ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਦੁਕਾਨ ’ਤੇ ਵਿਕ ਰਹੇ ਤੰਬਾਕੂ ਸੰਬੰਧੀ ਨਿਹੰਗ ਸਿੰਘ ਵਲੋਂ ਵੀਡੀਓ ਵਾਇਰਲ
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ)- ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸ਼ਹਿਰ ਤਲਵੰਡੀ ਸਾਬੋ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ‘ਚ ‘ਪਵਿੱਤਰ ਸ਼ਹਿਰ’ ਕਰਾਰ ਦੇ ਕੇ ਸ਼ਰਾਬ, ਮੀਟ ਤੇ ਖ਼ਾਸ ਕਰਕੇ ਤੰਬਾਕੂ ਵਾਲੀਆਂ ਵਸਤਾਂ ਦੀ ਵਿਕਰੀ ਤੇ ਭਾਵੇਂ ਰੋਕ ਲਗਾ ਦਿੱਤੀ ਗਈ ਸੀ ਤੇ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਇਹ ਦਾਅਵੇ ਕਰਦੇ ਨਹੀਂ ਸਨ ਥੱਕਦੇ ਕਿ ਹੁਣ ਨਗਰ ਦੀ ਹਦੂਦ ਅੰਦਰ ਉਕਤ ਵਸਤਾਂ ਨਹੀਂ ਵਿਕਦੀਆਂ ਪਰ ਲੰਘੀ ਸ਼ਾਮ ਇਲਾਕੇ ਦੇ ਨਿਹੰਗ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੇੜਲੀ ਇਕ ਕਰਿਆਨੇ ਦੀ ਦੁਕਾਨ ’ਤੇ ਤੰਬਾਕੂ ਵਿਕਦੇ ਹੋਣ ਸਬੰਧੀ ਇਕ ਵੀਡੀਓ ਵਾਇਰਲ ਕਰਕੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸਥਾਨਕ ਨਗਰ ਚ ਪਿਛਲੇ ਸਮਿਆਂ ਤੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲੜਾਈ ਲੜ ਰਹੇ ਨਿਹੰਗ ਸਿੰਘ ਸੁਖਰਾਮ ਸਿੰਘ ਉਰਫ਼ ਰਾਜੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ ਜਿਸ ਵਿਚ ਤਖਤ ਸਾਹਿਬ ਦੇ ਦਾਖਲਾ ਗੇਟ ਦੇ ਨੇੜਲੀ ਇੱਕ ਕਰਿਆਨਾ ਦੁਕਾਨ ਤੋਂ ਤੰਬਾਕੂ ਦੀ ਪੁੜੀ ਦੀ ਵਿਕਰੀ ਹੋਣ ਸਬੰਧੀ ਖ਼ੁਲਾਸਾ ਕੀਤਾ ਗਿਆ।
ਤਲਵੰਡੀ ਸਾਬੋ, 26 ਅਕਤੂਬਰ (ਰਣਜੀਤ ਸਿੰਘ ਰਾਜੂ)- ਤਖਤ ਸ੍ਰੀ ਦਮਦਮਾ ਸਾਹਿਬ ਵਾਲੇ ਸ਼ਹਿਰ ਤਲਵੰਡੀ ਸਾਬੋ ਨੂੰ ਪੰਜਾਬ ਸਰਕਾਰ ਵੱਲੋਂ ਪਿਛਲੇ ਸਮੇਂ ‘ਚ ‘ਪਵਿੱਤਰ ਸ਼ਹਿਰ’ ਕਰਾਰ ਦੇ ਕੇ ਸ਼ਰਾਬ, ਮੀਟ ਤੇ ਖ਼ਾਸ ਕਰਕੇ ਤੰਬਾਕੂ ਵਾਲੀਆਂ ਵਸਤਾਂ ਦੀ ਵਿਕਰੀ ਤੇ ਭਾਵੇਂ ਰੋਕ ਲਗਾ ਦਿੱਤੀ ਗਈ ਸੀ ਤੇ ਲਗਾਤਾਰ ਪ੍ਰਸ਼ਾਸਨਿਕ ਅਧਿਕਾਰੀ ਇਹ ਦਾਅਵੇ ਕਰਦੇ ਨਹੀਂ ਸਨ ਥੱਕਦੇ ਕਿ ਹੁਣ ਨਗਰ ਦੀ ਹਦੂਦ ਅੰਦਰ ਉਕਤ ਵਸਤਾਂ ਨਹੀਂ ਵਿਕਦੀਆਂ ਪਰ ਲੰਘੀ ਸ਼ਾਮ ਇਲਾਕੇ ਦੇ ਨਿਹੰਗ ਸਿੰਘ ਨੇ ਤਖਤ ਸ੍ਰੀ ਦਮਦਮਾ ਸਾਹਿਬ ਨੇੜਲੀ ਇਕ ਕਰਿਆਨੇ ਦੀ ਦੁਕਾਨ ’ਤੇ ਤੰਬਾਕੂ ਵਿਕਦੇ ਹੋਣ ਸਬੰਧੀ ਇਕ ਵੀਡੀਓ ਵਾਇਰਲ ਕਰਕੇ ਪ੍ਰਸ਼ਾਸਨਿਕ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਸਥਾਨਕ ਨਗਰ ਚ ਪਿਛਲੇ ਸਮਿਆਂ ਤੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਲੜਾਈ ਲੜ ਰਹੇ ਨਿਹੰਗ ਸਿੰਘ ਸੁਖਰਾਮ ਸਿੰਘ ਉਰਫ਼ ਰਾਜੂ ਨੇ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਕੀਤੀ ਜਿਸ ਵਿਚ ਤਖਤ ਸਾਹਿਬ ਦੇ ਦਾਖਲਾ ਗੇਟ ਦੇ ਨੇੜਲੀ ਇੱਕ ਕਰਿਆਨਾ ਦੁਕਾਨ ਤੋਂ ਤੰਬਾਕੂ ਦੀ ਪੁੜੀ ਦੀ ਵਿਕਰੀ ਹੋਣ ਸਬੰਧੀ ਖ਼ੁਲਾਸਾ ਕੀਤਾ ਗਿਆ। ਵਾਇਰਲ ਵੀਡੀਓ ’ਚ ਨਿਹੰਗ ਸਿੰਘ ਨੇ ਦੁਕਾਨਦਾਰ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਹਾਨੂੰ ਪਹਿਲਾਂ ਵੀ ਇਹ ਕੰਮ ਬੰਦ ਕਰਨ ਲਈ ਕਿਹਾ ਸੀ ਤੇ ਹੁਣ ਤੁਸੀਂ ਫਿਰ ਉਹੀ ਕੰਮ ਕਰ ਰਹੇ ਹੋ। ਇਸੇ ਦੌਰਾਨ ਦੁਕਾਨ ‘ਚ ਮੌਜੂਦ ਇਕ ਬੀਬੀ ਨੇ ਨਿਹੰਗ ਸਿੰਘ ਨੂੰ ਭਰੋਸਾ ਦਵਾਇਆ ਕਿ ਅੱਗੇ ਤੋਂ ਇਹ ਕੰਮ ਨਹੀ ਕਰਾਂਗੇ। ਉੱਧਰ ਉਕਤ ਦੁਕਾਨ ਅੱਜ ਸਾਰਾ ਦਿਨ ਬੰਦ ਰਹੀ। ਫ਼ੋਨ ‘ਤੇ ਸੰਪਰਕ ਕਰਨ ’ਤੇ ਦੁਕਾਨ ਦੇ ਮਾਲਿਕ ਨੇ ਕਿਹਾ ਕਿ ਵੈਸੇ ਉਹ ਤੰਬਾਕੂ ਹੁਣ ਵੇਚਦੇ ਨਹੀਂ ਪਰ ਦੀਵਾਲੀ ਦੀ ਸਫ਼ਾਈ ਦੌਰਾਨ ਇਕ ਅੱਧੀ ਜ਼ਰਦੇ ਦੀ ਪੁੜੀ ਮਿਲ ਗਈ ਸੀ ਤੇ ਇਸ ਦੌਰਾਨ ਇਕ ਬੰਦਾ ਆਇਆ ਤੇ ਉਹ ਪੁੜੀ ਉਨ੍ਹਾਂ ਤੋਂ ਧੱਕੇ ਨਾਲ ਲੈ ਗਿਆ। ਉੱਧਰ ਥਾਣਾ ਮੁਖੀ ਅਮਰੀਕ ਸਿੰਘ ਅਨੁਸਾਰ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਕਤ ਦੁਕਾਨ ਦੀ ਤਲਾਸ਼ੀ ਲਈ ਗਈ ਸੀ ਪਰ ਉੱਥੋਂ ਕੁਝ ਮਿਲਿਆ ਨਹੀਂ। ਉਨ੍ਹਾਂ ਚਿਤਾਵਨੀ ਵੀ ਦਿੱਤੀ ਕਿ ਅਗਰ ਕਿਸੇ ਨੇ ਅਜਿਹੀ ਕੋਈ ਵਸਤੂ ਵੇਚੀ ਤਾਂ ਬਣਦੀ ਕਾਰਵਾਈ ਹੋਵੇਗੀ ਤੇ ਕਿਸੇ ਨੂੰ ਵੀ ਮਾਹੌਲ ਖ਼ਰਾਬ ਨਹੀਂ ਕਰਨ ਦੇਵਾਂਗੇ।