26-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਨਸ਼ੇ ਨਾ ਮਿਲਣ ਕਾਰਨ ਨੌਜਵਾਨ ਦੀ ਹਾਲਤ ਗੰਭੀਰ, ਸੰਸਥਾ ਨੇ ਕਰਵਾਇਆ ਹਸਪਤਾਲ ਦਾਖ਼ਲ

ਬਠਿੰਡਾ , 26 ਅਕਤੂਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਜਨਤਾ ਨਗਰ ’ ਚ ਰਹਿਣ ਵਾਲੇ ਇਕ ਨੌਜਵਾਨ , ਜੋ ਪਿਛਲੇ ਕਈ ਸਾਲਾਂ ਤੋਂ ਜਾਨਲੇਵਾ ਨਸ਼ੇ ਦੇ ਟੀਕਾ ਲਗਾ ਰਿਹਾ ਸੀ , ਦੀ ਅਚਾਨਕ ਹਾਲਤ ਗੰਭੀਰ ਹੋ ਗਈ ਸੀ । ਸਹਾਰਾ ਜਨ ਸੇਵਾ ਦੀ ਬਚਾਅ ਟੀਮ , ਰਾਜਿੰਦਰ ਕੁਮਾਰ ਨੇ ਉਸ ਨੂੰ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ ।

Ad Position 21
No active advertisement
ਅਜੀਤ ਡੈਸਕ 27-10-2026
ਬਠਿੰਡਾ , 26 ਅਕਤੂਬਰ ( ਅਵਤਾਰ ਸਿੰਘ ਕੈਂਥ )- ਸਥਾਨਕ ਸ਼ਹਿਰ ਦੇ ਜਨਤਾ ਨਗਰ ’ ਚ ਰਹਿਣ ਵਾਲੇ ਇਕ ਨੌਜਵਾਨ , ਜੋ ਪਿਛਲੇ ਕਈ ਸਾਲਾਂ ਤੋਂ ਜਾਨਲੇਵਾ ਨਸ਼ੇ ਦੇ ਟੀਕਾ ਲਗਾ ਰਿਹਾ ਸੀ , ਦੀ ਅਚਾਨਕ ਹਾਲਤ ਗੰਭੀਰ ਹੋ ਗਈ ਸੀ । ਸਹਾਰਾ ਜਨ ਸੇਵਾ ਦੀ ਬਚਾਅ ਟੀਮ , ਰਾਜਿੰਦਰ ਕੁਮਾਰ ਨੇ ਉਸ ਨੂੰ ਸਹਾਰਾ ਐਂਬੂਲੈਂਸ ਰਾਹੀਂ ਸਿਵਲ ਹਸਪਤਾਲ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖਲ ਕਰਵਾਇਆ । ਸਹਾਰਾ ਜਨ ਸੇਵਾ ਦੇ ਸੰਸਥਾਪਕ ਵਿਜੇ ਗੋਇਲ ਨੇ ਕਿਹਾ ਕਿ ਰਾਕੇਸ਼ ਕੁਮਾਰ ਏਡਜ਼ ਤੇ ਕਾਲੇ ਪੀਲੀਆ ਤੋਂ ਵੀ ਪੀੜ੍ਹਤ ਹੈ । ਪਿਛਲੇ ਕਈ ਸਾਲਾਂ ਤੋਂ ਚਿੱਟੇ ਦਾ ਸੇਵਨ ਕਰ ਰਿਹਾ ਹੈ । ਵਿਜੇ ਗੋਇਲ ਨੇ ਕਿਹਾ ਕਿ ਇਹ ਨੌਜਵਾਨ ਆਪਣੀ ਨਸ਼ੇ ਦੀ ਆਦਤ ਨੂੰ ਪੂਰਾ ਕਰਨ ਲਈ ਚੋਰੀਆਂ ਕਰਦਾ , ਕਬਾੜ ( ਸਕ੍ਰੈਪ ਡੀਲਰ ) ਵਜੋਂ ਵੀ ਕੰਮ ਕਰਦਾ ਸੀ । ਸਹਾਰਾ ਦੁਆਰਾ ਏਮਜ਼ ਵਿਚ ਇਕ ਮਹੀਨੇ ਤੱਕ ਉਸ ਦਾ ਇਲਾਜ ਵੀ ਕਰਵਾਇਆ ਗਿਆ । ਆਪਣੀਆਂ ਨਸ਼ਾ ਕਰਨ ਦੀਆਂ ਆਦਤਾਂ ਤੋਂ ਨਹੀਂ ਹਟਿਆ ਤੇ ਚਿੱਟਾ ਦਾ ਸੇਵਨ ਜਾਰੀ ਰੱਖਿਆ । ਹੁਣ , ਚਿੱਟਾ ਨਾ ਮਿਲਣ ਕਾਰਨ ਉਸ ਦੀ ਹਾਲਤ ਵਿਗੜ ਗਈ ਜਿਸ ਉਪਰੰਤ ਉਸ ਨੂੰ ਫ਼ਿਰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ ।
Ad Position 22
No active advertisement
ਪਿਛਲੀ ਖ਼ਬਰ ‘ਮੇਰਾ ਘਰ ਮੇਰੇ ਨਾਮ’ ਸਕੀਮ ਤਹਿਤ ਤਿੰਨ ਪਿੰਡਾਂ ’ਚ ਦਸਤਾਵੇਜ਼ ਵੰਡੇ ਅਗਲੀ ਖ਼ਬਰ ਵਿਧਾਨ ਸਭਾ ’ਚ ਨਸ਼ਿਆਂ ਦੇ ਮੁੱਦੇ ਤੋਂ ਭੱਜੀ ਸਰਕਾਰ- ਗੁਰਪ੍ਰੀਤ ਸਿੰਘ ਮਲੂਕਾ
Ad Position 24