.ਟੀ.ਆਈ. ਕਾਇਮ ਕਰਨ ਦੇ ਨਾਲ ਹੀ ਸਰਦੂਲਗੜ੍ਹ, ਝੁਨੀਰ ਤੋਂ ਇਲਾਵਾ ਪਿੰਡਾਂ ਦੇ ਵਿਕਾਸ ਲਈ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਉਨ੍ਹਾਂ ਆਖਿਆ ਕਿ ਰਹਿੰਦੇ ਵਿਕਾਸ ਕਾਰਜ ਵੀ ਜਲਦ ਪੂਰੇ ਕਰ ਦਿੱਤੇ ਜਾਣਗੇ। ਸ. ਬਣਾਂਵਾਲੀ ਨੇ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ, ਪੰਜਾਬ ਮਾਮਲਿਆਂ ਦੇ ਇੰਚਾਰਜ ਮਨੀਸ਼ ਸੁਸੋਦੀਆ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਲੋਕਾਂ ਦੇ ਸਹਿਯੋਗ ਨਾਲ ਦੂਸਰੀ ਵਾਰ ਹਲਕੇ ’ਚੋਂ ਸ਼ਾਨਦਾਰ ਜਿੱਤ ਹਾਸਲ ਕਰ ਕੇ ਪਾਰਟੀ ਦੀਆਂ ਨੀਤੀਆਂ ’ਤੇ ਮੋਹਰ ਲਗਵਾਉਣਗੇ। ਉੱਧਰ ਹਲਕੇ ਦੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਬਣਾਂਵਾਲੀ ਨੂੰ ਦੂਸਰੀ ਵਾਰ ਉਮੀਦਵਾਰ ਐਲਾਨਣ ਦਾ ਸਵਾਗਤ ਕੀਤਾ ਹੈ।
Ad Position 22
No active advertisement
ਪਿਛਲੀ ਖ਼ਬਰ ਬਠਿੰਡਾ ਲੋਕ ਸਭਾ ’ਚ ’ਆਪ’ ਦੀ ਪਹਿਲੀ ਸੂਚੀ ਨੇ ਵਧਾਈ ਹਲਚਲ ਅਗਲੀ ਖ਼ਬਰ ਭਾਕਿਯੂ ( ਉਗਰਾਹਾਂ ) ਵਲੋਂ ਡਿਪਟੀ ਕਮਿਸ਼ਨਰ ਦਫਤਰ ਨੇੜੇ ਲਗਾਇਆ ਰੋਸ ਧਰਨਾ
Ad Position 24