27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸਾਈਬਰ ਧੋਖਾਧੜੀ ਪੀੜਤ ਵਿਅਕਤੀ ਦੇ 2 ਲੱਖ 30 ਹਜ਼ਾਰ ਦੀ ਰਕਮ ਬਠਿੰਡਾ ਪੁਲਿਸ ਨੇ ਵਾਪਸ ਕਰਵਾਈ

ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਸਾਈਬਰ ਧੋਖਾਧੜੀ ਤੋਂ ਪੀੜਤ ਵਿਅਕਤੀ ਦੇ 2 ਲੱਖ 15000 ਦੀ ਰਕਮ ਨੂੰ ਵਾਪਸ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਵਿਅਕਤੀ ਵਲੋਂ ਮੇਰੇ ਬੈਂਕ ਖਾਤੇ ਵਿਚੋਂ ਧੋਖਾਧੜੀ ਨਾਲ 2 ਲੱਖ 30 ਹਜ਼ਾਰ ਰੁਪਏ ਉਡਾ ਲਏ ਗਏ।

Ad Position 21
No active advertisement
ਅਜੀਤ ਡੈਸਕ 27-10-2026
ਬਠਿੰਡਾ, 26 ਅਕਤੂਬਰ (ਵੀਰਪਾਲ ਸਿੰਘ)- ਬਠਿੰਡਾ ਪੁਲਿਸ ਵਲੋਂ ਸਾਈਬਰ ਧੋਖਾਧੜੀ ਤੋਂ ਪੀੜਤ ਵਿਅਕਤੀ ਦੇ 2 ਲੱਖ 15000 ਦੀ ਰਕਮ ਨੂੰ ਵਾਪਸ ਕਰਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਥਾਣਾ ਸਾਈਬਰ ਕ੍ਰਾਈਮ ਬਠਿੰਡਾ ਵਿਖੇ ਦਰਜ ਕਰਾਈ ਸ਼ਿਕਾਇਤ ਵਿਚ ਦੱਸਿਆ ਕਿ ਕਿਸੇ ਵਿਅਕਤੀ ਵਲੋਂ ਮੇਰੇ ਬੈਂਕ ਖਾਤੇ ਵਿਚੋਂ ਧੋਖਾਧੜੀ ਨਾਲ 2 ਲੱਖ 30 ਹਜ਼ਾਰ ਰੁਪਏ ਉਡਾ ਲਏ ਗਏ। ਪੀੜਤ ਮੁਤਾਬਿਕ ਮੇਰੇ ਫ਼ੋਨ ਮੋਬਾਈਲ ‘ਤੇ ਇਕ ਏ.ਪੀ.ਕੇ. ਫਾਈਲ ਆਈ ਮੇਰੇ ਵਲੋਂ ਫਾਈਲ ਨੂੰ ਕਲਿੱਕ ਕਰਦੇ ਹੀ ਮੇਰਾ ਫ਼ੋਨ ਨੰਬਰ ਹੈਕ ਹੋ ਗਿਆ ਜਿਸ ਤੋਂ ਬਾਅਦ ਮੇਰੇ ਕ੍ਰੈਡਿਟ ਕਾਰਡ ਰਾਹੀਂ ਮੇਰੇ ਬੈਂਕ ਖਾਤੇ ਵਿਚੋਂ ਵੱਖ-ਵੱਖ 8 ਲੈਣ-ਦੇਣ ਕੀਤੇ ਗਏ। ਇਸ ਦੌਰਾਨ ਮੇਰੇ ਬੈਂਕ ਖਾਤੇ ਵਿਚੋਂ ਦੋ ਲੱਖ 30 ਹਜ਼ਾਰ ਰੁਪਏ ਦੀ ਧੋਖਾਧੜੀ ਹੋਈ ਥਾਂ ਸਾਈਬਰ ਕ੍ਰਾਈਮ ਬਠਿੰਡਾ ਵਲੋਂ ਇਸ ਦੀ ਸੂਚਨਾ ਮਿਲਦੇ ਹੀ ਕਾਰਵਾਈ ਕਰਦੇ ਹੋਏ ਐਮਾਜ਼ੋਨ ਪੇ ਨਾਲ ਪੱਤਰ ਵਿਹਾਰ ਕਰਕੇ ਪੁਲਿਸ ਵਲੋਂ ਆਪਣੇ ਯਤਨਾਂ ਸਦਕਾ ਪੀੜਤ ਵਿਅਕਤੀ ਵਿਅਕਤੀ ਦੇ 2 ਲੱਖ 15 ਹਜ਼ਾਰ ਦੀ ਰਕਮ ਵਾਪਸ ਕਰਵਾਈ ਗਈ, ਜਿਸ ਨਾਲ ਪੁਲਿਸ ਵਲੋਂ ਪੀੜਤ ਦਾ ਵੱਡਾ ਆਰਥਿਕ ਨੁਕਸਾਨ ਹੋਣ ਤੋਂ ਬਚਾ ਲਿਆ ਗਿਆ। ਇਸ ਮਾਮਲੇ ਵਿਚ ਪੁਲਿਸ ਵਲੋਂ ਸੂਚਿਤ ਕੀਤਾ ਕੀਤਾ ਗਿਆ ਕਿ ਕਿਸੇ ਵੀ ਅਣਜਾਨ ਵਿਅਕਤੀ ਪਾਸੋਂ ਕਿਸੇ ਤਰ੍ਹਾਂ ਦਾ ਕੋਈ ਬੁਲਾਵਾ ਪੱਤਰ ਜਾਂ ਕਿਸੇ ਤਰ੍ਹਾਂ ਦਾ ਅਣਜਾਣ ਮੈਸੇਜ ਆਵੇ ਤਾਂ ਉਸ ਨੂੰ ਕਲਿੱਕ ਨਾ ਕੀਤਾ ਜਾਵੇ। ਪੁਲਿਸ ਅਨੁਸਾਰ ਅਣਜਾਣ ਮੈਸੇਜ ਤੇ ਕਲਿੱਕ ਕਰਨ ਨਾਲ ਕਦੋਂ ਵੀ ਤੁਹਾਡਾ ਬੈਂਕ ਖਾਤਾ ਸਾਫ਼ ਹੋ ਸਕਦਾ ਹੈ।
Ad Position 22
No active advertisement
ਪਿਛਲੀ ਖ਼ਬਰ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਦੁਕਾਨ ’ਤੇ ਵਿਕ ਰਹੇ ਤੰਬਾਕੂ ਸੰਬੰਧੀ ਨਿਹੰਗ ਸਿੰਘ ਵਲੋਂ ਵੀਡੀਓ ਵਾਇਰਲ ਅਗਲੀ ਖ਼ਬਰ ਔਰਤ ਦੇ ਗਲੇ ਵਿਚੋਂ ਸੋਨੇ ਦੀ ਚੇਨ ਝਪਟ ਕੇ ਭੱਜਣ ਵਾਲੇ ਦੋ ਅਣਪਛਾਤੇ ਵਿਅਕਤੀਆਂ ’ਤੇ ਮੁਕੱਦਮਾ ਦਰਜ
Ad Position 24