ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨੇ ਬਲਾਕ ਪੱਧਰੀ ਖੇਡਾਂ ’ਚ ਦਿਖਾਇਆ ਦਮ
ਮਾਨਸਾ, 27 ਅਕਤੂਬਰ (ਰਾਵਿੰਦਰ ਸਿੰਘ ਰਵੀ)- ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈਆਂ ਗਈਆਂ। 12 ਤੋਂ 15 ਸਾਲ ਉਮਰ ਵਰਗ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪੋਲਾਸ ਨੇ 100 ਮੀਟਰ ਦੌੜ ਤੇ ਗੋਲਾ ਸੁੱਟਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਦੀਪਿਕਾ ਗਰਗ ਨੇ 50 ਮੀਟਰ ਦੌੜ ਤੇ ਲੰਬੀ ਛਾਲ ਅਤੇ ਇਸ਼ਮੀਤ ਕੌਰ ਨੇ 100 ਮੀਟਰ ਦੌੜ ਤੇ ਲੰਬੀ ਛਾਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ।
ਮਾਨਸਾ, 27 ਅਕਤੂਬਰ (ਰਾਵਿੰਦਰ ਸਿੰਘ ਰਵੀ)- ਸਿੱਖਿਆ ਵਿਭਾਗ ਵਲੋਂ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਦੀਆਂ ਬਲਾਕ ਪੱਧਰੀ ਖੇਡਾਂ ਸਥਾਨਕ ਗਾਂਧੀ ਸੀਨੀਅਰ ਸੈਕੰਡਰੀ ਸਕੂਲ ਵਿਖੇ ਕਰਵਾਈਆਂ ਗਈਆਂ। 12 ਤੋਂ 15 ਸਾਲ ਉਮਰ ਵਰਗ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਪੋਲਾਸ ਨੇ 100 ਮੀਟਰ ਦੌੜ ਤੇ ਗੋਲਾ ਸੁੱਟਣ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੀਆਂ) ਦੀ ਦੀਪਿਕਾ ਗਰਗ ਨੇ 50 ਮੀਟਰ ਦੌੜ ਤੇ ਲੰਬੀ ਛਾਲ ਅਤੇ ਇਸ਼ਮੀਤ ਕੌਰ ਨੇ 100 ਮੀਟਰ ਦੌੜ ਤੇ ਲੰਬੀ ਛਾਲ ’ਚ ਪਹਿਲਾ ਸਥਾਨ ਪ੍ਰਾਪਤ ਕੀਤਾ। ਲਵਲੀ ਜਿੰਦਲ ਨੇ 100 ਮੀਟਰ ਦੌੜ ਅਤੇ ਕੋਮਲ ਨੇ ਗੋਲਾ ਸੁੱਟਣ ’ਚ ਮੋਹਰੀ ਸਥਾਨ ਮੱਲੇ। ਇਸੇ ਤਰ੍ਹਾਂ 16 ਤੋਂ 21 ਸਾਲ ਉਮਰ ਵਰਗ ’ਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਮਨਿੰਦਰ ਸਿੰਘ ਨੇ 50 ਮੀਟਰ ਦੌੜ ਤੇ ਗੋਲਾ ਸੁੱਟਣ ’ਚ ਜਦਕਿ ਪਰਦੀਪ ਕੌਰ ਨੇ 50 ਮੀਟਰ ਦੌੜ ਤੇ ਲੰਬੀ ਛਾਲ ’ਚ ਪਹਿਲਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਮੰਜੂ ਬਾਲਾ, ਜ਼ਿਲ੍ਹਾ ਸਪੈਸ਼ਲ ਐਜੂਕੇਟਰ ਰਾਕੇਸ਼ ਕੁਮਾਰ ਅਤੇ ਬਲਾਕ ਨੋਡਲ ਅਫ਼ਸਰ ਪਰਵਿੰਦਰ ਸਿੰਘ ਨੇ ਜੇਤੂ ਖਿਡਾਰੀਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਖਿਡਾਰੀਆਂ ਦੀ ਤਿਆਰੀ ਲਈ ਵਿਸ਼ੇਸ਼ ਯਤਨ ਕੀਤੇ ਜਾਣਗੇ। ਇਸ ਮੌਕੇ ਹਰਦੀਪ ਸਿੰਘ ਸਿੱਧੂ, ਅਮਨਦੀਪ ਸਿੰਘ ਭਾਈ ਦੇਸਾ, ਅਮਰੀਕ ਸਿੰਘ ਅਤਲਾ ਖ਼ੁਰਦ, ਨੀਤੂ ਰਾਣੀ, ਪੂਨਮ, ਮੋਨਿਕਾ, ਭੁਪਿੰਦਰ ਸਿੰਘ, ਸਚਿਨ ਯਾਦਵ, ਅਮਰ ਨਾਥ, ਜਸਪਾਲ ਸਿੰਘ ਆਦਿ ਹਾਜ਼ਰ ਸਨ।