28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-10-2026

ਹਲਕਾ ਮੌੜ ਦੀ ਸਿਆਸਤ ’ਚ ਨਵੀਂ ਕਰਵਟ ਦੇ ਸੰਕੇਤ

ਬਾਲਿਆਂਵਾਲੀ, 27 ਅਕਤੂਬਰ (ਕੁਲਦੀਪ ਮਤਵਾਲਾ)- ਹਲਕਾ ਮੌੜ ਵਿਚ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਭਖ ਗਈਆਂ ਹਨ । ਲੋਕ ਚਰਚਾ ਹੈ ਕਿ ਮੌਜੂਦਾ ਵਿਧਾਇਕ ਨੂੰ ਪਾਰਟੀ ਵਲੋਂ ਮੈਂਬਰਸ਼ਿਪ ਤੋਂ ਪਹਿਲਾਂ ਹੀ ਖਾਰਜ ਕਰ ਦਿੱਤਾ ਸੀ ਤੇ ਹੁਣ ਆਮ ਆਦਮੀ ਪਾਰਟੀ ਵਲੋਂ ਸਾਬਕਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਮੰਦਰ ਸਿੰਘ ਬਰਾੜ ਨੂੰ ਹਲਕੇ ਵਿਚ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਹੈ ਹਾਲਾਂਕਿ ਪਾਰਟੀ ਹਾਈਕਮਾਂਡ ਵਲੋਂ ਇਸ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਉਨ੍ਹਾਂ ਦੀਆਂ ਮੌਜੂਦਾ ਪਾਰਟੀ ਸਰਗਰਮੀਆਂ ਅਤੇ ਲਗਾਤਾਰ ਲੋਕ-ਸੰਪਰਕ ਨੂੰ ਦੇਖਦਿਆਂ ਸਿਆਸੀ ਹਲਕਿਆਂ ਵਿਚ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ।

Ad Position 21
No active advertisement
ਰਿਟਾ. ਬੀਪੀਈਓ ਹਰਮੰਦਰ ਸਿੰਘ ਬਰਾੜ ਨੂੰ ਮਿਲ ਸਕਦੀ ਹੈ ‘ਆਪ’ ਵਲੋਂ ਵੱਡੀ ਜ਼ਿੰਮੇਵਾਰੀ 28-10-2026
ਬਾਲਿਆਂਵਾਲੀ, 27 ਅਕਤੂਬਰ (ਕੁਲਦੀਪ ਮਤਵਾਲਾ)- ਹਲਕਾ ਮੌੜ ਵਿਚ ਵੀ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਭਖ ਗਈਆਂ ਹਨ । ਲੋਕ ਚਰਚਾ ਹੈ ਕਿ ਮੌਜੂਦਾ ਵਿਧਾਇਕ ਨੂੰ ਪਾਰਟੀ ਵਲੋਂ ਮੈਂਬਰਸ਼ਿਪ ਤੋਂ ਪਹਿਲਾਂ ਹੀ ਖਾਰਜ ਕਰ ਦਿੱਤਾ ਸੀ ਤੇ ਹੁਣ ਆਮ ਆਦਮੀ ਪਾਰਟੀ ਵਲੋਂ ਸਾਬਕਾ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਹਰਮੰਦਰ ਸਿੰਘ ਬਰਾੜ ਨੂੰ ਹਲਕੇ ਵਿਚ ਕੋਈ ਵੱਡੀ ਜ਼ਿੰਮੇਵਾਰੀ ਸੌਂਪਣ ਦੀ ਤਿਆਰੀ ਹੈ ਹਾਲਾਂਕਿ ਪਾਰਟੀ ਹਾਈਕਮਾਂਡ ਵਲੋਂ ਇਸ ਸਬੰਧੀ ਅਜੇ ਕੋਈ ਅਧਿਕਾਰਤ ਐਲਾਨ ਨਹੀਂ ਕੀਤਾ ਪਰ ਉਨ੍ਹਾਂ ਦੀਆਂ ਮੌਜੂਦਾ ਪਾਰਟੀ ਸਰਗਰਮੀਆਂ ਅਤੇ ਲਗਾਤਾਰ ਲੋਕ-ਸੰਪਰਕ ਨੂੰ ਦੇਖਦਿਆਂ ਸਿਆਸੀ ਹਲਕਿਆਂ ਵਿਚ ਕਿਆਸ ਅਰਾਈਆਂ ਤੇਜ਼ ਹੋ ਗਈਆਂ ਹਨ। ਹਰਮੰਦਰ ਸਿੰਘ ਬਰਾੜ ਦੀ ਪਛਾਣ ਸਿਰਫ਼ ਇਕ ਸਾਬਕਾ ਅਫ਼ਸਰ ਵਜੋਂ ਨਹੀਂ, ਸਗੋਂ ਇਕ ਸੁਹਿਰਦ ਅਧਿਆਪਕ, ਸਫ਼ਲ ਅਧਿਆਪਕ ਆਗੂ ਅਤੇ ਸਮਰਪਿਤ ਸਮਾਜ ਸੇਵੀ ਵਜੋਂ ਬਣੀ ਹੋਈ ਹੈ। ਸਿੱਖਿਆ ਵਿਭਾਗ ਵਿਚ ਲੰਮੀ ਸੇਵਾ ਦੌਰਾਨ ਉਨ੍ਹਾਂ ਨੂੰ ਸਰਕਾਰੀ ਸਕੂਲਾਂ ਦੀਆਂ ਜ਼ਮੀਨੀ ਸਮੱਸਿਆਵਾਂ ਅਤੇ ਲੋੜਾਂ ਦੀ ਡੂੰਘੀ ਸਮਝ ਹੈ। ਇਸੇ ਤਜਰਬੇ ਅਤੇ ਇਮਾਨਦਾਰੀ ਸਦਕਾ ਆਮ ਆਦਮੀ ਪਾਰਟੀ ਵਲੋਂ ਉਨ੍ਹਾਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਦਾ ਮੈਂਬਰ ਨਾਮਜ਼ਦ ਕੀਤਾ ਗਿਆ ਹੈ। ਇਸ ਤੋਂ ਇਲਾਵਾ ਉਹ ਮਾਲਵਾ ਜ਼ੋਨ ਦੇ ਇੰਚਾਰਜ ਵਜੋਂ ਵੀ ਅਹਿਮ ਸੇਵਾਵਾਂ ਨਿਭਾਅ ਰਹੇ ਹਨ, ਜੋ ਪੰਜਾਬ ਦੀ ਸਿਆਸਤ ਦਾ ਦਿਲ ਕਹਾਉਂਦਾ ਹੈ। ਮਾਲਵੇ ਵਿਚ ਜਥੇਬੰਦੀ ਨੂੰ ਸੰਭਾਲਣਾ ਵੱਡੀ ਚੁਣੌਤੀ ਮੰਨਿਆ ਜਾਂਦਾ ਹੈ। ਉਨ੍ਹਾਂ ਵਲੋਂ ਸਰਕਾਰੀ ਸਕੂਲਾਂ ਦੀ ਬਿਹਤਰੀ ਲਈ ਲੱਖਾਂ ਰੁਪਏ ਦਾ ਨਿੱਜੀ ਯੋਗਦਾਨ ਵੀ ਉਨ੍ਹਾਂ ਦੀ ਸਿੱਖਿਆ ਪ੍ਰਤੀ ਵਚਨਬੱਧਤਾ ਅਤੇ ਸਮਾਜਿਕ ਜ਼ਿੰਮੇਵਾਰੀ ਨੂੰ ਦਰਸਾਉਂਦਾ ਹੈ।
Ad Position 22
No active advertisement
ਪਿਛਲੀ ਖ਼ਬਰ ਦਰਸ਼ਨ ਸਿੰਘ ਕੋਟਫੱਤਾ ਦੀਆਂ ਸਰਗਰਮੀਆਂ ਨਾਲ ਬਠਿੰਡਾ ਦਿਹਾਤੀ ’ਚ ਸਿਆਸੀ ਹਲਚਲ ਤੇਜ਼ ਅਗਲੀ ਖ਼ਬਰ ਜ਼ਿਲ੍ਹਾ ਬਠਿੰਡਾ ’ਚ 267616 ਮੀਟ੍ਰਿਕ ਟਨ ਝੋਨੇ ਦੀ ਕੀਤੀ ਗਈ ਖਰੀਦ-ਡਿਪਟੀ ਕਮਿਸ਼ਨਰ
Ad Position 24